ਮੈਡੀਕਲ ਦੀਆਂ ਖਾਲੀ ਸੀਟਾਂ ਲਈ ਵਿਸ਼ੇਸ਼ ਕਾਊਂਸਲਿੰਗ ਕਰਾਉਣ ਦੀ ਹਦਾਇਤ
06:21 AM Dec 21, 2024 IST
ਨਵੀਂ ਦਿੱਲੀ:
Advertisement
ਸੁਪਰੀਮ ਕੋਰਟ ਨੇ ਅਥਾਰਿਟੀਆਂ ਨੂੰ ਮੈਡੀਕਲ ਦੀਆਂ ਖਾਲੀ ਸੀਟਾਂ ਭਰਨ ਵਾਸਤੇ ਵਿਸ਼ੇਸ਼ ਕਾਊਂਸਲਿੰਗ ਕਰਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਜਦੋਂ ਦੇਸ਼ ਵਿੱਚ ਡਾਕਟਰਾਂ ਦੀ ਘਾਟ ਹੈ ਤਾਂ ਮੈਡੀਕਲ ਦੀਆਂ ਕੀਮਤੀ ਸੀਟਾਂ ਬੇਕਾਰ ਨਹੀਂ ਜਾਣ ਦੇਣੀਆਂ ਚਾਹੀਦੀਆਂ। ਜਸਟਿਸ ਬੀਆਰ ਗਵਈ ਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਕਿਹਾ ਕਿ ਮੈਡੀਕਲ ਕੋਰਸਾਂ ਲਈ ਦਾਖਲੇ ਦੀ ਪ੍ਰਕਿਰਿਆ 30 ਦਸੰਬਰ ਤੱਕ ਮੁਕੰਮਲ ਕੀਤੀ ਜਾਵੇ। -ਪੀਟੀਆਈ
Advertisement
Advertisement