ਆਈਐੱਮਟੀ ਕਾਲਜ ਵਿੱਚ ਅੰਤਰ-ਸਕੂਲ ਮੁਕਾਬਲੇ
ਨਿੱਜੀ ਪੱਤਰ ਪ੍ਰੇਰਕ
ਗੁਰਾਇਆ, 29 ਅਕਤੂਬਰ
ਸ੍ਰੀ ਹਨੂਮਤ ਆਈਐੱਮਟੀ ਦੇ ਸੈਰ ਸਪਾਟਾ ਅਤੇ ਹੋਟਲ ਪ੍ਰਬੰਧਨ ਵਿਭਾਗ ਵੱਲੋਂ ਕਾਲਜ ਕੈਂਪਸ ’ਚ ਅੰਤਰ-ਸਕੂਲ ਮੁਕਾਬਲੇ ਕਰਵਾਏ ਗਏ। ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਕੰਗ ਨੇ ਕੀਤੀ। ਦੋ ਰੋਜ਼ਾ ਸਮਾਗਮ ’ਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਇਕੱਠੇ ਹੋਏ ਅਤੇ ਵਿਭਿੰਨ ਰਚਨਾਤਮਕ ਖੇਤਰਾਂ ’ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ।
ਕਾਲਜ ਦੀ ਡਾਇਰੈਕਟਰ ਸ਼ੈਲੀ ਰੇਖੀ ਸ਼ਰਮਾ ਨੇ ਦੱਸਿਆ ਕਿ ਪਹਿਲੇ ਦਿਨ ਸੋਲੋ ਗਾਇਨ, ਸਮੂਹ ਗਾਇਨ, ਫਾਈਨ ਆਰਟਸ, ਮਹਿੰਦੀ ਡਿਜ਼ਾਈਨ, ਰੰਗੋਲੀ ਮੇਕਿੰਗ, ਬੈਸਟ ਟੂ ਵੇਸਟ, ਫਿਊਲ ਫਰੀ ਕੁਕਿੰਗ, ਕਵਿਤਾ ਪਾਠ ਅਤੇ ਭਾਸ਼ਨ ਮੁਕਾਬਲੇ ਕਰਵਾਏ ਗਏ। ਪਹਿਲੇ ਦਿਨ ਸਮਾਪਤੀ ਜੇਤੂਆਂ ਨੂੰ ਇਨਾਮਾਂ ਦੀ ਵੰਡ ਨਾਲ ਕੀਤੀ ਗਈ।
ਸਮਾਗਮ ਦੇ ਦੂਜੇ ਦਿਨ ਗ੍ਰੈਂਡ ਫਿਨਾਲੇ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਸੋਲੋ ਤੇ ਗਰੁੱਪ ਡਾਂਸ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ। ਦੂਜੇ ਦਿਨ ਓਵਰਆਲ ਟਰਾਫੀਆਂ ਦੀ ਵੰਡ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਓਵਰਆਲ ਟਰਾਫ਼ੀ ਡੀ.ਆਰ.ਵੀ. ਡੀ.ਏ.ਵੀ. ਸਕੂਲ ਫਿਲੌਰ ਜਦਕਿ ਰਨਰਅਪ ਦਾ ਖ਼ਿਤਾਬ ਕੈਂਬਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ ਨੂੰ ਦਿੱਤਾ ਗਿਆ। ਉਨ੍ਹਾਂ ਨੇ ਸ੍ਰੀ ਹਨੂਮਤ ਆਈ. ਐਮ. ਟੀ. ਦੀ ਇਸ ਸ਼ਾਨਦਾਰ ਕੋਸ਼ਿਸ਼ ਨੂੰ ਸਫਲ ਬਣਾਉਣ ਲਈ ਸਮੂਹ ਜੇਤੂਆਂ, ਭਾਗੀਦਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਮੁੱਖ ਮਹਿਮਾਨ ਸੁਖਵਿੰਦਰ ਸਿੰਘ ਕੰਗ ਨੇ ਕਾਲਜ ਦੇ ਉਪਰਾਲੇ ਦੀ ਸ਼ਲਾਘਾ ਕੀਤੀ।