ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੈਂਕਾਂ ਦੀਆਂ ਵੈੱਬਸਾਈਟਾਂ ’ਤੇ ਡੀਆਈਸੀਜੀਸੀ ਦੇ ਲੋਗੋ ਤੇ ਕਿਊਆਰ ਕੋਡ ਲਾਉਣ ਦੇ ਨਿਰਦੇਸ਼

10:07 AM Jul 17, 2023 IST

ਨਵੀਂ ਦਿੱਲੀ: ਡਿਪਾਜ਼ਿਟ ਇਸੋਰੈਂਸ ਐਂਡ ਕਰੈਡਿਟ ਗਾਰੰਟੀ ਕਾਰਪੋਰੇਸ਼ਨ (ਡੀਆਈਸੀਜੀਸੀ) ਨੇ ਅੱਜ ਸਾਰੀਆਂ ਬੈਂਕਾਂ ਨੂੰ ਜਮ੍ਹਾਂ ਬੀਮਾ ਸਕੀਮ ਬਾਰੇ ਲੋਕਾਂ ਵਿੱਚ ਜਾਗਰੂਕਤਾ ਸਬੰਧੀ 31 ਅਗਸਤ ਤੱਕ ਆਪਣੀਆਂ ਵੈਬਸਾਈਟਾਂ ਅਤੇ ਇੰਟਰਨੈਂਟ ਬੈਂਕਿੰਗ ਪੋਰਟਲਾਂ ’ਤੇ ਇਸ ਕਾਰਪੋਰੇਸ਼ਨ ਦਾ ਲੋਗੋ ਤੇ ਕਿਊਆਰ ਕੋਡ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਨ ਲਈ ਕਿਹਾ ਹੈ। ਡੀਆਈਸੀਜੀਸੀ ਵੱਲੋਂ ਬੈਂਕਾਂ ਵਿੱਚ ਜਮ੍ਹਾਂ ਪੰਜ ਲੱਖ ਰੁਪਏ ਤੱਕ ਦੀ ਰਕਮ ਦੀ ਗਾਰੰਟੀ ਦਿੱਤੀ ਜਾਂਦੀ ਹੈ। ਕਾਰਪੋਰੇਸ਼ਨ ਨੇ ਇੱਕ ਸਰਕੁਲਰ ਵਿੱਚ ਕਿਹਾ ਕਿ ਜਮ੍ਹਾਂ ਬੀਮਾ ਸਕੀਮ ਖਾਸ ਕਰ ਛੋਟੇ ਜਮ੍ਹਾਂ ਕਰਤਾਵਾਂ ਦੀ ਸੁਰੱਖਿਆ, ਬੈਂਕਿੰਗ ਪ੍ਰਣਾਲੀ ਵਿੱਚ ਭਰੋਸਾ ਪੈਦਾ ਕਰਨ ਤੇ ਵਿੱਤੀ ਸਥਿਰਤਾ ਬਣਾਈ ਰੱਖਣ ’ਚ ਭੂਮਿਕਾ ਨਿਭਾਉਂਦੀ ਹੈ। -ਪੀਟੀਆਈ

Advertisement

Advertisement
Tags :
ਕਿਊਆਰਡੀਆਈਸੀਜੀਸੀਦੀਆਂਨਿਰਦੇਸ਼ਬੈਂਕਾਂਲਾਉਣਲੋਗੋ,ਵੈੱਬਸਾਈਟਾਂ
Advertisement