For the best experience, open
https://m.punjabitribuneonline.com
on your mobile browser.
Advertisement

ਅਤਿਵਾਦ ਖ਼ਿਲਾਫ਼ ਯੋਜਨਾਬੰਦੀ ਨਾਲ ਅਪਰੇਸ਼ਨ ਚਲਾਉਣ ਦੀ ਹਦਾਇਤ

07:53 AM Jul 21, 2024 IST
ਅਤਿਵਾਦ ਖ਼ਿਲਾਫ਼ ਯੋਜਨਾਬੰਦੀ ਨਾਲ ਅਪਰੇਸ਼ਨ ਚਲਾਉਣ ਦੀ ਹਦਾਇਤ
:ਉਪ ਰਾਜਪਾਲ ਮਨੋਜ ਸਿਨਹਾ ਤੇ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਮੀਟਿੰਗ ਦੌਰਾਨ ਅਧਿਕਾਰੀਆਂ ਤੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ। -ਫੋਟੋ: ਏਐੱਨਆਈ
Advertisement

ਜੰਮੂ, 20 ਜੁਲਾਈ
ਜੰਮੂ-ਕਸ਼ਮੀਰ ’ਚ ਵਧਦੀਆਂ ਦਹਿਸ਼ਤੀ ਸਰਗਰਮੀਆਂ ਤੇ ਸਰਹੱਦ ਪਾਰੋਂ ਘੁਸਪੈਠ ਦੀਆਂ ਚਿੰਤਾਵਾਂ ਦੌਰਾਨ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਤੇ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਇੱਥੇ ਰਾਜ ਭਵਨ ਅਤੇ ਪੁਲੀਸ ਹੈੱਡਕੁਆਰਟਰ ’ਤੇ ਉੱਚ ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗਾਂ ਕੀਤੀਆਂ। ਮੀਟਿੰਗਾਂ ਦੌਰਾਨ ਉਨ੍ਹਾਂ ਨੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨੂੰ ਅਤਿਵਾਦ ਦੇ ਖਾਤਮੇ ਲਈ ਯੋਜਨਾਬੱਧ ਤਰੀਕੇ ਤੇ ਤਾਲਮੇਲ ਨਾਲ ਅਪਰੇਸ਼ਨ ਚਲਾਉਣ ਦੀ ਹਦਾਇਤ ਕੀਤੀ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਜੰਮੂ-ਕਸ਼ਮੀਰ ’ਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਸਵੇਰੇ ਇਥੇ ਪਹੁੰਚੇ ਸਨ। ਰਾਜ ਭਵਨ ਅਤੇ ਪੁਲੀਸ ਹੈੱਡਕੁਆਰਟਰ ’ਤੇ ਹੋਈਆਂ ਮੀਟਿੰਗਾਂ ’ਚ ਬੀਐੱਸਐੱਫ, ਸੀਆਰਪੀਐੱਫ, ਜੰਮੂ ਅਤੇ ਕਸ਼ਮੀਰ ਪੁਲੀਸ ਦੇ ਡਾਇਰੈਕਟਰ ਜਨਰਲ ਅਤੇ ਖੁ਼ਫੀਆ ਏਜੰਸੀਆਂ ਦੇ ਮੁਖੀਆਂ ਤੋਂ ਇਲਾਵਾ ਹੋਰ ਸੀਨੀਅਰ ਸੁਰੱਖਿਆ ਅਧਿਕਾਰੀ ਸ਼ਾਮਲ ਹੋਏ। ਦਿਵੇਦੀ ਨੇ ਪਹਿਲਾਂ ਪੁਲੀਸ ਹੈੱਡਕੁਆਰਟਰ ’ਤੇ ਮੀਟਿੰਗ ਦੀ ਅਗਵਾਈ ਕੀਤੀ ਤੇ ਫਿਰ ਸਾਰੇ ਉਪ ਰਾਜਪਾਲ ਨਾਲ ਇੱਕ ਹੋਰ ਮੀਟਿੰਗ ਲਈ ਰਾਜ ਭਵਨ ਪਹੁੰਚੇ। ਸਿਨਹਾ ਨੇ ਰਾਜ ਭਵਨ ’ਚ ਫੌਜ ਮੁਖੀ ਤੇ ਹੋਰਨਾਂ ਸੁਰੱਖਿਆ ਤੇ ਕਾਨੂੰਨੀ ਏਜੰਸੀਆਂ ਦੇ ਮੁਖੀਆਂ ਨਾਲ ਮੀਟਿੰਗ ’ਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ ਤੇ ਉਨ੍ਹਾਂ ਨੂੰ ਜੰਮੂ ਡਿਵੀਜ਼ਨ ’ਚ ਸਰਗਰਮੀ ਨਾਲ ਅਤਿਵਾਦ ਵਿਰੋਧੀ ਅਪਰੇਸ਼ਨ ਚਲਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ, ‘‘ਸਾਨੂੰ ਅਤਿਵਾਦੀਆਂ ਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਸਫਾਏ ਲਈ ਪੂਰੀ ਯੋਜਨਾਬੰਦੀ ਤੇ ਸਾਰੀਆਂ ਏਜੰਸੀਆਂ ਵਿਚਾਲੇ ਪੂਰਾ ਤਾਲਮੇਲ ਬਣਾ ਕੇ ਅਪਰੇਸ਼ਨ ਚਲਾਉਣਾ ਚਾਹੀਦਾ ਹੈ।’’ ਉਨ੍ਹਾਂ ਨੇ ਸਰਹੱਦ ਪਾਰੋਂ ਘੁਸਪੈਠ ਰੋਕਣ ਲਈ ਸੁਰੱਖਿਆ ਮਜ਼ਬੂਤ ਕਰਨ ਦੇ ਨਿਰਦੇਸ਼ ਵੀ ਦਿੱਤੇ।
ਇਸ ਤੋਂ ਪਹਿਲਾਂ ਇਕ ਸਮਾਗਮ ਦੌਰਾਨ ਉਪ ਰਾਜਪਾਲ ਮਨੋਜ ਸਿਨਹਾ ਨੇ ਆਖਿਆ ਕਿ ਜੰਮੂ-ਕਸ਼ਮੀਰ ’ਚ ਉਸਾਰੂ ਤਬਦੀਲੀ ਨੇ ‘ਅਤਿਵਾਦ ਦੇ ਸਰਗਨੇ’ ਨੂੰ ਨਿਰਾਸ਼ ਕਰ ਦਿੱਤਾ ਹੈ ਪਰ ਸਾਡੀ ਸਰਕਾਰ ਦੁਸ਼ਮਣ ਨੂੰ ਮਾੜੇ ਇਰਾਦਿਆਂ ’ਚ ਸਫਲ ਨਹੀਂ ਹੋਣ ਦੇਵੇਗੀ। -ਪੀਟੀਆਈ

Advertisement

ਅਤਿਵਾਦ ਦੇ ਟਾਕਰੇ ਲਈ ਸਾਰੇ ਭਾਈਚਾਰੇ ਇਕਜੁੱਟ ਹੋਣ: ਜਿਤੇਂਦਰ ਸਿੰਘ

ਡੋਡਾ/ਜੰਮੂੁ: ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਅੱਜ ਆਖਿਆ ਕਿ ਸਰਕਾਰ ਸੁਰੱਖਿਆ ਸਥਿਤੀ ’ਚ ਸੁਧਾਰ ’ਤੇ ਧਿਆਨ ਕੇਂਦਰਤ ਕਰ ਰਹੀ ਹੈ ਤੇ ਸਾਰੇ ਭਾਈਚਾਰਿਆਂ ਨੂੰ ਜੰਮੂ-ਕਸ਼ਮੀਰ ’ਚ ਅਤਿਵਾਦ ਦੇ ਖ਼ਤਰੇ ਖ਼ਿਲਾਫ਼ ਲੜਨ ਲਈ ਇਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਗੱਲ ਅੱਜ ਆਪਣੇ ਸੰਸਦੀ ਹਲਕੇ ਊਧਮਪੁਰ ਅਧੀਨ ਪੈਂਦੇ ਡੋਡਾ ’ਚ ਆਖੀ, ਜਿੱਥੇ ਹਾਲੀਆ ਦਹਿਸ਼ਤੀ ਹਮਲਿਆਂ ਦੌਰਾਨ 10 ਸੁਰੱਖਿਆ ਜਵਾਨਾਂ ਤੇ ਇੱਕ ਵਿਲੇਜ ਡਿਫੈਂਸ ਗਾਰਡ (ਵੀਡੀਜੀ) ਦੀ ਜਾਨ ਗਈ ਹੈ। ਉਨ੍ਹਾਂ ਇੱਥੇ ਇੱਕ ਰੈਲੀ ਦੌਰਾਨ ਆਖਿਆ, ‘‘ਹਾਲੀਆ ਦਹਿਸ਼ਤੀ ਘਟਨਾਵਾਂ ਮਗਰੋਂ ਸੁਰੱਖਿਆ ਏਜੰਸੀਆਂ ਕੋਲ ਡੋਡਾ ਤੇ ਨਾਲ ਲੱਗਦੇ ਇਲਾਕਿਆਂ ’ਚ ਸੁਰੱਖਿਆ ਸਥਿਤੀ ਨੂੰ ਕੰਟਰੋਲ ਕਰਨ ਦੀ ਇੱਕ ਰਣਨੀਤੀ ਹੈ ਪਰ ਅਜਿਹੀਆਂ ਰਣਨੀਤੀਆਂ ’ਤੇ ਜਨਤਕ ਤੌਰ ’ਤੇ ਚਰਚਾ ਨਹੀਂ ਕੀਤੀ ਜਾਂਦੀ।’’ ਕੇਂਦਰੀ ਮੰਤਰੀ ਨੇ ਵੀਡੀਜੀ ਨੂੰ ਐੱਸਐੱਲਆਰ ਸਣੇ ਹੋਰ ਹਥਿਆਰ ਦੇਣ ਦਾ ਐਲਾਨ ਵੀ ਕੀਤਾ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×