ਐੱਸਡੀਐੱਮ ਵੱਲੋਂ ਸੀਈਟੀਪੀ ਦਾ ਕੰਮ ਤੈਅ ਸਮੇਂ ’ਚ ਕਰਨ ਦੀ ਹਦਾਇਤ
09:21 PM Jun 29, 2023 IST
ਨਿੱਜੀ ਪੱਤਰ ਪ੍ਰੇਰਕ
Advertisement
ਡੇਰਾਬੱਸੀ, 25 ਜੂਨ
ਐੱਸਡੀਐੱਮ ਹਿਮਾਂਸ਼ੂ ਗੁਪਤਾ ਵੱਲੋਂ ਕੈਮੀਕਲ ਫੈਕਟਰੀਆਂ ਤੋਂ ਨਿਕਲਣ ਵਾਲੇ ਦੂਸ਼ਿਤ ਪਾਣੀ ਨੂੰ ਸਾਫ ਕਰਨ ਲਈ ਪਿੰਡ ਸੈਦਪੂਰਾ ਵਿੱਚ ਉਸਾਰੇ ਜਾ ਰਹੇ ਹਨ ਕਾਮਨ ਐਫਿਊਲੈਂਟ ਟਰੀਟਮੈਂਟ ਪਲਾਂਟ (ਸੀਈਟੀਪੀ) ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨਾਲ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਕਸੀਅਨ ਗੁਰਸ਼ਰਨ ਗਰਗ, ਐੱਸਡੀਓ ਪਿਯੂਸ਼ ਜਿੰਦਲ ਅਤੇ ਨਗਰ ਕੌਂਸਲ ਦੇ ਅਧਿਕਾਰੀ ਹਾਜ਼ਰ ਸਨ।
Advertisement
ਜ਼ਿਕਰਯੋਗ ਹੈ ਕਿ ਇਸ ਵੇਲੇ ਇਲਾਕੇ ਦੀਆਂ ਕੈਮੀਕਲ ਫੈਕਟਰੀਆਂ ਵੱਲੋਂ ਆਪਣਾ ਦੂਸ਼ਿਤ ਪਾਣੀ ਨਦੀ- ਨਾਲਿਆਂ ਵਿੱਚ ਸੁੱਟ ਕੇ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਇਸ ਸਮੱਸਿਆ ਦੇ ਹੱਲ ਲਈ ਸਾਲ 2016 ਵਿੱਚ ਪਿੰਡ ਸੈਦਪੁਰਾ ਵਿੱਚ ਫੈਕਟਰੀਆਂ ਤੋਂ ਨਿਕਲਣ ਵਾਲੇ ਦੂਸ਼ਿਤ ਪਾਣੀ ਨੂੰ ਸਾਫ ਕਰਨ ਲਈ ਸਾਂਝਾ ਸੀਈਟੀਪੀ ਲਾਉਣ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਐੱਸਡੀਐੱਮ ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਇਸ ਪਲਾਂਟ ਦੀ ਉਸਾਰੀ ਕਰਨ ਵਾਲੇ ਠੇਕੇਦਾਰ ਨੂੰ ਇਸ ਨੂੰ ਤੈਅ ਸਮੇਂ 15 ਨਵੰਬਰ 2023 ਤੱਕ ਪੂਰਾ ਕਰਨ ਦੀ ਹਦਾਇਤ ਕੀਤੀ ਗਈ ਹੈ।
Advertisement