ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੀਏਵੀ ਸਕੂਲ ’ਚ ਅੰਤਰ-ਹਾਊਸ ਕ੍ਰਿਕਟ ਮੁਕਾਬਲੇ

08:54 AM May 12, 2024 IST
ਜੇਤੂ ਟੀਮ ਨਾਲ ਡੀਏਵੀ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ਼। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 11 ਮਈ
ਸਥਾਨਕ ਡੀਏਵੀ ਪਬਲਿਕ ਸਕੂਲ ’ਚ ਅੱਜ ਇੰਟਰ ਹਾਊਸ ਕ੍ਰਿਕਟ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਵੇਦ ਵ੍ਰਤ ਪਲਾਹਾ ਨੇ ਦੱਸਿਆ ਕਿ ਸਕੂਲ ਦੇ ਚਾਰ ਹਾਊਸ ਸਵਾਮੀ ਦਯਾਨੰਦ ਜੀ, ਸੁਆਮੀ ਹੰਸਰਾਜ ਜੀ, ਸੁਆਮੀ ਸ਼ਰਧਾਨੰਦ ਜੀ ਅਤੇ ਸੁਆਮੀ ਵਿਵੇਕਾਨੰਦ ਜੀ ਹਾਊਸ ਚੱਲ ਰਹੇ ਹਨ। ਇਨ੍ਹਾਂ ਦੀਆਂ ਵੱਖ-ਵੱਖ ਗਤੀਵਿਧੀਆਂ ਅਤੇ ਮੁਕਾਬਲੇ ਕਰਵਾਏ ਜਾਂਦੇ ਹਨ। ਇਸੇ ਤਹਿਤ ਹੀ ਚਾਰੇ ਹਾਊਸ ਦੇ ਵਿਦਿਆਰਥੀਆਂ ਦੇ ਕ੍ਰਿਕਟ ਮੈਚ ਕਰਵਾਏ ਗਏ। ਇਸ ਵਿੱਚ ਸਵਾਮੀ ਦਯਾਨੰਦ ਹਾਊਸ ਅੰਡਰ-17 ਦੇ ਵਿਦਿਆਰਥੀ ਚੰਗਾ ਪ੍ਰਦਰਸ਼ਨ ਕਰਦੇ ਹੋਏ ਪਹਿਲੇ ਨੰਬਰ ’ਤੇ ਆਏ।
ਇਸ ਟੀਮ ਵਿੱਚ ਮੰਨਤ ਚੋਪੜਾ, ਮਾਨਯੂ, ਰੂਸੀਲ ਗਰਗ, ਪਾਰਥ, ਪ੍ਰਭ ਰੂਪ ਸਿੰਘ, ਸ਼ੌਰਿਆ, ਰਿਸ਼ਵ ਗੋਇਲ, ਆਦਿਤ, ਮਨਨ ਬੱਬਰ, ਦਿਵਿਆਂਸ਼ ਜੋਸ਼ੀ, ਚਿਰਨਜੀਵ, ਸ਼ਿਵਮ, ਯੋਜਿਤ ਅਤੇ ਅੰਡਰ-19 ਟੀਮ ਵਿੱਚ ਰਿਤੇਸ਼, ਉਪਿੰਦਰ, ਸਤਨਾਮ ਗੁਰਕੀਰਤ, ਪਾਰਥ, ਸ਼ਿਵਮ ਹਰਕਰਨ, ਕ੍ਰਿਸ਼ਨਾ, ਜੈਵੀਰ, ਹਰਸ਼ ਗਰੋਵਰ, ਮਨਜੋਤ ਸਿੰਘ, ਲੋਕੇਸ਼ ਅਤੇ ਨਮਨ ਘਈ ਨੇ ਵਧੀਆ ਪ੍ਰਦਰਸ਼ਨ ਕੀਤਾ। ਜੇਤੂ ਰਹੇ ਵਿਦਿਆਰਥੀਆਂ ਦਾ ਪ੍ਰਿੰਸੀਪਲ ਪਲਾਹਾ ਨੇ ਸਨਮਾਨ ਕੀਤਾ। ਇਸ ਮੌਕੇ ਸਕੂਲ ਦੇ ਵਿਦਿਆਰਥੀ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।

Advertisement

Advertisement