For the best experience, open
https://m.punjabitribuneonline.com
on your mobile browser.
Advertisement

ਮਨਾਹੀ ਵਾਲੇ ਇਲਾਕੇ ਵਿੱਚ ਨਾਜਾਇਜ਼ ਉਸਾਰੀਆਂ ਦਾ ਜ਼ੋਰ

10:13 AM Mar 05, 2024 IST
ਮਨਾਹੀ ਵਾਲੇ ਇਲਾਕੇ ਵਿੱਚ ਨਾਜਾਇਜ਼ ਉਸਾਰੀਆਂ ਦਾ ਜ਼ੋਰ
ਖੱਡ (ਮੈਰਾ) ਵਿੱਚ ਭਰੀਆਂ ਹੋਈਆਂ ਨੀਹਾਂ ਤੇ ਮੌਕੇ ’ਤੇ ਪਈ ਨਿਰਮਾਣ ਸਮੱਗਰੀ।
Advertisement

ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ/ਬੀਣੇਵਾਲ, 4 ਮਾਰਚ
ਵਣ ਮੰਡਲ ਨਵਾਂ ਸ਼ਹਿਰ ਅਤੇ ਗੜ੍ਹਸ਼ੰਕਰ ਦਫ਼ਤਰ ਅਧੀਨ ਪੈਂਦੇ ਕੰਢੀ (ਬੀਤ) ਇਲਾਕੇ ਦੇ ਜੰਗਲਾਂ ਨਾਲ ਲੱਗਦੇ ਮਨਾਹੀ ਵਾਲੇ ਖੇਤਰਾਂ ਵਿੱਚ ਨਾਜਾਇਜ਼ ਉਸਾਰੀਆਂ ਹੋ ਰਹੀਆਂ ਹਨ ਜਦਕਿ ਵਣ ਵਿਭਾਗ ਇਸ ਪਾਸੇ ਕੋਈ ਕਾਰਵਾਈ ਤੋਂ ਅਸਮਰੱਥ ਨਜ਼ਰ ਆ ਰਿਹਾ ਹੈ। ਜਾਣਕਾਰੀ ਮੁਤਾਬਕ ਤਹਿਸੀਲ ਦੇ ਪਹਾੜੀ ਇਲਾਕੇ ਦੇ ਪਿੰਡ ਪੰਡੋਰੀ-ਬੀਤ ਅਤੇ ਪਿੰਡ ਕੋਟ ਵਿੱਚਕਾਰ ਪੈਂਦੀ ਬਹੁਤ ਵੱਡੀ ਖੱਡ (ਮੈਰਾ ਖੱਡ) ਵਿਚਕਾਰ ਵਣ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਮੇਨ ਸੜਕ ਦੇ ਪਾਸੇ ਵੱਲ ਨਾਜਾਇਜ਼ ਉਸਾਰੀਆਂ ਲਗਾਤਾਰ ਜਾਰੀ ਹਨ। ਇਸ ਖੱਡ ਵਿੱਚ ਸੜਕ ਤੋਂ ਦੱਖਣ ਵਾਲੇ ਪਾਸੇ ਇੱਕ ਪ੍ਰਾਪਰਟੀ ਡੀਲਰ ਨੇ ਪਹਿਲਾਂ ਹੀ ਕਾਫੀ ਰਕਬੇ ਵਿੱਚ ਉਸਾਰੀ ਕੀਤੀ ਹੋਈ ਹੈ। ਹੁਣ ਇਸ ਸੜਕ ਦੇ ਉੱਤਰ ਵਾਲੇ ਪਾਸੇ ਕਿਸੇ ਵਿਅਕਤੀ ਵੱਲੋਂ ਉਕਤ ਖੱਡ ਵਿੱਚ ਨਵੀਂ ਕੋਠੀ ਉਸਾਰੀ ਜਾ ਰਹੀ ਹੈ ਜਿਸ ਦੀਆਂ ਨੀਹਾਂ ਵਗੈਰਾ ਭਰ ਦਿੱਤੀਆਂ ਗਈਆਂ ਹਨ। ਇਹ ਨਾਜਾਇਜ਼ ਉਸਾਰੀਆਂ ਮੁੱਖ ਸੜਕ ਦੇ ਬਿਲਕੁਲ ਕੰਢੇ ਹੋ ਰਹੀਆਂ ਹਨ। ਇਸ ਖੱਡ ਵਿੱਚ ਪਿੰਡ ਬੀਣੇਵਾਲ, ਪਿੱਪਲੀ ਵਾਲ, ਟਿੱਬੀਆਂ, ਮੈਹਿੰਦਵਾਣੀ, ਮੈਹਿੰਦਵਾਣੀ ਗੁੱਜਰਾਂ, ਭਡਿਆਰ, ਡੰਗੋਰੀ ,ਪੰਡੋਰੀ ਅਤੇ ਕੋਟ ਆਦਿ ਪਿੰਡਾਂ ਦਾ ਮੀਂਹ ਦਾ ਪਾਣੀ ਇਕੱਠਾ ਹੋ ਕੇ ਆਉਂਦਾ ਹੈ, ਪਰ ਨਾਜਾਇਜ਼ ਉਸਾਰੀਆਂ ਨਾਲ ਮੀਂਹ ਦੇ ਕੁਦਰਤੀ ਵਹਾਅ ਨੂੰ ਮੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵਣ ਮੰਡਲ ਅਫ਼ਸਰ ਮਨੋਜ ਕੁਮਾਰ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਉਸਾਰੀਆਂ ਸਬੰਧੀ ਵਿਭਾਗ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਮਨਜ਼ੂਰੀ ਨਹੀਂ ਲਈ ਗਈ ਅਤੇ ਇਸ ਪਾਸੇ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

Advertisement
Advertisement
×