For the best experience, open
https://m.punjabitribuneonline.com
on your mobile browser.
Advertisement

ਇੰਟੈਕ ਦੀ ਟੀਮ ਨੇ ਯਾਦਗਾਰਾਂ ਬਾਰੇ ਜਾਣਕਾਰੀ ਇਕੱਤਰ ਕੀਤੀ

06:55 AM Jun 18, 2024 IST
ਇੰਟੈਕ ਦੀ ਟੀਮ ਨੇ ਯਾਦਗਾਰਾਂ ਬਾਰੇ ਜਾਣਕਾਰੀ ਇਕੱਤਰ ਕੀਤੀ
ਇੰਟੈਕ ਦੀ ਟੀਮ ਸਾਰਾਗੜ੍ਹੀ ਮੈਮੋਰੀਅਲ ਧੁੰਨ ਵਿੱੱਚ ਤਸਵੀਰ ਖਿਚਵਾਉਂਦੀ ਹੋਈ| -ਫੋਟੋ: ਗੁਰਬਖਸ਼ਪੁਰੀ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 17 ਜੂਨ
ਸਿੱਖ ਇਤਿਹਾਸ ਨਾਲ ਸਬੰਧਤ ਯਾਦਗਾਰਾਂ ਨੂੰ ਸੰਭਾਲਣ ਲਈ ਯਤਨਸ਼ੀਲ ਗੈਰ-ਸਰਕਾਰੀ ਸੰਸਥਾ ਇੰਟੈਕ ਦੀ ਤਰਨ ਤਾਰਨ ਇਕਾਈ ਵੱਲੋਂ ਸਾਰਾਗੜ੍ਹੀ ਮੈਮੋਰੀਅਲ ਧੁੰਨ ਵਿੱਚ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਅਗਵਾਈ ਇੰਟੈਕ ਤਰਨ ਤਾਰਨ ਦੇ ਕਨਵੀਨਰ ਡਾ. ਬਲਜੀਤ ਕੌਰ ਨੇ ਕੀਤੀ ਜਦਕਿ ਇੰਟੈਕ ਦੇ ਕਨਵੀਨਰ ਜਨਰਲ ਬਲਵਿੰਦਰ ਸਿੰਘ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ| ਇਹ ਜਗ੍ਹਾ ਨਾਇਕ ਲਾਲ ਸਿੰਘ ਸਾਰਾਗੜ੍ਹੀ ਸ਼ਹੀਦ ਦੀ ਯਾਦ ਵਿੱਚ ਸੁਰਜੀਤ ਸਿੰਘ, ਸੂਬੇਦਾਰ ਸੁਖਬੀਰ ਸਿੰਘ ਤੇ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ ਹੈ। ਸਮਾਗਮ ਵਿੱਚ ਇੰਟੈਕ ਦੇ ਤਰਨ ਤਾਰਨ ਚੈਪਟਰ ਵੱਲੋਂ ਕਸ਼ਮੀਰ ਸਿੰਘ ਕਰਮੂਵਾਲਾ ਨੂੰ ਸਨਮਾਨਿਤ ਕੀਤਾ ਗਿਆ। ਜਨਰਲ ਬਲਵਿੰਦਰ ਸਿੰਘ ਨੇ ਇਨ੍ਹਾਂ ਯਾਦਗਾਰਾਂ ਨੂੰ ਸੰਭਾਲਣ ਦਾ ਕੰਮ ਕਰਦਿਆਂ ਪਤਵੰਤਿਆਂ ਦਾ ਧੰਨਵਾਦ ਕੀਤਾ|
ਸਮਾਗਮ ਵਿੱਚ ਸੰਸਥਾ ਦੇ ਆਗੂ ਵਰਿੰਦਰਪਾਲ ਸਿੰਘ, ਪ੍ਰਿੰਸੀਪਲ ਡਾ. ਰਮਨ ਦੂਆ, ਅਮਨਦੀਪ ਸਿੰਘ, ਜਰਨੈਲ ਸਿੰਘ ਔਲਖ, ਹਰਜੀਤ ਸਿੰਘ ਪਨੇਸਰ, ਡਾ. ਸੁਖਬੀਰ ਕੌਰ, ਪ੍ਰਭਜੀਤ ਕੌਰ, ਡਾ. ਹਰਸਿਮਰਨ, ਡਾ. ਜਸਪਾਲ ਕੌਰ, ਡਾ. ਗੁਰਿੰਦਰਬੀਰ ਸਿੰਘ, ਡਾ. ਦਲਜੀਤ ਕੌਰ, ਚਰਨ ਸਿੰਘ ਸਮੇਤ ਹੋਰਨਾਂ ਨੇ ਵੀ ਇਲਾਕੇ ਦੀਆਂ ਇਤਿਹਾਸਕ ਯਾਦਗਾਰਾਂ ਦੀ ਜਾਣਕਾਰੀ ਸਾਂਝੀ ਕੀਤੀ। ਟੀਮ ਨੇ ਪਹੂਵਿੰਡ ਵਿੱਚ ਸਾਹਿਬ ਜਨਰਲ ਗੁਲਾਬ ਸਿੰਘ ਦੀ ਹਵੇਲੀ ਦਾ ਵੀ ਦੌਰਾ ਕੀਤਾ ਅਤੇ ਉੱਥੋਂ ਦਾ ਇਤਿਹਾਸ ਜਾਣਿਆ। ਟੀਮ ਨੇ ਜਨਰਲ ਗੁਲਾਬ ਸਿੰਘ ਦੀ ਸਮਾਧ ਦੇ ਵੀ ਦਰਸ਼ਨ ਕੀਤੇ ਅਤੇ ਪੁਰਾਤਨ ਖੂਹ ਵੀ ਦੇਖਿਆ।

Advertisement

Advertisement
Author Image

sukhwinder singh

View all posts

Advertisement
Advertisement
×