For the best experience, open
https://m.punjabitribuneonline.com
on your mobile browser.
Advertisement

ਮਸਨੂਈ ਬੁੱਧੀ ਤੇ ਨੌਕਰੀ ਦੇ ਸੰਸੇ

10:57 AM Oct 04, 2023 IST
ਮਸਨੂਈ ਬੁੱਧੀ ਤੇ ਨੌਕਰੀ ਦੇ ਸੰਸੇ
Advertisement

ਅਮਨਦੀਪ ਸਿੰਘ
ਬਹੁਤੇ ਦੂਰ ਦੇ ਭਵਿੱਖ ਦੀ ਗੱਲ ਨਹੀਂ ਹੈ। ਵਰਿੰਦਰ ਇੱਕ ਵੈੱਬ ਡਵਿੈਲਪਰ ਸੀ। ਉਸ ਦੀ ਨੌਕਰੀ ਬਹੁਤ ਵਧੀਆ ਚੱਲ ਰਹੀ ਸੀ। ਜਿਸ ਕੰਪਨੀ ਵਿੱਚ ਉਹ ਕੰਮ ਕਰਦਾ ਸੀ ਉਹ ਵੀ ਬਹੁਤ ਵਧੀਆ ਚੱਲ ਰਹੀ ਸੀ। ਉਹ ਕੰਪਨੀ ਦੀ ਵੈੱਬਸਾਈਟ ਬਣਾਉਂਦਾ ਹੋਇਆ ਕਾਫ਼ੀ ਰੁੱਝਿਆ ਰਹਿੰਦਾ ਸੀ, ਜੋ ਕਿ ਅੱਜਕੱਲ੍ਹ ਦੇ ਜ਼ਮਾਨੇ ਵਿੱਚ ਚੰਗੀ ਗੱਲ ਸੀ ਕਿਉਂਕਿ ਆਟੋਮੇਸ਼ਨ ਤੇ ਮਸਨੂਈ ਬੌਧਿਕਤਾ ਜਾਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਨੇ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਖੋਹ ਲਈਆਂ ਸਨ। ਕਿਤੇ ਨਾ ਕਿਤੇ ਉਸ ਦੇ ਮਨ ਵਿੱਚ ਵੀ ਇਹ ਖਦਸ਼ਾ ਹਮੇਸ਼ਾਂ ਬਣਿਆ ਰਹਿੰਦਾ ਸੀ, ਪਰ ਉਹ ਇਸ ਬਾਰੇ ਬਹੁਤਾ ਨਹੀਂ ਸੀ ਸੋਚਦਾ। ‘ਜਦੋਂ ਸਿਰ ’ਤੇ ਪਏਗੀ, ਉਦੋਂ ਹੀ ਦੇਖਾਂਗੇ।’ ਪਰ ਇਕਦਮ ਇੰਡਸਟਰੀ ਦੀ ਤਸਵੀਰ ਬਦਲ ਗਈ।
ਜਿਸ ਤਰ੍ਹਾਂ ਕੰਪਿਊਟਰ ਦੀ ਸ਼ਕਤੀ ਵਧ ਰਹੀ ਸੀ, ਇੰਟਰਨੈੱਟ ’ਤੇ ਨਿੱਤ ਨਵੀਂ ਜਾਣਕਾਰੀ ਉਪਲੱਬਧ ਹੋ ਰਹੀ ਸੀ ਤੇ ਉਸ ਦਾ ਵਿਸ਼ਲੇਸ਼ਣ ਕਰਕੇ ਨਵੇਂ ਤੱਥ ਕੱਢਣ ਵਾਲੇ ਨਵੇਂ-ਨਵੇਂ ਪ੍ਰਭਾਵਸ਼ਾਲੀ ਏ.ਆਈ. ਦੇ ਮਾਡਲ ਵਿਕਸਤ ਹੋ ਰਹੇ ਸਨ। ਉਸੇ ਤਰ੍ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਨਿੱਤ ਨਵੀਆਂ ਪੁਲਾਂਘਾਂ ਪੁੱਟ ਰਹੀ ਸੀ। ਹੁਣ ਤਾਂ ਜਨਰੇਟਵਿ ਏ.ਆਈ. ਵੀ ਆ ਚੁੱਕੀ ਸੀ ਜੋ ਨਵੇਂ ਖ਼ਿਆਲ, ਗੱਲਾਂਬਾਤਾਂ, ਕਹਾਣੀਆਂ, ਤਸਵੀਰਾਂ, ਸੰਗੀਤ ਆਦਿ ਹੋਰ ਅਨੇਕਾਂ ਚੀਜ਼ਾਂ ਮਿੰਟਾਂ-ਸਕਿੰਟਾਂ ਵਿੱਚ ਸਿਰਜ ਸਕਦੀ ਸੀ। ਇਕਦਮ ਜਵਿੇਂ ਸੰਸਾਰ ਵਿੱਚ ਇਨਕਲਾਬ ਆ ਗਿਆ। ਸਾਰੀਆਂ ਕੰਪਨੀਆਂ ਨੇ ਜਨਰੇਟਵਿ ਏ.ਆਈ. ਨੂੰ ਵਰਤਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ।
ਉਸ ਦੀ ਕੰਪਨੀ ਵਿੱਚ ਵੀ ਏ.ਆਈ. ਦੀ ਲਹਿਰ ਆ ਚੁੱਕੀ ਸੀ। ਇੱਕ ਦਨਿ ਉਸ ਦੀ ਕੰਪਨੀ ਨੇ 80 ਪ੍ਰਤੀਸ਼ਤ ਕਰਮਚਾਰੀਆਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਜਨਿ੍ਹਾਂ ਵਿੱਚ ਉਸ ਦਾ ਨਾਂ ਵੀ ਸੀ। ਉਸ ’ਤੇ ਤਾਂ ਜਵਿੇਂ ਕਹਿਰ ਹੀ ਟੁੱਟ ਗਿਆ। ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਉਸ ਦੀ ਕੰਪਿਊਟਰ ਦੀ ਨੌਕਰੀ ਵੀ ਖ਼ਤਰੇ ’ਚ ਹੋ ਸਕਦੀ ਹੈ। ਬਾਕੀ ਨੌਕਰੀਆਂ ਜਵਿੇਂ ਡਾਟਾ ਐਂਟਰੀ ਓਪਰੇਟਰ, ਗਾਹਕ ਸੇਵਾ ਕੇਂਦਰ ਕਰਮਚਾਰੀਆਂ ਦੀਆਂ ਨੌਕਰੀਆਂ ਨੂੰ ਖ਼ਤਰਾ ਪ੍ਰਤੱਖ ਦਿੱਖ ਰਿਹਾ ਸੀ, ਪਰ ਉਸ ਦੀ ਨੌਕਰੀ ਨੂੰ ਅਜਿਹਾ ਖ਼ਤਰਾ ਨਹੀਂ ਸੀ ਦਿਖਿਆ। ਜਦੋਂ ਦੀ ਜਨਰੇਟਵਿ ਏ.ਆਈ. ਸੀ ਉਦੋਂ ਦੀ ਉਹ ਹਰ ਰੋਜ਼ ਤੇਜ਼ੀ ਨਾਲ ਤਰੱਕੀ ਕਰ ਰਹੀ ਸੀ। ਸਭ ਤੋਂ ਪਹਿਲਾਂ ਗਾਹਕ ਸੇਵਾ ਕੇਂਦਰ ਦੀਆਂ ਨੌਕਰੀਆਂ ਦੀ ਬਲ਼ੀ ਚੜ੍ਹੀ। ਗਾਹਕਾਂ ਦੀ ਆਵਾਜ਼ ਸਮਝ ਕੇ ਤੇ ਉਸ ਨੂੰ ਸਕਰੀਨ ਕਰਕੇ ਕੰਪਿਊਟਰ ਗਾਹਕ ਸੇਵਾ ਕੇਂਦਰ ਦੇ ਕਰਮਚਾਰੀਆਂ ਦੇ ਕੰਮ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੱਤਾ ਤੇ ਉਨ੍ਹਾਂ ਨੂੰ ਫੈਸਲੇ ਲੈਣ ਵਿੱਚ ਸਹਾਇਤਾ ਹੋਣ ਲੱਗੀ। ਕੰਪਿਊਟਰ ਗਾਹਕ ਦੀ ਆਵਾਜ਼ ਤੋਂ ਇਹ ਵੀ ਅੰਦਾਜ਼ਾ ਲਗਾ ਸਕਦੇ ਹਨ ਕਿ ਉਹ ਗੁੱਸੇ ਵਿੱਚ ਹੈ ਜਾਂ ਖ਼ੁਸ਼ ਹੈ। ਜੇ ਪਹਿਲਾਂ ਗਾਹਕਾਂ ਨੂੰ ਫੋਨ ’ਤੇ 45-50 ਮਿੰਟ ਇੰਤਜ਼ਾਰ ਕਰਨਾ ਪੈਂਦਾ ਸੀ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਉਹ ਇੰਤਜ਼ਾਰ ਇੱਕ-ਦੋ ਮਿੰਟ ਹੀ ਰਹਿ ਗਿਆ। ਇਸ ਨਾਲ ਮਨੁੱਖਾਂ ਦਾ ਕੰਮ ਬਹੁਤ ਘਟ ਗਿਆ। ਸਿਰਫ਼ ਸਪੈਸ਼ਲ ਕਰਮਚਾਰੀ ਹੀ ਬਚੇ ਜੋ ਟੀਮ ਲਈ ਬਹੁਤ ਜ਼ਰੂਰੀ ਸਨ ਤੇ ਉਸ ਟੀਮ ਵਿੱਚ ਏ.ਆਈ. ਵੀ ਸੀ, ਜੋ ਮਨੁੱਖਾਂ ਤੋਂ ਸਿੱਖ-ਸਿੱਖ ਤੇਜ਼-ਤਰਾਰ ਹੋ ਰਹੀ ਸੀ।
ਦੁਖੀ ਮਨ ਨਾਲ ਵਰਿੰਦਰ ਆਪਣਾ ਸਾਰਾ ਸਾਮਾਨ ਦਫ਼ਤਰ ਤੋਂ ਚੁੱਕ ਕੇ ਘਰ ਆ ਗਿਆ। ‘ਤੂੰ ਬੇਰੁਜ਼ਗਾਰ ਸੇਵਾ ਕੇਂਦਰ ਵਿੱਚ ਆਪਣਾ ਨਾਂ ਰਜਿਸਟਰ ਕਰਵਾ ਕੇ ਮਹੀਨਾਵਾਰ ਭੱਤਾ ਲੈ ਸਕਦਾ ਏਂ ਜੋ ਕਿ ਛੇ ਮਹੀਨੇ ਚੱਲੇਗਾ। ਪਰ ਖ਼ੁਸ਼ੀ ਦੀ ਗੱਲ ਹੈ ਕਿ ਏ.ਆਈ. ਦੀ ਵਜ੍ਹਾ ਨਾਲ ਨੌਕਰੀ ਤੋਂ ਬਾਂਝੇ ਹੋਣ ਕਰਕੇ ਸਰਕਾਰ ਤੋਂ ਛੇ ਮਹੀਨੇ ਹੋਰ ਰਾਹਤ ਮਿਲ ਜਾਏਗੀ। ਇਸ ਤਰ੍ਹਾਂ ਤੇਰੇ ਕੋਲ ਨਵੀਂ ਨੌਕਰੀ ਲੱਭਣ ਲਈ ਇੱਕ ਸਾਲ ਦਾ ਸਮਾਂ ਹੈ।’ ਉਸ ਦੇ ਮੈਨੇਜਰ ਨੇ ਕਿਹਾ।
‘ਪਰ ਸਰ, ਸਰਕਾਰੀ ਭੱਤਾ ਤਾਂ ਬਹੁਤ ਘੱਟ ਹੈ। ਉਸ ਨਾਲ ਤਾਂ ਮੇਰੇ ਘਰ ਦੀ ਕਿਸ਼ਤ ਵੀ ਪੂਰੀ ਨਹੀਂ ਹੋਏਗੀ।’
‘ਬਸ, ਇਹ ਤਾਂ ਕੰਪਨੀ ਦੀ ਪਾਲਿਸੀ ਹੈ। ਜਿੰਨਾ ਘੱਟੋ-ਘੱਟ ਭੱਤਾ ਸਰਕਾਰ ਨੇ ਸੈੱਟ ਕੀਤਾ ਹੈ ਅਸੀਂ ਓਨਾ ਹੀ ਦੇ ਸਕਦੇ ਹਾਂ। ਕੰਪਨੀ ਦੀ ਮਾਲੀ ਹਾਲਤ ਵੀ ਠੀਕ ਨਹੀਂ ਹੈ। ਤੂੰ ਕਿਤੇ ਵੀ ਨੌਕਰੀ ’ਤੇ ਮੇਰਾ ਹਵਾਲਾ ਦੇ ਸਕਦਾ ਏਂ।’
ਉਹ ਉਦਾਸ ਮਨ ਨਾਲ ਘਰ ਆ ਗਿਆ। ਉਸ ਨੇ ਆਪਣੀ ਪਤਨੀ ਨੀਰੂ ਨੂੰ ਸਭ ਦੱਸਿਆ ਤਾਂ ਉਹ ਵੀ ਬਹੁਤ ਉਦਾਸ ਹੋ ਗਈ। ਘਰ ਦਾ ਖਰਚਾ, ਬੱਚਿਆਂ ਦਾ ਖਰਚਾ ਕਵਿੇਂ ਚੱਲੇਗਾ? ਉਨ੍ਹਾਂ ਨੇ ਮਨ ਵਿੱਚ ਇਹ ਸਵਾਲ ਉੱਠ ਰਹੇ ਸਨ।
‘ਇਸ ਤਰ੍ਹਾਂ ਮੇਰੀ ਨੌਕਰੀ ਵੀ ਪਤਾ ਨਹੀਂ ਕਿੰਨੀ ਦੇਰ ਚੱਲੇਗੀ।’ ਨੀਰੂ ਕਹਿ ਰਹੀ ਸੀ। ਉਸ ਦੀ ਪਤਨੀ ਇੰਟੀਰੀਅਰ ਡਿਜ਼ਾਈਨਰ ਸੀ, ਪਰ ਵਰਿੰਦਰ ਨੂੰ ਕੁਝ ਨਹੀਂ ਸੁੱਝ ਰਿਹਾ ਸੀ। ਉਹ ਬਿਸਤਰੇ ’ਤੇ ਲੰਮਾ ਪੈ ਗਿਆ। ਉਸ ਦੇ ਦਿਲ ਵਿੱਚ ਡੋਬੂੰ ਪੈ ਰਹੇ ਸਨ। ਇੰਝ ਲੱਗ ਰਿਹਾ ਸੀ ਕਿ ਉਸ ਨੂੰ ਦਿਲ ਦਾ ਦੌਰਾ ਪੈ ਰਿਹਾ ਹੈ। ਉਸ ਦੀ ਖੱਬੀ ਬਾਂਹ ਦੇ ਵਿੱਚ ਵੀ ਦਰਦ ਦੀ ਲਹਿਰ ਉੱਠ ਰਹੀ ਸੀ। ਕਿਸੇ ਨਾ ਕਿਸੇ ਤਰ੍ਹਾਂ ਉਸ ਨੇ ਆਪਣੇ ਆਪ ਨੂੰ ਸਮਝਾਇਆ ਤੇ ਸੌਂ ਗਿਆ। ਦੂਜਾ ਦਨਿ ਹੋਰ ਵੀ ਔਖਾ ਸੀ। ਸਵੇਰੇ ਉੱਠ ਕੇ ਉਸ ਨੂੰ ਬੜਾ ਅਜੀਬ ਲੱਗ ਰਿਹਾ ਸੀ। ਨੀਰੂ ਕੰਮ ’ਤੇ ਤੇ ਬੱਚੇ ਸਕੂਲ ਜਾ ਚੁੱਕੇ ਸਨ। ਉਸ ਨੂੰ ਇਸ ਕੰਪਨੀ ’ਚ ਨੌਕਰੀ ਕਰਦਿਆਂ ਪੰਦਰਾਂ ਸਾਲ ਹੋ ਚੁੱਕੇ ਸਨ ਤੇ ਅੱਜ ਉਹ ਕੰਮ ’ਤੇ ਨਹੀਂ ਜਾ ਰਿਹਾ ਸੀ। ਉਸ ਦਾ ਮਨ ਬਹੁਤ ਉਦਾਸ ਹੋਇਆ। ਖ਼ੈਰ, ਪਹਿਲਾ ਦਨਿ ਤਾਂ ਬੇਰੁਜ਼ਗਾਰੀ ਭੱਤਾ ਲੈਣ ਲਈ ਪੇਪਰ ਭਰਦਿਆਂ ਲੰਘ ਗਏ। ਉਸ ਨੇ ਆਪਣਾ ਬਾਇਓਡੇਟਾ ਵੀ ਤਿਆਰ ਕਰ ਲਿਆ ਸੀ, ਪਰ ਸਰਸਰੀ ਨਜ਼ਰ ਮਾਰਨ ਨਾਲ ਉਸ ਨੂੰ ਆਪਣੇ ਲਾਇਕ ਕੋਈ ਵੀ ਨੌਕਰੀ ਨਹੀਂ ਦਿਖੀ। ਕੰਪਿਊਟਰ ਨਾਲ ਸਬੰਧਿਤ ਸਾਰੀਆਂ ਨੌਕਰੀਆਂ ਏ.ਆਈ. ਨੇ ਨੱਪ ਲਈਆਂ ਸਨ।
‘ਹੁਣ ਮੈਂ ਕੀ ਕਰਾਂਗਾ? ਮੈਨੂੰ ਤਾਂ ਹੋਰ ਕੋਈ ਕੰਮ ਨਹੀਂ ਆਉਂਦਾ।’ ਉਹ ਸੋਚ ਰਿਹਾ ਸੀ, ‘ਕੀ ਕੋਈ ਨਵੀਂ ਟਰੇਨਿੰਗ ਕਰਾਂ? ਪਰ ਫੀਸ ਕਵਿੇਂ ਦੇਵਾਂਗਾ?’ ਇਸ ਤਰ੍ਹਾਂ ਸੋਚ-ਸੋਚ ਕੇ ਉਸ ਦਾ ਪੂਰਾ ਦਨਿ ਲੰਘ ਗਿਆ। ਸ਼ਾਮ ਤੱਕ ਉਸ ਦਾ ਦਿਮਾਗ਼ ਫਟਣ ਲੱਗਿਆ। ਉਸ ਨੇ ਨੀਰੂ ਤੇ ਬੱਚਿਆਂ ਨਾਲ ਵੀ ਠੀਕ ਤਰ੍ਹਾਂ ਗੱਲ ਨਹੀਂ ਕੀਤੀ। ਉਸ ਨੂੰ ਉਦਾਸ ਦੇਖ ਕੇ ਉਨ੍ਹਾਂ ਨੇ ਵੀ ਉਸ ਨੂੰ ਬੁਲਾਉਣਾ ਠੀਕ ਨਹੀਂ ਸਮਝਿਆ। ਉਸ ਰਾਤ ਉਹ ਸੌਂ ਨਹੀਂ ਸਕਿਆ। ਆਪਣੇ ਧੁੰਦਲੇ ਭਵਿੱਖ ਬਾਰੇ ਸੋਚ ਕੇ ਉਸ ਦੀਆਂ ਅੱਖਾਂ ਵਿੱਚੋਂ ਨੀਂਦ ਜਵਿੇਂ ਖੰਭ ਲਾ ਕੇ ਉੱਡ ਗਈ। ਉਹ ਬਿਸਤਰੇ ’ਤੇ ਪਿਆ ਕਰਵਟਾਂ ਬਦਲਦਾ ਰਿਹਾ। ਤੜਕੇ ਜਾ ਕੇ ਮਸਾਂ ਹੀ ਉਸ ਨੂੰ ਨੀਂਦ ਆਈ, ਪਰ ਨੀਂਦ ਵਿੱਚ ਵੀ ਉਸ ਨੂੰ ਆਪਣੇ ਮਨਹੂਸ ਭਵਿੱਖ ਦੇ ਡਰਾਉਣੇ ਸੁਪਨੇ ਆਉਂਦੇ ਰਹੇ।
ਪੂਰਾ ਦਨਿ ਉਸ ਨੇ ਕੁਝ ਨਹੀਂ ਕੀਤਾ। ਸ਼ਾਮ ਨੂੰ ਉਸ ਤੋਂ ਰਿਹਾ ਨਾ ਗਿਆ। ਉਸ ਨੇ ਨਾ ਚਾਹੁੰਦਿਆਂ ਹੋਇਆਂ ਪੁਰਾਣੀ ਪਈ ਦਾਰੂ ਦੀ ਬੋਤਲ ਵਿੱਚੋਂ ਤਿੰਨ-ਚਾਰ ਪੈੱਗ ਲਾ ਲਏ। ਨੀਰੂ ਨੇ ਕੁਝ ਨਹੀਂ ਕਿਹਾ ਤੇ ਉਹ ਚੁੱਪ ਹੀ ਰਹੀ। ਉਸ ਨੇ ਕਈ ਸਾਲਾਂ ਤੋਂ ਸ਼ਰਾਬ ਨੂੰ ਹੱਥ ਨਹੀਂ ਸੀ ਲਾਇਆ। ਨੀਰੂ ਨੂੰ ਚਿੰਤਾ ਹੋ ਗਈ ਕਿ ਹੁਣ ਕਿਤੇ ਵਰਿੰਦਰ ਰੋਜ਼ ਨਾ ਪੀਣ ਲੱਗ ਪਏ। ਵਰਿੰਦਰ ਨੂੰ ਉਸ ਰਾਤ ਪਤਾ ਹੀ ਨਹੀਂ ਚੱਲਿਆ, ਸ਼ਰਾਬ ਦੇ ਨਸ਼ੇ ’ਚ ਧੁੱਤ ਉਸ ਨੂੰ ਕੋਈ ਸੁੱਧ-ਬੁੱਧ ਨਾ ਰਹੀ। ਬਿਸਤਰ ’ਤੇ ਪਿਆਂ ਉਸ ਨੂੰ ਆਪਣਾ ਆਪ ਹਲਕਾ ਲੱਗ ਰਿਹਾ ਸੀ, ਜਵਿੇਂ ਉਹ ਅੰਬਰਾਂ ’ਚ ਉਡਾਰੀਆਂ ਲਾ ਰਿਹਾ ਸੀ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਸ਼ਾਂਤ ਕਰਨ ਲਈ ਸ਼ਰਾਬ ਦਾ ਸਹਾਰਾ ਲੈਣ ਲੱਗਿਆ। ਨੀਰੂ ਨੂੰ ਬਹੁਤ ਚਿੰਤਾ ਹੋਣ ਲੱਗੀ। ਵਰਿੰਦਰ ਘਰ ਦਾ ਕੋਈ ਕੰਮ ਨਹੀਂ ਸੀ ਕਰਦਾ। ਉਸ ਨੇ ਕਦੇ ਵੀ ਘਰ ਦਾ ਕੋਈ ਕੰਮ ਨਹੀਂ ਸੀ ਕੀਤਾ। ਸਭ ਕੰਮ ਨੀਰੂ ਹੀ ਕਰਦੀ ਸੀ। ਬਸ ਉਹ ਸਾਰਾ ਦਨਿ ਖਾਲੀ ਪਿਆ ਰਹਿੰਦਾ। ਕਦੇ ਕੰਪਿਊਟਰ ’ਤੇ ਕੋਈ ਨਾ ਕੋਈ ਵੀਡੀਓ ਦੇਖਦਾ ਰਹਿੰਦਾ।
ਇੱਕ ਦਨਿ ਨੀਰੂ ਨੇ ਹੌਸਲਾ ਕਰਕੇ ਉਸ ਨੂੰ ਕਿਹਾ, ‘ਦੇਖੋ ਜੀ ਤੁਹਾਡੇ ਸ਼ਰਾਬ ਪੀਣ ਨਾਲ ਬੱਚਿਆਂ ’ਤੇ ਕੀ ਅਸਰ ਪਏਗਾ? ਜੋ ਪੈਸੇ ਤੁਸੀਂ ਸ਼ਰਾਬ ’ਤੇ ਖਰਚ ਕਰਦੇ ਹੋ ਉਸ ਨਾਲ ਘਰ ਦਾ ਖਰਚਾ ਕਿਉਂ ਨਹੀਂ ਚਲਾਉਂਦੇ? ਨਾਲੇ ਤੁਸੀਂ ਕੋਈ ਕੋਰਸ ਕਿਉਂ ਨਹੀਂ ਕਰ ਲੈਂਦੇ, ਹੁਣ ਏ.ਆਈ. ਨੂੰ ਚਲਾਉਣ ਲਈ ਵੀ ਨਵੀਆਂ ਨੌਕਰੀਆਂ ਨਿਕਲਣਗੀਆਂ?’
‘ਠੀਕ ਹੈ। ਤੂੰ ਆਪਣੀ ਸਲਾਹ ਆਪਣੇ ਕੋਲ ਹੀ ਰੱਖ। ਮੈਨੂੰ ਪਤੈ ਮੈਂ ਕਵਿੇਂ ਦਨਿ ਕੱਟ ਰਿਹਾ ਹਾਂ। ਕੋਈ ਨਵੀਆਂ ਨੌਕਰੀਆਂ ਨਹੀਂ ਨਿਕਲ ਰਹੀਆਂ। ਤੂੰ ਕਦੇ ਦੇਖਿਆ ਵੀ ਹੈ? ਐਵੇਂ ਹੀ ਤੂੰ ਮੈਨੂੰ ਹੋਰ ਪਰੇਸ਼ਾਨ ਕਰ ਰਹੀ ਏਂ।’ ਨੀਰੂ ਨੇ ਉਸ ਤੋਂ ਬਾਅਦ ਉਸ ਨੂੰ ਡਰਦਿਆਂ ਕੁਝ ਨਹੀਂ ਕਿਹਾ, ਪਰ ਫੇਰ ਵੀ ਜਦੋਂ ਉਸ ਦਾ ਦਿਮਾਗ਼ ਠੰਢਾ ਹੋਇਆ ਤਾਂ ਨੀਰੂ ਦੀ ਗੱਲ ਦਾ ਥੋੜ੍ਹਾ ਜਿਹਾ ਅਸਰ ਉਸ ’ਤੇ ਜ਼ਰੂਰ ਹੋਇਆ ਤੇ ਉਸ ਨੇ ਘਰ ਵਿੱਚ ਬੱਚਿਆਂ ਦੇ ਸਾਹਮਣੇ ਸ਼ਰਾਬ ਪੀਣੀ ਬੰਦ ਕਰ ਦਿੱਤੀ ਤੇ ਉਨ੍ਹਾਂ ਨਾਲ ਜ਼ਿਆਦਾ ਸਮਾਂ ਬਿਤਾਉਣ ਲੱਗਿਆ। ਪਰ ਉਸ ਦੀ ਮਾਨਸਿਕ ਹਾਲਤ ਦਨਿ-ਬ-ਦਨਿ ਖਰਾਬ ਹੋ ਰਹੀ ਸੀ।
ਵਰਿੰਦਰ ਦੇ ਕੋਈ ਬਹੁਤੇ ਦੋਸਤ ਵੀ ਨਹੀਂ ਸਨ। ਉਸ ਦਾ ਸੁਭਾਅ ਅੰਤਰਮੁਖੀ ਸੀ। ਜੋ ਇੱਕੇ-ਦੁੱਕੇ ਦੋਸਤ ਸਨ ਉਹ ਵੀ ਦੂਰ-ਦੂਰ ਸੈੱਟ ਸਨ, ਪਰ ਉਨ੍ਹਾਂ ਦੀਆਂ ਨੌਕਰੀਆਂ ਜਾਂ ਨਹੀਂ ਸਨ ਜਾਂ ਖ਼ਤਰੇ ਵਿੱਚ ਸਨ। ਉਹ ਵੀ ਵਰਿੰਦਰ ਦੀ ਕੋਈ ਮਦਦ ਨਹੀਂ ਸੀ ਕਰ ਸਕਦੇ। ਉਸ ਦਾ ਕੋਈ ਬਹੁਤ ਸੋਸ਼ਲ ਤੇ ਪ੍ਰੋਫੈਸ਼ਨਲ ਨੈੱਟਵਰਕ ਵੀ ਨਹੀਂ ਸੀ। ...ਤੇ ਨੱਬੇ ਪ੍ਰਤੀਸ਼ਤ ਨੌਕਰੀਆਂ ਨੈੱਟਵਰਕ ਨਾਲ ਹੀ ਮਿਲਦੀਆਂ ਸਨ! ਆਪਣੀ ਮਾਨਸਿਕ ਹਾਲਤ ਨੂੰ ਕਾਬੂ ਵਿੱਚ ਰੱਖਣ ਲਈ ਤੇ ਆਪਣਾ ਨੈੱਟਵਰਕ ਬਣਾਉਣ ਲਈ ਉਸ ਨੇ ਬਾਹਰ ਘੁੰਮਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਜਾਣਕਾਰ ਤੇ ਦੋਸਤਾਂ-ਮਿੱਤਰਾਂ ਨਾਲ ਮਿਲਣਾ-ਗਿਲਣਾ ਸ਼ੁਰੂ ਕਰ ਦਿੱਤਾ। ਜਿਸ ਨੂੰ ਵੀ ਉਹ ਮਿਲਦਾ ਉਹ ਬਿਨਾ ਨੌਕਰੀ ਦੇ ਹੀ ਹੁੰਦਾ। ਕੋਈ ਸ਼ਰਾਬ ਦਾ ਸੇਵਨ ਕਰ ਰਿਹਾ ਹੁੰਦਾ, ਕੋਈ ਭੰਗ ਪੀ ਰਿਹਾ ਹੁੰਦਾ, ਕੋਈ ਸਿਗਰਟ ਦੇ ਕਸ਼ ਲਾ ਰਿਹਾ ਹੁੰਦਾ ਤੇ ਕੋਈ ਹੋਰ ਡਰੱਗਜ਼ ਦਾ ਸਹਾਰਾ ਲੈ ਰਿਹਾ ਹੁੰਦਾ। ਲੋਕਾਂ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਸੀ। ਮਿਡਲ-ਕਲਾਸ ਤਾਂ ਜਵਿੇਂ ਖ਼ਤਮ ਹੀ ਹੋ ਚੁੱਕੀ ਸੀ। ਸਿਰਫ਼ ਇੱਕ ਪ੍ਰਤੀਸ਼ਤ ਅਮੀਰ ਲੋਕ ਹੀ ਸਨ ਜੋ ਐਸ਼ ਕਰ ਰਹੇ ਸਨ, ਬਾਕੀ ਨੱਬੇ ਪ੍ਰਤੀਸ਼ਤ ਲੋਕ ਬੁਰੀ ਹਾਲਤ ਵਿੱਚ ਸਨ, ਜਨਿ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਚੰਗੀ ਤਰ੍ਹਾਂ ਨਸੀਬ ਨਹੀਂ ਸੀ ਹੋ ਰਹੀ।
‘ਪਹਿਲਾਂ ਆਟੋਮੇਸ਼ਨ ਤੇ ਹੁਣ ਏ.ਆਈ. ਨੇ ਸਭ ਨੌਕਰੀਆਂ ਹੜੱਪ ਲਈਆਂ। ਲੋਕ ਵੀ ਕੀ ਕਰਨ ਨਸ਼ੇ ਕਰਕੇ ਆਪਣਾ ਆਪਾ ਭੁੱਲਣ ਤੋਂ ਬਿਨਾ ਉਨ੍ਹਾਂ ਕੋਲ ਹੋਰ ਕੋਈ ਚਾਰਾ ਵੀ ਨਹੀਂ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਜ਼ਿਆਦਾ ਭੱਤਾ ਦੇਣਾ ਸ਼ੁਰੂ ਕਰੇ ਤਾਂ ਜੋ ਉਹ ਪੇਟ ਭਰ ਕੇ ਰੋਟੀ ਖਾ ਸਕਣ ਤੇ ਆਪਣੇ ਘਰ ਦੇ ਬਿੱਲ ਦੇ ਸਕਣ।’ ਉਸ ਦਾ ਇੱਕ ਬੇਰੁਜ਼ਗਾਰ ਦੋਸਤ ਕਹਿ ਰਿਹਾ ਸੀ। ਇਸ ਤਰ੍ਹਾਂ ਉਸ ਦੀ ਕਿਸੇ ਨੇ ਵੀ ਕੋਈ ਮਦਦ ਨਾ ਕੀਤੀ। ਉਹ ਕਿਸੇ ਤੋਂ ਮਦਦ ਦੀ ਆਸ ਵੀ ਨਹੀਂ ਸੀ ਰੱਖ ਰਿਹਾ।
‘ਵੈਸੇ ਵੀ ਇੱਕ ਆਦਮੀ ਨੂੰ ਆਪਣੀ ਲੜਾਈ ਆਪ ਹੀ ਲੜਨੀ ਪੈਂਦੀ ਹੈ। ਕੋਈ ਮਦਦ ਨਹੀਂ ਕਰਦਾ।’ ਉਸ ਨੇ ਆਪਣੇ ਆਪ ਨੂੰ ਤਸੱਲੀ ਦਿੰਦਿਆਂ ਕਿਹਾ। ਉਸ ਨੇ ਆਪਣੇ ਅਨੁਭਵ ਨਾਲ ਮੇਚ ਖਾਂਦੀਆਂ ਹਜ਼ਾਰਾਂ ਨੌਕਰੀਆਂ ਲਈ ਅਪਲਾਈ ਕੀਤਾ, ਪਰ ਕਿਤਿਓਂ ਕੋਈ ਇੰਟਰਵਿਊ ਜਾਂ ਜਵਾਬ ਨਹੀਂ ਆਏ। ਵੈਸੇ ਵੀ ਸਾਰੇ ਬਾਇਓਡੇਟਾ ਏ.ਆਈ. ਹੀ ਸਕਰੀਨ ਕਰਦੀ ਸੀ। ਕੰਪਨੀ ਦੇ ਮੈਨੇਜਰਾਂ ਤੱਕ ਤਾਂ ਉਹ ਪਹੁੰਚਦੇ ਵੀ ਨਹੀਂ ਸਨ। ਇਸੇ ਤਰ੍ਹਾਂ ਛੇ ਮਹੀਨੇ ਲੰਘ ਗਏ। ਗਰਮੀਆਂ ਤੋਂ ਬਾਅਦ ਪੱਤਝੜ ਤੇ ਫਿਰ ਸਰਦੀ ਦਾ ਮੌਸਮ ਆ ਗਿਆ, ਪਰ ਉਹ ਤਾਂ ਬਹਾਰ ਦੀ ਉਡੀਕ ਕਰ ਰਿਹਾ ਸੀ। ਉਸ ਨੂੰ ਅਜੇ ਬਹਾਰ ਕਿਤੇ ਦੂਰ-ਦੂਰ ਤੱਕ ਨਹੀਂ ਸੀ ਦਿੱਖ ਰਹੀ।
ਇੱਕ ਦਨਿ ਜਦੋਂ ਨੀਰੂ ਘਰ ਆਈ ਤਾਂ ਉਹ ਵੀ ਉਦਾਸ ਸੀ, ਉਸ ਦੀ ਵੀ ਇੰਟੀਰੀਅਰ ਡਿਜ਼ਾਈਨਰ ਦੀ ਨੌਕਰੀ ਚਲੀ ਗਈ। ਨੀਰੂ ਦੀ ਨੌਕਰੀ ਦੇ ਜਾਣ ਨਾਲ ਉਨ੍ਹਾਂ ’ਤੇ ਮੁਸੀਬਤਾਂ ਦਾ ਪਹਾੜ ਟੁੱਟ ਗਿਆ। ਹੁਣ ਤਾਂ ਘਰ ਦਾ ਖ਼ਰਚਾ ਬਹੁਤ ਹੀ ਮੁਸ਼ਕਿਲ ਹੋ ਗਿਆ। ਘਰ ਦੀ ਕਿਸ਼ਤ ਤੇ ਹੋਰ ਬਿੱਲ ਦੇਣ ਲਈ ਵੀ ਪੈਸੇ ਪੂਰੇ ਨਹੀਂ ਪੈ ਰਹੇ ਸਨ। ਜਿੰਨਾ ਕੁ ਉਨ੍ਹਾਂ ਨੇ ਬਚਾਇਆ ਸੀ ਉਹ ਵੀ ਖ਼ਤਮ ਹੋ ਰਿਹਾ ਸੀ। ਬਲਦੀ ’ਤੇ ਤੇਲ ਪਾਉਣ ਲਈ ਰਿਸੈਸ਼ਨ ਵੀ ਆ ਗਿਆ ਸੀ। ਪਹਿਲਾਂ ਤਾਂ ਰਿਸੈਸ਼ਨ ਤਕਰੀਬਨ ਹਰ ਦਸ ਕੁ ਸਾਲ ਬਾਅਦ ਆਉਂਦਾ ਸੀ, ਪਰ ਹੁਣ ਤਾਂ ਲਗਾਤਾਰ ਰਿਸੈਸ਼ਨ ਹੀ ਆ ਰਿਹਾ ਹੀ ਤੇ ਆ ਕੇ ਜਾ ਵੀ ਨਹੀਂ ਸੀ ਰਿਹਾ। ਸਟਾਕ-ਮਾਰਕੀਟ ਵੀ ਕਰੈਸ਼ ਹੋ ਗਈ ਜਿਸ ਨਾਲ ਉਨ੍ਹਾਂ ਦੀ ਸਾਰੀ ਬੱਚਤ ਵੀ ਡੁੱਬ ਗਈ। ਬੈਂਕ ਵਿੱਚ ਤਾਂ ਪਹਿਲਾਂ ਹੀ ਉਨ੍ਹਾਂ ਦੇ ਪੈਸੇ ਮਹੀਨੇ ਦੀ ਮਹੀਨੇ ਹੀ ਆ ਕੇ ਖ਼ਤਮ ਹੋ ਜਾਂਦੇ ਸਨ।
ਹੁਣ ਉਹ ਕਰੇ ਤਾਂ ਕੀ ਕਰੇ। ਘਰ ਦੀ ਕਿਸ਼ਤ ਤੇ ਬਿੱਲ ਦੇਣ ਲਈ ਹੁਣ ਪੈਸੇ ਕਿੱਥੋਂ ਆਉਣਗੇ? ਇਸੇ ਤਰ੍ਹਾਂ ਨੌਕਰੀ ਲੱਭਣ ਦੀ ਜੱਦੋ-ਜਹਿਦ ਕਰਦਿਆਂ ਇੱਕ ਸਾਲ ਹੋਰ ਚਲਾ ਗਿਆ। ਉਸ ਦਾ ਬੇਰੁਜ਼ਗਾਰੀ ਭੱਤਾ ਵੀ ਰੁਕ ਗਿਆ। ਉਨ੍ਹਾਂ ਕੋਲ ਘਰ ਦੀਆਂ ਕਿਸ਼ਤਾਂ ਤੇ ਬਿੱਲ ਦੇਣ ਦੇ ਪੈਸੇ ਵੀ ਨਹੀਂ ਸਨ। ਉਨ੍ਹਾਂ ਤੋਂ ਕਈ ਮਹੀਨੇ ਕਿਸ਼ਤਾਂ ਤੇ ਬਿੱਲ ਨਹੀਂ ਦੇ ਹੋਏ। ...ਤੇ ਇੱਕ ਦਨਿ ਬੈਂਕ ਨੇ ਉਨ੍ਹਾਂ ਨੂੰ ਘਰ ਖਾਲੀ ਕਰਨ ਦਾ ਨੋਟਿਸ ਭੇਜ ਦਿੱਤਾ। ਨੋਟਿਸ ਦੇਖ ਕੇ ਉਹ ਦੋਵੇਂ ਬਹੁਤ ਘਬਰਾ ਗਏ। ਘਰ ਦੀਆਂ ਕਿਸ਼ਤਾਂ ਦੇਣ ਲਈ ਉਨ੍ਹਾਂ ਨੇ ਆਪਣੇ ਰਿਟਾਇਰਮੈਂਟ ਫੰਡ ਵਿੱਚੋਂ ਪੈਸੇ ਉਧਾਰੇ ਲੈਣੇ ਸ਼ੁਰੂ ਕਰ ਦਿੱਤੇ ਜੋ ਕਿ ਪਹਿਲਾਂ ਹੀ ਡੁੱਬਿਆ ਹੋਇਆ ਸੀ, ਪਰ ਉਹ ਕਰਨ ਤਾਂ ਕੀ ਕਰਨ, ਹੋਰ ਕੋਈ ਚਾਰਾ ਵੀ ਨਹੀਂ ਸੀ।
‘ਮੈਂ ਤਾਂ ਬੇਬੀ ਸਿਟਰ ਦੀ ਨੌਕਰੀ ਸ਼ੁਰੂ ਕਰ ਲੈਣੀ ਹੈ, ਪਰ ਉਸ ਲਈ ਸਰਟੀਫਿਕੇਟ ਲੈਣ ਲਈ ਇਮਤਿਹਾਨ ਦੇਣਾ ਪੈਂਦਾ ਹੈ।’ ਨੀਰੂ ਆਸਮੰਦ ਹੋ ਕੇ ਕਹਿ ਸੀ। ਵਰਿੰਦਰ ਨੂੰ ਨੀਰੂ ਦੀ ਆਸ ਨਾਲ ਆਪ ਵੀ ਥੋੜ੍ਹੀ ਆਸ ਜਾਗੀ। ਜਿਹੜੇ ਥੋੜ੍ਹੇ-ਬਹੁਤੇ ਲੋਕ ਕੰਮ ਕਰ ਰਹੇ ਸਨ, ਉਨ੍ਹਾਂ ਦੇ ਬੱਚਿਆਂ ਲਈ ਬੇਬੀ ਸਿਟਿੰਗ ਦੀ ਲੋੜ ਤਾਂ ਸੀ ਹੀ। ਨੀਰੂ ਨੇ ਬੇਬੀ ਸਿਟਰ ਦੀ ਨੌਕਰੀ ਲਈ ਸਰਟੀਫਿਕੇਟ ਲੈਣ ਲਈ ਤਿਆਰੀ ਸ਼ੁਰੂ ਕਰ ਦਿੱਤੀ। ਨਾਲ ਹੀ ਉਸ ਨੇ ਪ੍ਰਾਈਵੇਟ ਤੌਰ ’ਤੇ ਘਰ ਵਿੱਚ ਹੀ ਬੱਚਿਆਂ ਨੂੰ ਰੱਖਣਾ ਸ਼ੁਰੂ ਕਰ ਦਿੱਤਾ। ਜਿਸ ਨਾਲ ਥੋੜ੍ਹੇ ਪੈਸੇ ਆਉਣੇ ਸ਼ੁਰੂ ਹੋਏ ਤੇ ਉਨ੍ਹਾਂ ਨੂੰ ਰਾਹਤ ਮਿਲੀ, ਪਰ ਵਰਿੰਦਰ ਅਜਿਹੇ ਕੰਮ ਕਰਨ ਤੋਂ ਅਸਮਰੱਥ ਸੀ, ਉਸ ਨੇ ਕਦੇ ਹੱਥੀਂ ਕੰਮ ਨਹੀਂ ਸੀ ਕੀਤਾ। ਹੁਣ ਤਾਂ ਬਹੁਤੀਆਂ ਨੌਕਰੀਆਂ ਜਾਂ ਤਾਂ ਸਿਹਤ ਦੇ ਖੇਤਰ ਵਿੱਚ ਜਵਿੇਂ ਕਿ ਡਾਕਟਰ, ਨਰਸਾਂ ਆਦਿ ਜਾਂ ਫਿਰ ਸੇਵਾ (ਸਰਵਿਸ) ਤੇ ਹੱਥੀਂ ਕੰਮ ਵਾਲੇ ਖੇਤਰ ਵਿੱਚ ਸਨ। ਜਨਿ੍ਹਾਂ ਨੌਕਰੀਆਂ ਵਿੱਚ ਮਨੁੱਖੀ ਹੁਨਰ ਦੀ ਲੋੜ ਸੀ ਉਹ ਅਜੇ ਸੁਰੱਖਿਅਤ ਸਨ। ਨੌਕਰੀ ਨੂੰ ਬਚਾਉਣ ਲਈ ਕੋਮਲ ਕਲਾਵਾਂ, ਚੰਗਾ ਸਮਾਜਿਕ ਵਤੀਰਾ ਬਹੁਤ ਜ਼ਰੂਰੀ ਸੀ ਜਾਂ ਫਿਰ ਉਹ ਨੌਕਰੀਆਂ ਮਹਿਫ਼ੂਜ਼ ਸਨ ਜਿੱਥੇ ਕਿਸੇ ਟੀਮ ਦੀ ਲੋੜ ਸੀ। ਜਨਿ੍ਹਾਂ ਵਿੱਚ ਏ.ਆਈ. ਵੀ ਇੱਕ ਟੀਮ ਮੈਂਬਰ ਦੇ ਤੌਰ ’ਤੇ ਆ ਸ਼ਾਮਿਲ ਹੋਈ ਸੀ। ਉਸ ਦੇ ਇੱਕ ਦੋਸਤ ਨੇ ਉਸ ਨੂੰ ਰੈਸਟੋਰੈਂਟ ਖੋਲ੍ਹਣ ਦੀ ਸਲਾਹ ਦਿੱਤੀ, ਪਰ ਉਹ ਇਹੋ ਜਿਹੇ ਹਾਲਤਾਂ ਵਿੱਚ ਅਜਿਹਾ ਖ਼ਤਰਾ ਨਹੀਂ ਸੀ ਲੈਣਾ ਚਾਹੁੰਦਾ। ਉਸ ਨੇ ਸਾਰੀ ਉਮਰ ਨੌਕਰੀ ਹੀ ਕੀਤੀ ਸੀ, ਬਿਜ਼ਨਸ ਉਸ ਦੇ ਵੱਸ ਦੀ ਗੱਲ ਨਹੀਂ ਸੀ ਉਹ ਵੀ ਰੈਸਟੋਰੈਂਟ ਚਲਾਉਣਾ।
ਫਿਰ ਇੱਕ ਦਨਿ ਉਹ ਕੰਪਿਊਟਰ ’ਤੇ ਕੁਝ ਪੜ੍ਹ ਰਿਹਾ ਸੀ ਤਾਂ ਉਸ ਦੇ ਦਿਮਾਗ਼ ਵਿੱਚ ਇੱਕ ਫੁਰਨਾ ਫੁਰਿਆ, ‘ਕਿਉਂ ਨਾ ਮੈਂ ਨੌਕਰੀ ਲੱਭਣ ਲਈ ਉਸੇ ਏ.ਆਈ. ਦੀ ਮਦਦ ਲਵਾਂ ਜਿਸ ਕਰਕੇ ਉਸ ਦੀ ਨੌਕਰੀ ਗਈ ਹੈ!’
ਉਸ ਨੇ ਇੰਟਰਨੈਟ ’ਤੇ ਮੁਫ਼ਤ ਟਰੇਨਿੰਗ ਦੇਣ ਵਾਲੀ ਵੈੱਬਸਾਈਟ ਉੱਪਰ ਏ.ਆਈ. ਵਾਰੇ ਪੜ੍ਹਨਾ ਸ਼ੁਰੂ ਕਰ ਦਿੱਤਾ, ‘ਮਸ਼ੀਨ ਲਰਨਿੰਗ, ਡੀਪ ਲਰਨਿੰਗ, ਜਨਰੇਟਵਿ ਏ.ਆਈ., ਏ.ਆਈ. ਦੀਆਂ ਹੀ ਅਲੱਗ-ਅਲੱਗ ਸ਼ਾਖਾਵਾਂ ਹਨ। ਆਰਟੀਫਿਸ਼ੀਅਲ ਇੰਟੈਲੀਜੈਂਸ ਜਾਂ ਮਸਨੂਈ ਬੌਧਿਕਤਾ, ਇੱਕ ਅਜਿਹੀ ਤਕਨੀਕ ਹੈ ਜੋ ਤਰਕ ਸ਼ਾਸਤਰ (Logic) ਦੀ ਵਰਤੋਂ ਕਰਕੇ ਮਨੁੱਖੀ ਦਿਮਾਗ਼ ਦਾ ਅਨੁਕਰਣ ਕਰਦੀ ਹੈ, ਇਹ ਮਨੁੱਖਤਾ ਦੇ ਇਤਿਹਾਸ ਵਿੱਚ ਇੱਕ ਨਵਾਂ ਮੋੜ ਹੈ। ਜਿਸ ਤਰ੍ਹਾਂ ਕੰਪਿਊਟਰ ਦੀ ਸ਼ਕਤੀ ਵਧ ਰਹੀ ਹੈ, ਇੰਟਰਨੈੱਟ ’ਤੇ ਨਿੱਤ ਨਵੀਂ ਜਾਣਕਾਰੀ ਉਪਲੱਬਧ ਹੋ ਰਹੀ ਹੈ ਤੇ ਉਸ ਦਾ ਵਿਸ਼ਲੇਸ਼ਣ ਕਰਕੇ ਨਵੇਂ ਤੱਥ ਕੱਢਣ ਵਾਲੇ ਨਵੇਂ-ਨਵੇਂ ਪ੍ਰਭਾਵਸ਼ਾਲੀ ਮਾਡਲ ਵਿਕਸਿਤ ਹੋ ਰਹੇ ਹਨ, ਉਸੇ ਤਰ੍ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਨਵੀਆਂ ਪੁਲਾਂਘਾ ਪੁੱਟ ਰਹੀ ਹੈ।’
‘ਮਸ਼ੀਨ ਸਿੱਖਿਆ (ਲਰਨਿੰਗ) ਵੱਖ-ਵੱਖ ਅੰਕੜਿਆਂ ਤੇ ਤੱਥਾਂ ਵਿੱਚੋਂ ਕੰਪਿਊਟਰ ਦੀ ਮਦਦ ਨਾਲ ਨਮੂਨੇ ਖੋਜ ਕੇ ਆਪਣੇ ਆਪ ਤਰਕਸ਼ੀਲ ਮਾਡਲ ਬਣਾਉਂਦੀ ਹੈ। ਜਿਸ ਨਾਲ ਏ.ਆਈ. ਨੂੰ ਦੁਨੀਆ ਦੇ ਕੰਮ-ਧੰਦਿਆਂ ਬਾਰੇ ਸਿੱਖਣ ਵਿੱਚ ਮਦਦ ਮਿਲਦੀ ਹੈ ਤੇ ਉਸ ਦੀ ਅੰਕੜਿਆਂ ਤੇ ਤੱਥਾਂ ’ਤੇ ਪਕੜ ਮਜ਼ਬੂਤ ਹੁੰਦੀ ਹੈ।’
‘ਡੂੰਘੀ ਸਿੱਖਿਆ (ਡੀਪ ਲਰਨਿੰਗ) ਜੋ ਕਿ ਮਸ਼ੀਨ ਸਿੱਖਿਆ ਦਾ ਇੱਕ ਉਪ ਵਰਗ ਹੈ ਜਿਸ ਵਿੱਚ ਬਹੁ-ਪਰਤੀ ਮਨੁੱਖੀ ਦਿਮਾਗ਼ ਵਾਂਗ ਨਿਊਰਲ (ਤੰਤਰਿਕ) ਨੈੱਟਵਰਕ ਹੁੰਦੇ ਹਨ ਜੋ ਆਵਾਜ਼ ਤੇ ਚਿਹਰਿਆਂ ਨੂੰ ਪਹਿਚਾਨਣ ਦਾ ਕੰਮ ਕਰਦੇ ਹਨ।’
‘ਜਨਰੇਟਵਿ ਏ.ਆਈ. ਜੋ ਕਿ ਸ਼ਕਤੀਸ਼ਾਲੀ ਡੀਪ ਲਰਨਿੰਗ ਮਾਡਲਾਂ ਨੂੰ ਵਰਤ ਕੇ ਕਿਸੇ ਵੀ ਵਿਸ਼ੇ-ਵਸਤੂ ਵਾਰੇ ਲਿਖਣ, ਸੁੰਦਰ ਤਸਵੀਰਾਂ, ਗੀਤ-ਸੰਗੀਤ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਣਾਉਣ ਦੇ ਕਾਬਲ ਹੈ।’
ਇਸ ਤਰ੍ਹਾਂ ਵਰਿੰਦਰ ਨੇ ਦਨਿ-ਰਾਤ ਮਿਹਨਤ ਕਰਕੇ ਏ.ਆਈ. ਬਾਰੇ ਸਿੱਖਿਆ ਪ੍ਰਾਪਤ ਕੀਤੀ। ਉਸ ਨੇ ਏ.ਆਈ. ਨੂੰ ਪਰੌਂਪਟ (Prompt) ਦੇਣੇ ਵੀ ਸਿੱਖ ਲਏ, ਜਿਸ ਨਾਲ ਜਨਰੇਟਵਿ ਏ.ਆਈ. ਨੂੰ ਨਿਰਦੇਸ਼ ਦੇ ਕੇ ਉਸ ਤੋਂ ਮਨਚਾਹੇ ਨਤੀਜੇ ਲਏ ਜਾ ਸਕਦੇ ਸਨ। ਹੁਣ ਤਾਂ ਕੰਪਨੀਆਂ ਵਿੱਚ ਪਰੌਂਪਟ ਤੇ ਏ.ਆਈ. ਇੰਜੀਨੀਅਰ ਦੀਆਂ ਨੌਕਰੀਆਂ ਵੀ ਨਿਕਲ ਰਹੀਆਂ ਸਨ। ਨੀਰੂ ਵੀ ਉਸ ਤੋਂ ਬਹੁਤ ਖ਼ੁਸ਼ ਸੀ। ਉਹ ਵੀ ਉਸ ਦੀ ਬੱਚਿਆਂ ਦੀ ਦੇਖਭਾਲ ਕਰਨ ਵਿੱਚ ਕਦੇ-ਕਦੇ ਮਦਦ ਕਰ ਦਿੰਦਾ ਸੀ। ਘਰ ਵਿੱਚ ਪਿਆਰ ਤੇ ਸੁਮੇਲ ਮੁੜ ਤੋਂ ਉਤਪੰਨ ਹੋ ਰਿਹਾ ਸੀ।
ਸਾਰੀਆਂ ਕੰਪਨੀਆਂ ’ਚ ਏ.ਆਈ. ਹੀ ਬਾਇਓਡੇਟਾ ਸਕਰੀਨ ਕਰਦੀ ਸੀ। ਉਸ ਨੇ ਇੱਕ ਅਜਿਹਾ ਕੰਪਿਊਟਰ ਪ੍ਰੋਗਰਾਮ ਬਣਾਇਆ ਜਿਸ ਨਾਲ ਉਸ ਦਾ ਬਾਇਓਡੇਟਾ ਕੰਪਨੀਆਂ ਦੀ ਏ.ਆਈ. ਸਕਰੀਨ ਨੂੰ ਪਾਰ ਕਰਕੇ ਅਸਲੀ ਮਨੁੱਖੀ ਮੈਨੇਜਰਾਂ ਕੋਲ ਪਹੁੰਚਣ ਲੱਗਿਆ। ਹੁਣ ਉਸ ਨੂੰ ਨੌਕਰੀ ਲਈ ਇੰਟਰਵਿਊ ਲਈ ਫੋਨ ਆਉਣੇ ਸ਼ੁਰੂ ਹੋ ਗਏ। ਉਹ ਬਹੁਤ ਖ਼ੁਸ਼ ਸੀ, ਪਰ ਉਹ ਦਿਲੋਂ ਘਬਰਾ ਵੀ ਰਿਹਾ ਸੀ ਕਿ ਉਸ ਨੂੰ ਹੁਣ ਦੋ ਸਾਲ ਤੋਂ ਵੀ ਬਾਅਦ ਇੰਟਰਵਿਊ ’ਤੇ ਜਾਣਾ ਪਏਗਾ। ਪਰ ਇੱਥੇ ਵੀ ਉਸ ਨੇ ਏ.ਆਈ. ਦੀ ਮਦਦ ਨਾਲ ਮੌਕ (ਬਨਾਵਟੀ) ਇੰਟਰਵਿਊ ਦੇ ਕੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ।
ਮਹੀਨੇ ਦੇ ਅੰਦਰ ਹੀ ਉਸ ਨੂੰ ਇੱਕ ਨਹੀਂ ਦੋ-ਦੋ ਨੌਕਰੀਆਂ ਮਿਲ ਗਈਆਂ। ਇੱਕ ਨੌਕਰੀ ਮਿਲਟਰੀ ਵਿੱਚ ਵਾਰਫੇਅਰ ਲਈ ਏ.ਆਈ. ਦਾ ਉਪਯੋਗ ਕਰਨਾ ਜਵਿੇਂ ਕਿ ਡਰੋਨ ਆਦਿ ਸੀ ਜੋ ਕਿ ਦੂਜੇ ਰਾਜ ਵਿੱਚ ਸੀ। ਉਹ ਉਸ ਦੇ ਸ਼ਹਿਰ ਤੋਂ ਕਾਫ਼ੀ ਦੂਰ ਸੀ ਤੇ ਉਸ ਨੂੰ ਉੱਥੇ ਸ਼ਿਫਟ ਹੋਣਾ ਪੈਣਾ ਸੀ। ਦੂਜੀ ਨੌਕਰੀ ਰੋਬੋਟ ਤਿਆਰ ਕਰਨ ਵਾਲੀ ਕੰਪਨੀ ਵਿੱਚ ਸੀ ਜੋ ਕਿ ਨੇੜੇ ਹੀ ਸੀ। ਉਸ ਦਾ ਮਨ ਆਪਣੇ ਪਰਿਵਾਰ ਤੋਂ ਦੂਰ ਜਾਣ ਨੂੰ ਨਹੀਂ ਸੀ ਮੰਨ ਰਿਹਾ, ਇਸ ਲਈ ਉਸ ਨੇ ਰੋਬੋਟ ਤਿਆਰ ਕਰਨ ਵਾਲੀ ਕੰਪਨੀ ਵਿੱਚ ਨੌਕਰੀ ਸ਼ੁਰੂ ਕਰ ਦਿੱਤੀ। ਉਹ ਬਹੁਤ ਵਧੀਆ ਸੀ, ਜਿੱਥੇ ਉਸ ਨੂੰ ਸਿੱਖਣ ਲਈ ਬਹੁਤ ਕੁਝ ਮਿਲਣਾ ਸੀ। ਉਸ ਨੇ ਉੱਥੇ ਹੀ ਨੌਕਰੀ ਸ਼ੁਰੂ ਕਰ ਦਿੱਤੀ, ਪਰ ਉਹ ਨੌਕਰੀ ਥੋੜ੍ਹੇ ਮਹੀਨੇ ਹੀ ਚੱਲੀ। ਰੋਬੋਟ ਤਿਆਰੀ ਦਾ ਕੰਮ ਚੀਨ ਵਿੱਚ ਚਲਾ ਗਿਆ ਤੇ ਉਸ ਨੂੰ ਨੌਕਰੀ ਤੋਂ ਇੱਕ ਵਾਰ ਫੇਰ ਹੱਥ ਧੌਣੇ ਪਏ। ਇਸ ਵਾਰ ਉਸ ਨੇ ਹਿੰਮਤ ਨਹੀਂ ਹਾਰੀ, ਹੁਣ ਉਸ ਨੂੰ ਨਵਾਂ ਤਜਰਬਾ ਵੀ ਹੋ ਗਿਆ ਸੀ। ਇੱਕ ਵਾਰ ਫਿਰ ਉਹ ਬੇਰੁਜ਼ਗਾਰੀ ਭੱਤੇ ’ਤੇ ਚਲਾ ਗਿਆ ਤੇ ਕਿਸੇ ਹੋਰ ਨੌਕਰੀ ਦੀ ਤਲਾਸ਼ ਵਿੱਚ ਜੁਟ ਗਿਆ।
***
ਵਰਿੰਦਰ ਦੀ ਕਹਾਣੀ ਜ਼ਰੀਏ ਇਹ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਕਿ ਏ.ਆਈ. ਕਵਿੇਂ ਸਾਡੀਆਂ ਨੌਕਰੀਆਂ ’ਤੇ ਹੱਥ ਮਾਰ ਰਹੀ ਹੈ। ਏ.ਆਈ. ਸਾਡੇ ਜੀਵਨ ਦੇ ਹਰ ਖੇਤਰ ਵਿੱਚ ਆ ਰਹੀ ਹੈ, ਜਿਸ ਕਾਰਨ ਕੰਪਿਊਟਰੀਕਰਨ ਕਰਕੇ ਘੱਟ ਵੇਤਨ ਵਾਲੀਆਂ ਨੌਕਰੀਆਂ ਸਭ ਤੋਂ ਵੱਧ ਖ਼ਤਰੇ ਵਿੱਚ ਹਨ। ਇੰਗਲੈਂਡ ਦੇ ਬੇਰੁਜ਼ਗਾਰੀ ਖੋਜ ਕੇਂਦਰ ਦੀ ਇੱਕ ਰਿਪੋਰਟ ਦੇ ਅਨੁਸਾਰ ਏ.ਆਈ. ਦੇ ਵਿਕਾਸ ਦੇ ਨਾਲੋਂ-ਨਾਲ ਸਵੈ-ਰੁਜ਼ਗਾਰ, ਫਰੀਲਾਂਸਿੰਗ, ਪ੍ਰਾਜੈਕਟ ਆਦਿ ਦੇ ਕੰਮ ਵੀ ਵਧ ਰਹੇ ਹਨ। ਅਰਥ ਸ਼ਾਸਤਰੀਆਂ ਤੇ ਹੋਰ ਸੰਸਥਾਵਾਂ ਦੇ ਅਨੁਸਾਰ ਇਹੋ ਜਿਹਾ ਰੁਝਾਨ ਉਦੋਂ ਦੇਖਣ ਨੂੰ ਮਿਲਦਾ ਹੈ ਜਦੋਂ ਟੈਕਨੋਲੋਜੀ ਵਿੱਚ ਤੇਜ਼ੀ ਨਾਲ ਬਦਲਾਅ ਆ ਰਿਹਾ ਹੋਵੇ। ਇਸ ਦਾ ਮਤਲਬ ਇਹ ਹੈ ਕਿ ਸਾਨੂੰ ਜਲਦੀ ਕੁਝ ਕਰਨਾ ਚਾਹੀਦਾ ਹੈ। ਜੇ ਸਵੈ-ਰੁਜ਼ਗਾਰ ਬਾਰੇ ਲੋਕ ਧਿਆਨ ਨਾ ਦੇਣ ਤੇ ਆਪਣੇ ਗਿਆਨ ਵਿੱਚ ਵਾਧਾ ਨਾ ਕਰਨ ਤਾਂ ਜਲਦੀ ਹੀ ਉਨ੍ਹਾਂ ਦੇ ਕੰਮ ਅਲੋਪ ਹੋ ਜਾਣਗੇ। ਇਸ ਦੇ ਉਲਟ ਤੇਜ਼ੀ ਨਾਲ ਆ ਰਿਹਾ ਬਦਲਾਅ ਉਨ੍ਹਾਂ ਲੋਕਾਂ ਲਈ ਨਵੇਂ ਮੌਕੇ ਪ੍ਰਦਾਨ ਕਰ ਸਕਦਾ ਜੋ ਪੜ੍ਹਦੇ ਰਹਿੰਦੇ ਹਨ ਤੇ ਆਪਣੀ ਜਾਣਕਾਰੀ ਤਾਜ਼ਾ ਰੱਖਦੇ ਹਨ।
ਕੰਪਿਊਟਰੀਕਰਨ ਕਰਕੇ ਜਿਹੜੀਆਂ ਘੱਟ ਵੇਤਨ ਵਾਲੀਆਂ ਨੌਕਰੀਆਂ ਸਭ ਤੋਂ ਵੱਧ ਖ਼ਤਰੇ ਵਿੱਚ ਹਨ, ਉਨ੍ਹਾਂ ਵਿੱਚ ਵਿੱਕਰੀ ਕਰਨ ਵਾਲੇ, ਖੇਤੀਬਾੜੀ ਕਰਮਚਾਰੀ, ਡਰਾਈਵਰ ਤੇ ਮਜ਼ਦੂਰ ਆਉਂਦੇ ਹਨ। ਵੱਧ-ਵੇਤਨ ਵਾਲੇ ਕੰਮ ਆਮ ਤੌਰ ’ਤੇ ਸੁਰੱਖਿਅਤ ਹਨ ਸਵਿਾਏ ਬਹੀ-ਖਾਤਾ ਰੱਖਣ ਵਾਲਿਆਂ (ਬੁੱਕਕੀਪਿੰਗ) ਦੇ। ਜਿਹੜੇ ਕੰਮ ਸਵੈਚਲਿਤ (Automation) ਰੂਪ ਨਾਲ ਕਰਨੇ ਔਖੇ ਹਨ ਜਵਿੇਂ ਕਿ ਕਾਨੂੰਨੀ ਤੇ ਕਾਰੋਬਾਰੀ ਸਲਾਹ, ਮੈਨੇਜਰ, ਕੰਪਿਊਟਰ/ਇਨਫਰਮੇਸ਼ਨ ਟੈਕਨੋਲੋਜੀ ਇੰਜਨੀਅਰ, ਉੱਥੇ ਏ.ਆਈ. ਤੇ ਟੈਕਨੋਲੋਜੀ ਦੀ ਵਰਤੋਂ ਉਨ੍ਹਾਂ ਦੇ ਕੰਮ ਵਿੱਚ ਸਹਾਇਤਾ ਕਰਨ ਲਈ ਵਰਤੀ ਜਾ ਰਹੀ ਹੈ, ਨਾ ਕਿ ਕਰਮਚਾਰੀ ਨੂੰ ਫਾਰਗ ਕਰਨ ਲਈ। ਪਰ ਉਹ ਨੌਕਰੀਆਂ ਵੀ ਦਨਿੋ-ਦਨਿ ਘਟ ਰਹੀਆਂ ਹਨ।
ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਸਵੈ-ਰੁਜ਼ਗਾਰ ਕਰਨ ਵਾਲਿਆਂ ਨੂੰ ਟੀਮ ਵਿੱਚ ਕੰਮ ਕਰਨਾ ਪਏਗਾ ਕਿਉਂਕਿ ਟੀਮ ਦਾ ਕੰਮ ਏ.ਆਈ. ਅਜੇ ਨਹੀਂ ਕਰ ਸਕਦੀ। ਹਾਲਾਂਕਿ ਨਿਸ਼ਚੇ ਹੀ ਉਹ ਵੀ ਟੀਮ ਦਾ ਹਿੱਸਾ ਬਣ ਸਕਦੀ ਹੈ। ਇਨ੍ਹਾਂ ਵਿੱਚੋਂ ਮਹਿਮਾਨ ਨਵਿਾਜ਼ੀ (Hospitality) ਦਾ ਕੰਮ ਵਿੱਕਰੀ (Sales) ਦੇ ਕੰਮ ਤੋਂ ਕਾਫ਼ੀ ਜ਼ਿਆਦਾ ਮਾਅਨੇ ਰੱਖਦਾ ਹੈ।
ਏ.ਆਈ. ਤੋਂ ਜਨਿ੍ਹਾਂ ਨੌਕਰੀਆਂ ਨੂੰ ਜ਼ਿਆਦਾ ਖ਼ਤਰਾ ਹੈ, ਉਨ੍ਹਾਂ ਵਿੱਚ ਡਾਟਾ ਐਂਟਰੀ ਓਪਰੇਟਰ, ਟੈਕਸ/ਬਹੀ-ਖਾਤਾ ਤਿਆਰ ਕਰਨ ਵਾਲੇ, ਵਿੱਕਰੀ ਕਰਮਚਾਰੀ, ਟੈਕਨੀਕਲ ਲੇਖਕ ਤੇ ਵੈੱਬ ਡਵਿੈਲਪਰ। ਇਸ ਤੋਂ ਜਨਿ੍ਹਾਂ ਨੌਕਰੀਆਂ ਨੂੰ ਮੱਧਮ ਦਰਜੇ ਦਾ ਖ਼ਤਰਾ ਹੈ, ਉਨ੍ਹਾਂ ਵਿੱਚ ਮੁੱਖ ਕਾਰਜਕਾਰੀ/ਅਫ਼ਸਰ, ਪਸ਼ੂਆਂ ਦੇ ਡਾਕਟਰ, ਇੰਟੀਰੀਅਰ ਡਿਜ਼ਾਈਨਰ ਤੇ ਸੇਲਜ਼ ਮੈਨੇਜਰ। ਇਸ ਤੋਂ ਜਿਹੜੀਆਂ ਨੌਕਰੀਆਂ ਘੱਟ ਖ਼ਤਰੇ ’ਚ ਹਨ ਉਨ੍ਹਾਂ ਵਿੱਚ ਸਿਹਤ ਦਾ ਖੇਤਰ (ਡਾਕਟਰ, ਨਰਸ ਆਦਿ), ਬੱਚਿਆਂ ਨੂੰ ਸਾਂਭਣ ਵਾਲੇ, ਹੱਥੀਂ ਕੰਮ ਕਰਨ ਵਾਲੇ ਜਵਿੇਂ ਕਿ ਨਾਈ, ਭਾਂਡੇ ਮਾਂਜਣ ਵਾਲੇ, ਸਫ਼ਾਈ ਕਰਮਚਾਰੀ, ਰਾਜ-ਮਿਸਤਰੀ ਤੇ ਮਜ਼ਦੂਰ ਆਦਿ ਸ਼ਾਮਲ ਹਨ।
ਸੰਪਰਕ: +1-508-243-8846

Advertisement

Advertisement
Author Image

Advertisement
Advertisement
×