ਗੰਦਰਬਲ ’ਚ ਝਰਨੇ ਦੇ ਪਾਣੀ ਦੀ ਵਰਤੋਂ ਨਾ ਕਰਨ ਦੀ ਹਦਾਇਤ
06:10 AM Jan 31, 2025 IST
ਸ੍ਰੀਨਗਰ: ਜੰਮੂ ਕਸ਼ਮੀਰ ਵਿੱਚ ਗੰਦਰਬਲ ਜ਼ਿਲ੍ਹੇ ਅਤੇ ਸ੍ਰੀਨਗਰ ਦੇ ਪੇਂਡੂ ਖੇਤਰਾਂ ਵਿੱਚ ਝਰਨੇ ਦੇ ਪਾਣੀ ਵਿੱਚ ਨੁਕਸਾਨਦਾਇਕ ਬੈਕਟੀਰੀਆ ਪਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਲੋਕਾਂ ਨੂੰ ਇਸ ਦਾ ਇਸਤੇਮਾਲ ਕਰਨ ਤੋਂ ਬਚਣ ਦੀ ਅਪੀਲ ਕੀਤੀ ਹੈ। ਜਲ ਸ਼ਕਤੀ ਵਿਭਾਗ ਨੇ ਬੁੱਧਵਾਰ ਨੂੰ ਜਾਰੀ ਇਕ ਨੋਟਿਸ ਵਿੱਚ ਕਿਹਾ ਕਿ ਜੇ ਝਰਨੇ ਦੇ ਪਾਣੀ ਦਾ ਇਸਤੇਮਾਲ ਕਰਨਾ ਜ਼ਰੂਰੀ ਹੋਵੇ ਤਾਂ ਉਸ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਚਾਹੀਦਾ ਹੈ। ਇਹ ਚਿਤਾਵਨੀ ਰਾਜੌਰੀ ਜ਼ਿਲ੍ਹੇ ਵਿੱਚ ਇਕ ਰਹੱਸਮਈ ਬਿਮਾਰੀ ਕਾਰਨ 17 ਵਿਅਕਤੀਆਂ ਦੀ ਮੌਤ ਦੇ ਪਿਛੋਕੜ ਵਿੱਚ ਜਾਰੀ ਕੀਤੀ ਗਈ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ‘ਜਲ ਸ਼ਕਤੀ (ਪੀਐੱਚਈ) ਪੇਂਡੂ ਜਲ ਸਪਲਾਈ ਡਿਵੀਜ਼ਨ ਗਾਂਦਰਬਲ/ਸ੍ਰੀਨਗਰ ਨੇ ਗੰਦਰਬਲ ਜ਼ਿਲ੍ਹੇ ਵਿੱਚ ਵੱਖ ਵੱਖ ਝਰਨਿਆਂ ਦੇ ਨਮੂਨੇ ਇਕੱਤਰ ਕਰ ਕੇ ਜਾਂਚ ਕੀਤੀ। ਜਾਂਚ ਦੌਰਾਨ 40 ਨਮੂਨਿਆਂ ’ਚੋਂ 37 ਨਮੂਨਿਆਂ ’ਚ ਨੁਕਸਾਨਦਾਇਕ ਬੈਕਟੀਰੀਆ ਪਾਇਆ ਗਿਆ। ਬੈਕਟੀਰੀਆ ਮਿਲਣ ਤੋਂ ਬਾਅਦ ਝਰਨੇ ਦੇ ਪਾਣੀ ਨੂੰ ਮਨੁੱਖੀ ਇਸਤੇਮਾਲ ਲਈ ਅਯੋਗ ਕਰਾਰ ਦਿੱਤਾ ਗਿਆ।’’ -ਪੀਟੀਆਈ
Advertisement
Advertisement