ਆਰੀਆ ਕਾਲਜ ਵੱਲੋਂ ਅੰਤਰ-ਕਾਲਜ ਕਵਿਤਾ ਉਚਾਰਨ ਮੁਕਾਬਲਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਅਕਤੂਬਰ
ਆਰੀਆ ਕਾਲਜ ਦੀ ਲੈਂਗੂਏਜ ਸੁਸਾਇਟੀ ਨੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੇ ਸਹਿਯੋਗ ਨਾਲ ਅੰਤਰ ਕਾਲਜ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ। ਮੁਕਾਬਲੇ ਵਿੱਚ ਵੱਖ-ਵੱਖ ਕਾਲਜਾਂ ਦੀਆਂ 14 ਟੀਮਾਂ ਨੇ ਭਾਗ ਲਿਆ। ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਐੱਸ.ਐੱਮ. ਸ਼ਰਮਾ ਨੇ ਕਵਿਤਾ ਦੇ ਸੁੰਦਰ ਪ੍ਰਦਰਸ਼ਨ ਲਈ ਸਾਰੇ ਭਾਸ਼ਾ ਵਿਭਾਗਾਂ ਦੇ ਸਾਂਝੇ ਉੱਦਮ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਤੇ ਸਾਰੀਆਂ ਟੀਮਾਂ ਦਾ ਨਿੱਘਾ ਸਵਾਗਤ ਕੀਤਾ। ਸਮਾਗਮ ਵਿੱਚ ਡਾ. ਰਮਨ ਸ਼ਰਮਾ ਅਤੇ ਡਾ. ਅਸ਼ੀਸ਼ ਨੇ ਜੱਜ ਦੀ ਭੂਮਿਕਾ ਨਿਭਾਈ। ਮੁਕਾਬਲੇ ਵਿੱਚ ਐੱਸ.ਡੀ.ਪੀ. ਕਾਲਜ ਦੀ ਮੁਸਕਾਨ ਨੂੰ ਪਹਿਲਾ ਇਨਾਮ ਦਿੱਤਾ ਗਿਆ ਅਤੇ ਦੂਜਾ ਇਨਾਮ ਆਰੀਆ ਕਾਲਜ ਦੇ ਆਨੰਦ ਅਤੇ ਰਾਮਗੜ੍ਹੀਆ ਕਾਲਜ ਦੀ ਪ੍ਰਕ੍ਰਿਤੀ ਨੇ ਹਾਸਿਲ ਕੀਤਾ, ਤੀਜਾ ਇਨਾਮ ਆਰੀਆ ਕਾਲਜ ਦੀ ਰੀਆ ਅਤੇ ਗੁਰੂ ਨਾਨਕ ਗਰਲਜ਼ ਕਾਲਜ ਦੀ ਸ਼ੀਤਲ ਕੁਮਾਰੀ ਦੀ ਝੋਲੀ ਪਿਆ। ਐੱਸ.ਡੀ.ਪੀ.ਕਾਲਜ ਦੀ ਵੰਸ਼ਿਕਾ, ਜੀਐੱਨਕੇਸੀ ਗੁੱਜਰਖਾਨ ਦੀ ਤਮੰਨਾ ਅਤੇ ਜੀਜੀਐੱਨ ਖਾਲਸਾ ਕਾਲਜ ਦੇ ਨਵਪ੍ਰੀਤ ਨੇ ਉਤਸ਼ਾਹਵਧਾਊ ਇਨਾਮ ਜਿੱਤੇ। ਅੰਗਰੇਜ਼ੀ ਵਿਭਾਗ ਦੀ ਮੁਖੀ ਕੁਮੁਦ ਚਾਵਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ।