ਧੂਰੀ ’ਚ ਸੜਕਾਂ ’ਤੇ ਟੋਏ ਭਰਨ ਲਈ ਹਦਾਇਤਾਂ ਜਾਰੀ
07:10 AM Feb 15, 2025 IST
Advertisement
ਹਰਦੀਪ ਸਿੰਘ ਸੋਢੀ
ਧੂਰੀ, 14 ਫਰਵਰੀ
ਇੱਥੇ ਭਲਵਾਨ ਵਾਲਾ ਅੱਡੇ ’ਤੇ ਸੀਵਰੇਜ ਦਾ ਢੱਕਣ ਅਤੇ ਸੜਕਾਂ ਉਤੇ ਪਏ ਟੋਏ ਭਰਨ ਲਈ ‘ਪੰਜਾਬੀ ਟ੍ਰਿਬਿਊਨ’ ਵਿੱਚ ਪਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਕਰਨ ਦਾ ਅਸਰ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਸੀਵਰੇਜ ਦੇ ਢੱਕਣ ਨੂੰ ਠੀਕ ਕਰ ਦਿੱਤਾ ਗਿਆ ਅਤੇ ਸੜਕ ’ਤੇ ਪਏ ਟੋਇਆਂ ਨੂੰ ਭਰਨ ਲਈ ਉਪਰਾਲੇ ਸ਼ੁਰੂ ਹੋ ਗਏ। ਇਸ ਸਬੰਧੀ ਸਮਾਜਸੇਵੀ ਆਗੂ ਜਗਦੇਵ ਸ਼ਰਮਾ ਨੇ ਕਿਹਾ ਭਲਵਾਨ ਵਾਲੇ ਅੱਡੇ ’ਤੇ ਸੜਕਾਂ ਦੀ ਮੁਰੰਮਤ ਤੋਂ ਇਲਾਵਾ ਸ਼ਹਿਰ ਵਿੱਚ ਦੋਹਲੇ ਵਾਲੀ ਸੜਕ ਦੀ ਮੁਰੰਮਤ ਕਰਵਾਈ ਜਾਵੇ ਤੇ ਨਗਰ ਕੌਂਸਲ ਪਾਰਕ ਦੀ ਸਫ਼ਾਈ ਹੋਰ ਚੰਗੇ ਤਰੀਕੇ ਨਾਲ ਕਰਵਾਈ ਜਾਵੇ। ਉਨ੍ਹਾਂ ਕਿਹਾ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਤੇਜ਼ ਕਰਵਾਉਣ ਲਈ ਉਨ੍ਹਾਂ ਤਰਫੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ। ਦੂਸਰੇ ਪਾਸੇ ਕਾਰਜਸਾਧਕ ਅਫਸਰ ਗੁਰਵਿੰਦਰ ਸਿੰਘ ਨੇ ਕਿਹਾ ਉਨ੍ਹਾਂ ਤਰਫੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸ਼ਹਿਰ ਦੀਆਂ ਸੜਕਾਂ ਛੋਟੇ ਮੋਟੇ ਟੋਏ ਤੁਰੰਤ ਭਰੇ ਜਾਣ।
Advertisement
Advertisement
Advertisement