‘ਆਪ’ ਨੂੰ ਦਫ਼ਤਰ ਲਈ ਥਾਂ ਦੇਣ ’ਤੇ ਫ਼ੈਸਲਾ ਲੈਣ ਦੇ ਨਿਰਦੇਸ਼
05:55 AM Jun 06, 2024 IST
Advertisement
ਨਵੀਂ ਦਿੱਲੀ:
Advertisement
ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ‘ਆਪ’ ਹੋਰ ਕੌਮੀ ਪਾਰਟੀਆਂ ਵਾਂਗ ਦਫ਼ਤਰ ਲਈ ਥਾਂ ਲੈਣ ਦੀ ਹੱਕਦਾਰ ਹੈ। ਹਾਈ ਕੋਰਟ ਨੇ ਕੇਂਦਰ ਨੂੰ ਕਿਹਾ ਕਿ ਉਹ ‘ਆਪ’ ਨੂੰ ਥਾਂ ਦੇਣ ਬਾਰੇ ਛੇ ਹਫ਼ਤਿਆਂ ’ਚ ਫ਼ੈਸਲਾ ਲਵੇ। ਜਸਟਿਸ ਸੁਬਰਾਮਣਿਅਮ ਪ੍ਰਸਾਦ ਨੇ ਕਿਹਾ ਕਿ ਕੌਮੀ ਪਾਰਟੀਆਂ ਨੂੰ ਦਿੱਲੀ ’ਚ ਆਪਣੇ ਦਫ਼ਤਰ ਲਈ ਜਨਰਲ ਪੂਲ ’ਚੋਂ ਇਕ ਹਾਊਸਿੰਗ ਇਕਾਈ ਲੈਣ ਦਾ ਪੂਰਾ ਹੱਕ ਹੈ। ਜੱਜ ਨੇ ਕਿਹਾ ਕਿ ਦਬਾਅ ਜਾਂ ਜਨਰਲ ਪੂਲ ’ਚ ਇਕਾਈ ਦੀ ਉਪਲੱਬਧਤਾ ਨਾ ਹੋਣ ’ਤੇ ਇਸ ਬੇਨਤੀ ਨੂੰ ਨਕਾਰਨ ਦਾ ਕਾਰਨ ਨਹੀਂ ਦੱਸਿਆ ਜਾ ਸਕਦਾ ਹੈ। -ਪੀਟੀਆਈ
Advertisement
Advertisement