ਕਰਨਲ ਕਾਲਜ ’ਚ ਅੰਤਰ-ਕਾਲਜ ਬਾਸਕਟਬਾਲ ਮੁਕਾਬਲੇ ਸ਼ੁਰੂ
ਕਰਮਵੀਰ ਸਿੰਘ ਸੈਣੀ
ਮੂਨਕ, 17 ਅਕਤੂਬਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਰਪ੍ਰਸਤੀ ਹੇਠ ਕਰਨਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਚੂੜਲ ਕਲਾਂ (ਸੰਗਰੂਰ) ਵਿੱਚ ਤਿੰਨ ਰੋਜ਼ਾ ਅੰਤਰ-ਕਾਲਜ ਬਾਸਕਟਬਾਲ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਸੰਸਥਾ ਦੇ ਮੁੱਖ ਪ੍ਰਬੰਧਕ ਓਮ ਪ੍ਰਕਾਸ਼ ਰਾਠੀ ਅਤੇ ਸੰਸਥਾਪਕ ਚੰਦਰਕਲਾਂ ਰਾਠੀ ਨੇ ਮਾਂ ਸਰਸਵਤੀ ਦੀ ਮੂਰਤੀ ਅੱਗੇ ਦੀਪ ਜਗਾ ਕੇ ਸਮਾਗਮ ਦਾ ਉਦਘਾਟਨ ਕੀਤਾ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫ਼ੈਸਰ ਡਾ. ਨਿਸ਼ਾਨ ਸਿੰਘ ਦਿਓਲ ਅਤੇ ਐਚਓਡੀ ਡਾ. ਅਮਰਪ੍ਰੀਤ ਸਿੰਘ ਫਿਜ਼ੀਕਲ ਵਿਭਾਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਲਖਵਿੰਦਰ ਸਿੰਘ ਅਤੇ ਸੰਸਥਾ ਦੇ ਮੁੱਖ ਪ੍ਰਸ਼ਾਸਕ ਨਰੇਸ਼ ਰਾਠੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਕਾਲਜ ਦੇ ਪ੍ਰਿੰਸੀਪਲ ਲਖਵਿੰਦਰ ਸਿੰਘ ਅਤੇ ਚੀਫ ਐਡਮਿਨ ਨਰੇਸ਼ ਰਾਠੀ ਨੇ ਕਿਹਾ ਕਿ ਸੰਸਥਾ ਦੇ ਯਤਨ ਲਗਾਤਾਰ ਫੈਲ ਰਹੇ ਹਨ। ਇਸ ਸਾਲ ਵੀ ਸੰਸਥਾ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕਈ ਅੰਤਰ-ਕਾਲਜ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਵਿੱਚ ਸੰਸਥਾ ਦੇ ਖਿਡਾਰੀਆਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਇੱਕ ਵਾਰ ਫਿਰ ਸੰਸਥਾ ਵੱਲੋਂ ਦਿੱਤੀ ਜਾਂਦੀ ਮਿਆਰੀ ਸਿੱਖਿਆ ’ਤੇ ਮੋਹਰ ਲਗਾਈ ਹੈ।
ਖੇਡ ਮੁਕਾਬਲਿਆਂ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਕੁੱਲ 11 ਟੀਮਾਂ ਨੇ ਰਿਪੋਰਟ ਕੀਤੀ। ਇਨ੍ਹਾਂ ਟੀਮਾਂ ਵਿਚਕਾਰ 7 ਮੈਚ ਖੇਡੇ ਗਏ। ਇਨ੍ਹਾਂ ਮੁਕਾਬਲਿਆਂ ਦੌਰਾਨ ਕਰਨਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਚੂੜਲ ਕਲਾਂ, ਬਾਬਾ ਫ਼ਰੀਦ ਕਾਲਜ, ਦਿਓਣ, ਆਰਜੀਸੀ, ਬੋੜਾਵਾਲ ਅਤੇ ਏਸੀ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਦੀਆਂ ਚਾਰ ਟੀਮਾਂ ਨੇ ਲੀਗ ਵਿੱਚ ਪ੍ਰਵੇਸ਼ ਕਰ ਲਿਆ ਹੈ, ਭਲਕੇ ਇਨ੍ਹਾਂ 4 ਟੀਮਾਂ ਵਿਚਕਾਰ ਮੈਚ ਖੇਡੇ ਜਾਣਗੇ|