ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੂਬਿਆਂ ਨੂੰ 48 ਘੰਟਿਆਂ ਵਿੱਚ ‘ਨੋ ਡਿਊਜ਼ ਸਰਟੀਫਿਕੇਟ’ ਜਾਰੀ ਕਰਨ ਦੀ ਹਦਾਇਤ

07:08 AM May 04, 2024 IST

ਨਵੀਂ ਦਿੱਲੀ, 3 ਮਈ
ਚੋਣ ਕਮਿਸ਼ਨ ਨੇ ਰਾਜਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਚੋਣ ਲੜਨ ਦੇ ਚਾਹਵਾਨ ਵਿਅਕਤੀਆਂ ਨੂੰ ਅਰਜ਼ੀ ਮਿਲਣ ਦੇ 48 ਘੰਟਿਆਂ ਅੰਦਰ ‘ਨੋ ਡਿਊਜ਼ ਸਰਟੀਫਿਕੇਟ’ ਜਾਰੀ ਕਰਨ। ਚੋਣ ਕਮਿਸ਼ਨ ਨੇ ਕਿਹਾ ਕਿ ਨਾਮਜ਼ਦਗੀਆਂ ਭਰਨ ਮੌਕੇ ਇਸ ਸਰਟੀਫਿਕੇਟ ਦੀ ਗੈਰਮੌਜੂਦਗੀ ਕਰਕੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਦਸਤਾਵੇਜ਼ ਰੱਦ ਹੋਣ ਦੀ ਸੰਭਾਵਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਕੋਈ ਉਮੀਦਵਾਰ ‘ਨੋ ਡਿਊ ਸਰਟੀਫਿਕੇਟ’ ਨਹੀਂ ਦਿੰਦਾ ਤਾਂ ਨਾਮਜ਼ਦਗੀਆਂ ਦੀ ਪੜਤਾਲ ਮੌਕੇ ਇਹ ਗੱਲ ਉਸ ਦੀ ਉਮੀਦਵਾਰੀ ਖਿਲਾਫ਼ ਜਾਂਦੀ ਹੈ। ਕਮਿਸ਼ਨ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਕਰਕੇ ਇਹ ਨਾ ਸਿਰਫ਼ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਲਈ ਬਲਕਿ ਸਿਆਸੀ ਪਾਰਟੀਆਂ ਤੇ ਹਲਕੇ ਦੇ ਵੋਟਰਾਂ ਲਈ ਵੀ ਵੱਡਾ ਨੁਕਸਾਨ ਹੈ ਤੇ ਇਹ ‘ਚੋਣ ਜਮਹੂਰੀਅਤ ’ਚ ਭਾਗੀਦਾਰੀ ਦੇ ਸਿਧਾਂਤ ਨੂੰ ਵੀ ਕਮਜ਼ੋਰ’ ਕਰਦਾ ਹੈ। -ਪੀਟੀਆਈ

Advertisement

Advertisement
Advertisement