ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਪਮਾਨਜਨਕ ਟਿੱਪਣੀ: ਸੁਪ੍ਰਿਆ ਸ੍ਰੀਨੇਤ ਤੇ ਕੰਗਨਾ ਰਣੌਤ ਮਾਮਲਾ ਭਖਿਆ

06:40 AM Mar 27, 2024 IST

ਚੰਡੀਗੜ੍ਹ/ਨਵੀਂ ਦਿੱਲੀ, 26 ਮਾਰਚ
ਭਾਜਪਾ ਆਗੂ ਕੰਗਨਾ ਰਣੌਤ ਨੇ ਕਾਂਗਰਸ ਆਗੂ ਸੁਪ੍ਰਿਆ ਸ੍ਰੀਨੇਤ ਦੀ ਅਪਮਾਨਜਨਕ ਟਿੱਪਣੀ ਤੋਂ ਬਾਅਦ ਉਸ ’ਤੇ ਨਿਸ਼ਾਨਾ ਸੇਧਿਆ ਹੈ। ਕੰਗਨਾ ਨੇ ਕਿਹਾ ਕਿ ਹਰ ਔਰਤ ਭਾਵੇਂ ਉਸ ਦਾ ਪਿਛੋਕੜ ਅਤੇ ਪੇਸ਼ਾ ਕੋਈ ਵੀ ਹੋਵੇ, ਸਨਮਾਨ ਦੀ ਹੱਕਦਾਰ ਹੈ। ਬੌਲੀਵੁਡ ਅਦਾਕਾਰਾ ਕੰਗਨਾ ਰਣੌਤ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਵਲੋਂ ਚੋਣ ਲੜ ਰਹੀ ਹੈ। ਉਸ ਨੇ ਕਿਹਾ ਕਿ ਉਸ ਦੇ ਹਲਕੇ (ਜਿਸ ਨੂੰ ਦੁਨੀਆ ਭਰ ਵਿੱਚ ਅਕਸਰ ‘ਛੋਟਾ ਕਾਸ਼ੀ’ ਕਿਹਾ ਜਾਂਦਾ ਹੈ) ਬਾਰੇ ਅਪਮਾਨਜਨਕ ਟਿੱਪਣੀਆਂ ਤੋਂ ਉਹ ਬਹੁਤ ਦੁਖੀ ਹੈ।
ਦੂਜੇ ਪਾਸੇ ਕਾਂਗਰਸ ਨੇ ਸਪਸ਼ਟ ਕੀਤਾ ਹੈ ਕਿ ਅਜਿਹੀਆਂ ਅਪਮਾਨਜਨਕ ਟਿੱਪਣੀਆਂ ਦੀ ਕਾਂਗਰਸ ਹਮਾਇਤ ਨਹੀਂ ਕਰਦੀ। ਕਾਂਗਰਸ ਆਗੂ ਸੰਦੀਪ ਦੀਕਸ਼ਿਤ ਨੇ ਪਾਰਟੀ ਹੈੱਡਕੁਆਰਟਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਨਤਕ ਭਾਸ਼ਣਾਂ ਵਿਚ ਅਜਿਹੀ ਭਾਸ਼ਾ ਲਈ ਕੋਈ ਥਾਂ ਨਹੀਂ ਹੈ ਅਤੇ ਸੁਪ੍ਰਿਆ ਨੇ ਇਸ ਮਾਮਲੇ ’ਤੇ ਸਪਸ਼ਟ ਕਰ ਦਿੱਤਾ ਹੈ ਕਿ ਉਸ ਦੇ ਖਾਤੇ ’ਤੇ ਕਿਸੇ ਨੇ ਟਿੱਪਣੀ ਕੀਤੀ ਹੈ ਕਿਉਂਕਿ ਉਸ ਦੇ ਖਾਤੇ ਨੂੰ ਕਈ ਜਣੇ ਚਲਾਉਂਦੇ ਹਨ ਜਿਸ ਕਰ ਕੇ ਇਹ ਮਾਮਲਾ ਹੁਣ ਖਤਮ ਹੋਣਾ ਚਾਹੀਦਾ ਹੈ। ਔਰਤ ਦਾ ਕਿੱਤਾ ਭਾਵੇਂ ਕੋਈ ਵੀ ਹੋਵੇ, ਚਾਹੇ ਉਹ ਅਧਿਆਪਕ ਹੋਵੇ ਜਾਂ ਸੈਕਸ ਵਰਕਰ, ਉਹ ਸਾਰੇ ਹੀ ਸਨਮਾਨ ਦੇ ਹੱਕਦਾਰ ਹਨ। ਕਾਂਗਰਸ ਆਗੂ ਸ੍ਰੀਨੇਤ ਨੇ ਵਿਵਾਦ ਸ਼ੁਰੂ ਹੋਣ ’ਤੇ ਆਪਣੇ ਬਚਾਅ ਵਿਚ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਉਸ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਖਾਤਿਆਂ ਤੱਕ ਪਹੁੰਚ ਕੀਤੀ ਹੈ ਅਤੇ ਉਨ੍ਹਾਂ ਵਿਚੋਂ ਇਕ ਨੇ ਅਪਮਾਨਜਨਕ ਪੋਸਟ ਸ਼ੇਅਰ ਕੀਤੀ ਹੈ ਤੇ ਉਹ ਇਹ ਪਤਾ ਲਗਾ ਰਹੀ ਹੈ ਕਿ ਕਿਸ ਨੇ ਉਸ ਦੇ ਖਾਤੇ ’ਤੇ ਪੋਸਟ ਸ਼ੇਅਰ ਕੀਤੀ। -ਪੀਟੀਆਈ

Advertisement

Advertisement