ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਰਬਾਰ ਸਾਹਿਬ ਦਾ ਚੌਗਿਰਦਾ ਸਾਫ-ਸੁਥਰਾ ਰੱਖਣ ਦੀਆਂ ਹਦਾਇਤਾਂ

10:26 AM Sep 24, 2024 IST
ਦਰਬਾਰ ਸਾਹਿਬ ਦੇ ਰਾਹ ਦਾ ਜਾਇਜ਼ਾ ਲੈਂਦੇ ਹੋਏ ਡੀਸੀ ਸ਼ਾਕਸ਼ੀ ਸਾਹਨੀ ਤੇ ਹੋਰ।

ਜਗਤਾਰ ਲਾਂਬਾ
ਅੰਮ੍ਰਿਤਸਰ, 23 ਸਤੰਬਰ
ਸ੍ਰੀ ਦਰਬਾਰ ਸਾਹਿਬ ਆਉਂਦੇ ਸ਼ਰਧਾਲੂਆਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ ਨੇ ਇਸ ਅਸਥਾਨ ਦੇ ਚੌਗਿਰਦੇ ਦੀ ਦੇਖ-ਭਾਲ ਵਿੱਚ ਲੱਗੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੌਕੇ ਉੱਤੇ ਲਿਜਾ ਕੇ ਲੋੜੀਂਦੇ ਕਦਮ ਚੁੱਕਣ ਤੇ ਗਲਿਆਰੇ ਸਮੇਤ ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਸਾਰੇ ਰਸਤਿਆਂ ਨੂੰ ਕੂੜਾ ਮੁਕਤ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਸਾਹਨੀ ਨੇ ਖ਼ੁਦ ਕਾਰ ਪਾਰਕਿੰਗ, ਬਾਥਰੂਮ, ਰਸਤੇ, ਦੁਕਾਨਦਾਰਾਂ ਵੱਲੋਂ ਕੀਤੇ ਕਬਜ਼ੇ ਅਤੇ ਗਲੀਆਂ ਦਾ ਜਾਇਜ਼ਾ ਲਿਆ ਅਤੇ ਸਾਰੇ ਵਿਭਾਗਾਂ ਨੂੰ ਇਸ ਵਿੱਚ ਵਿਆਪਕ ਸੁਧਾਰ ਲਿਆਉਣ ਦੀਆਂ ਹਦਾਇਤਾਂ ਕੀਤੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਫਿਲਹਾਲ ਉਨ੍ਹਾਂ ਦਾ ਪਹਿਲਾ ਦੌਰਾ ਹੈ ਅਤੇ ਉਹ ਹੁਣ ਹਰ ਦੋ ਮਹੀਨਿਆਂ ਬਾਅਦ ਇਸ ਰਸਤੇ ਤੇ ਚੌਗਿਰਦੇ ਦੀ ਸਾਰ ਲੈਣਗੇ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਮਨੁੱਖਤਾ ਦਾ ਵੱਡਾ ਤੀਰਥ ਹੀ ਨਹੀਂ, ਬਲਕਿ ਸ਼ਹਿਰ ਵਿੱਚ ਵਧ ਰਹੇ ਧਾਰਮਿਕ ਟੂਰਜ਼ਿਮ ਦਾ ਵੀ ਮੁੱਖ ਸਾਧਨ ਵੀ ਹੈ। ਸ੍ਰੀ ਦਰਬਾਰ ਦੇ ਦਰਸ਼ਨਾਂ ਨੂੰ ਆਉਂਦੇ ਸ਼ਰਧਾਲੂਆਂ ਕਾਰਨ ਇੱਥੋਂ ਦੀ ਸੈਰ ਸਪਾਟਾ ਸਨਅਤ ਵੱਧ ਫੁੱਲ ਰਹੀ ਹੈ, ਇਸ ਲਈ ਇਸ ਦੇ ਆਲੇ ਦੁਆਲੇ ਦਾ ਧਿਆਨ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਉਨਾਂ ਕਿਹਾ ਕਿ ਬਤੌਰ ਡਿਪਟੀ ਕਮਿਸ਼ਨਰ ਇਹ ਕੰਮ ਕੇਵਲ ਮੇਰਾ ਜਾਂ ਕਾਰਪੋਰੇਸ਼ਨ ਦਾ ਹੀ ਨਹੀਂ, ਬਲਕਿ ਇਥੇ ਆਉਂਦੇ ਹਰ ਸ਼ਰਧਾਲੂ, ਦੁਕਾਨਦਾਰਾਂ ਅਤੇ ਨੇਡੇ ਰਹਿੰਦੇ ਲੋਕਾਂ ਦਾ ਵੀ ਹੈ। ਉਨ੍ਹਾਂ ਗਲਿਆਰੇ ਦੀ ਸਾਫ਼ ਸਫਾਈ ਲਈ ਅੰਮ੍ਰਿਤਸਰ ਵਿਕਾਸ ਅਥਾਰਿਟੀ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਇਹ ਕੰਮ ਕਿਸੇ ਯੋਗ ਕੰਪਨੀ ਨੂੰ ਦੇਣ ਲਈ ਟੈਂਡਰ ਜਾਰੀ ਕਰਨ ਦੀ ਹਦਾਇਤ ਕੀਤੀ।

Advertisement

Advertisement