ਕੇਂਦਰ ਨੂੰ ਬੰਧੂਆ ਮਜ਼ਦੂਰਾਂ ਦੀ ਤਸਕਰੀ ਰੋਕਣ ਲਈ ਤਜਵੀਜ਼ ਤਿਆਰ ਕਰਨ ਦੇ ਨਿਰਦੇਸ਼
06:28 AM Nov 22, 2024 IST
Advertisement
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਨਾਬਾਲਗਾਂ ਸਮੇਤ ਬੰਧੂਆ ਮਜ਼ਦੂਰਾਂ ਦੀ ਅੰਤਰਰਾਜੀ ਤਸਕਰੀ ਦਾ ਮੁੱਦਾ ਸੁਲਝਾਉਣ ਲਈ ਕੇਂਦਰ ਨੂੰ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮੀਟਿੰਗ ਕਰਕੇ ਇੱਕ ਤਜਵੀਜ਼ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਹੈ। ਬੈਂਚ ਨੇ ਉੱਤਰ ਪ੍ਰਦੇਸ਼ ’ਚ ਰਿਹਾਅ ਕਰਵਾਏ ਗਏ 5,264 ਬੰਧੂਆ ਮਜ਼ਦੂਰਾਂ ’ਚੋਂ ਸਿਰਫ਼ 1,101 ਨੂੰ ਤੁਰੰਤ ਵਿੱਤੀ ਸਹਾਇਤਾ ਮਿਲਣ ਦੇ ਅੰਕੜਿਆਂ ਨੂੰ ਚਿੰਤਾ ਵਾਲੇ ਦੱਸਿਆ। -ਪੀਟੀਆਈ
Advertisement
Advertisement
Advertisement