ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਿੱਲੀ ਹਾਈ ਕੋਰਟ ਵੱਲੋਂ ਬੀਮਾ ਕੰਪਨੀ ਨੂੰ 5 ਲੱਖ ਰੁਪਏ ਜੁਰਮਾਨਾ

08:07 AM May 09, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਮਈ
ਦਿੱਲੀ ਹਾਈ ਕੋਰਟ ਨੇ ਨੈਸ਼ਨਲ ਇੰਸ਼ਰੈਂਸ ਕੰਪਨੀ ਖ਼ਿਲਾਫ਼ ਮੈਕਸਵੈੱਲ ਪਾਰਟਨਰਸ਼ਿਪ ਫਰਮ ਵੱਲੋਂ ਦਾਇਰ ਮਾਮਲੇ ਵਿੱਚ ਬੀਮਾ ਕੰਪਨੀ ਨੂੰ 5 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਜਸਟਿਸ ਪ੍ਰਤਿਭਾ ਐੱਮ ਸਿੰਘ ਨੇ ਕਿਹਾ ਕਿ ਵਿਚੋਲਗੀ ਨੂੰ ਗੰਭੀਰਤਾ ਨਾਲ ਲੈ ਕੇ ਠੋਸ ਨਤੀਜਿਆਂ ਤੱਕ ਪਹੁੰਚਣਾ ਪਵੇਗਾ। ਮਾਮਲਾ ਬੀਮਾ ਕੰਪਨੀ ਦੀ ‘ਸਟੈਂਡਰਡ ਫਾਇਰ ਤੇ ਸਪੈਸ਼ਲ ਪਰਿਲ ਪਾਲਿਸੀ’ ਨਾਲ ਜੁੜਿਆ ਹੋਇਆ ਸੀ। ਮੈਕਸਵੈੱਲ ਕੰਪਨੀ ਨੇ ਬੀਮਾ ਕੰਪਨੀ ਤੋਂ ਪਹਿਲੀ ਸਤੰਬਰ 2018 ਤੋਂ ਹੁਣ ਤੱਕ ਦੀ ਮੂਲ ਰਕਮ ’ਤੇ 15 ਫੀਸਦ ਸਾਲਾਨਾ ਵਿਆਜ ਦੀ ਦਰ ਸਮੇਤ ਕੁੱਲ 24 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਦੀ ਮੰਗ ਕੀਤੀ ਸੀ। ਫਰਮ ਵੱਲੋ ਦਾਅਵਾ ਕੀਤਾ ਗਿਆ ਕਿ ਬੀਮਾ ਕੰਪਨੀ ਨੂੰ ਸਮੇਂ ਸਿਰ ਸੂਚਨਾ ਦੇਣ ਦੇ ਬਾਵਜੂਦ ਬੀਮੇ ਵਾਲਿਆਂ ਨੇ ਇੱਕ ਸਾਲ ਤੋ ਵੱਧ ਦਾ ਸਮਾਂ ਦਾਅਵੇ ਦੀ ਪ੍ਰਕਿਰਿਆ ’ਚ ਖਪਾ ਦਿੱਤਾ। ਇਸ ਗ਼ੈਰ-ਵਾਜਬ ਵਿਹਾਰ ਕਰਕੇ ਫਰਮ ਅਦਾਲਤ ’ਚ ਗਈ।

Advertisement

Advertisement
Advertisement