For the best experience, open
https://m.punjabitribuneonline.com
on your mobile browser.
Advertisement

ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੁਹਾਲੀ ਨੂੰ ਜਲਦੀ ਮਿਲੇਗਾ 6 ਬੈੱਡਾਂ ਵਾਲਾ ਆਈਸੀਯੂ

06:52 AM Mar 02, 2024 IST
ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੁਹਾਲੀ ਨੂੰ ਜਲਦੀ ਮਿਲੇਗਾ 6 ਬੈੱਡਾਂ ਵਾਲਾ ਆਈਸੀਯੂ
ਸਰਕਾਰੀ ਮੈਡੀਕਲ ਕਾਲਜ ਵਿੱਚ ਆਈਸੀਯੂ ਵਾਰਡ ਦਾ ਜਾਇਜ਼ਾ ਲੈਂਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ। -ਫੋਟੋ: ਸੋਢੀ
Advertisement

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 1 ਮਾਰਚ
ਇੱਥੋਂ ਦੇ ਫੇਜ਼-6 ਸਥਿਤ ਡਾ. ਬੀਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਆਈਐਮਐਸ) ਵਿਖੇ ਨਿਗੂਣੀਆਂ ਫੀਸਾਂ ’ਤੇ ਗੰਭੀਰ ਬਿਮਾਰੀਆਂ ਵਾਲੇ ਮਰੀਜ਼ਾਂ ਦਾ ਵਧੀਆ ਇਲਾਜ ਯਕੀਨੀ ਬਣਾਉਣ ਦੇ ਮੱਦੇਨਜ਼ਰ 6 ਬੈੱਡਾਂ ਵਾਲਾ ਆਈਸੀਯੂ ਸ਼ੁਰੂ ਕਰਨ ਸਬੰਧੀ ਸਾਰੀਆਂ ਤਿਆਰੀਆਂ ਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦਿੱਤੀ।
ਇਸ ਤੋਂ ਪਹਿਲਾਂ ਮੰਤਰੀ ਨੇ ਏਮਜ਼ ਮੁਹਾਲੀ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਤੇ ਹੋਰਨਾਂ ਨਾਲ ਆਈਸੀਯੂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ, ਜਿਸ ਦਾ ਰਸਮੀ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਜਾਣ ਦੀ ਸੰਭਾਵਨਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ‘‘ਆਈਸੀਯੂ’ ਕਾਰਜਸ਼ੀਲ ਹੈ, ਇੱਥੇ ਵੈਂਟੀਲੇਟਰ ਸਹਾਇਤਾ ਦੀ ਲੋੜ ਵਾਲੇ ਮਰੀਜ਼ਾਂ ਨੂੰ ਮਾਮੂਲੀ ਦਰਾਂ ’ਤੇ ਸੁਚੱਜੀਆਂ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਇੱਥੇ ਕ੍ਰੈਸ਼ ਕਾਰਟਸ, ਮਰੀਜ਼ ਮਾਨੀਟਰ, ਡੀਫਬਿ੍ਰਿਲਟਰ ਅਤੇ ਵੈਂਟੀਲੇਟਰਾਂ ਦੇ ਨਾਲ ਇਨਫਿਊਜ਼ਨ ਪੰਪ ਵਰਗੇ ਸਾਰੇ ਜੀਵਨ ਬਚਾਊ ਉਪਕਰਨ ਉਪਲਬਧ ਹਨ। ਇਸ ਉਪਰਾਲੇ ਨੂੰ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਇੱਕ ਮੀਲ ਪੱਥਰ ਦੱਸਦਿਆਂ ਉਨ੍ਹਾਂ ਕਿਹਾ ਇਹ ਪਹਿਲਕਦਮੀ ਸੂਬੇ ਦੇ ਮੈਡੀਕਲ ਢਾਂਚੇ ਨੂੰ ਮਜ਼ਬੂਤ ਕਰੇਗੀ।’’
ਇਸੇ ਦੌਰਾਨ ਸਿਹਤ ਮੰਤਰੀ ਬਲਬੀਰ ਸਿੰਘ ਨੇ ਏਮਜ਼ ਮੁਹਾਲੀ ਵਿਖੇ ਨਵੀਂ ਬਣੀ ਅਤਿ-ਆਧੁਨਿਕ ਬਾਇਓਸੇਫਟੀ ਲੈਵਲ 2 ਲੈਬ ਦਾ ਵੀ ਦੌਰਾ ਕੀਤਾ, ਜੋ ਕਿ ਹੁਣ ਕੋਵਿਡ-19 ਦਾ ਪਤਾ ਲਗਾਉਣ ਲਈ ਸਾਰੀਆਂ ਆਰਟੀਪੀਸੀਆਰ ਸਹੂਲਤਾਂ ਨਾਲ ਲੈਸ ਹੈ। ਇੱਥੇ ਤਜਰਬੇਕਾਰ ਫੈਕਲਟੀ ਸਮੇਤ ਸਿੱਖਿਅਤ ਸਟਾਫ਼, ਜਿਸ ਵਿੱਚ ਖੋਜ ਵਿਗਿਆਨੀ, ਖੋਜ ਸਹਾਇਕ ਅਤੇ ਲੈਬ ਟੈਕਨੀਸ਼ੀਅਨ ਸ਼ਾਮਲ ਹਨ। ਇਸ ਲੈਬ ਵਿੱਚ ਬਾਇਓਸੇਫਟੀ ਕੈਬਨਿਟਾਂ, ਆਰਐੱਨਏ ਐਕਸਟਰੈਕਟਰ, ਰੈਫਰੀਜੇਰੇਟਿਡ ਸੈਂਟਰਿਫਿਊਜ, ਵੌਰਟੈਕਸ ਮਿਕਸਰ, ਮਿੰਨੀ-ਸਪਿਨਰ, ਥਰਮੋ-ਸ਼ੇਕਰ, ਪਾਈਪੇਟਸ, ਆਟੋਕਲੇਵ, ਪੀਸੀਆਰ ਵਰਕਸਟੇਸ਼ਨ, -40 ਡਿਗਰੀ ਅਤੇ -80 ਡਿਗਰੀ ਸੈਲਸੀਅਸ ਡੀਪ ਫਰੀਜ਼ਰ, ਆਰਟੀਪੀਸੀਆਰ ਮਸ਼ੀਨਾਂ, ਪ੍ਰਿੰਟਰਾਂ ਸਮੇਤ ਕੰਪਿਊਟਰ ਯੂਨਿਟਾਂ ਅਤੇ ਸਾਰੀਆਂ ਲੋੜੀਂਦੀਆਂ ਚੀਜ਼ਾਂ ਮੌਜੂਦ ਹਨ। ਇਹ ਲੈਬ ਵੀ ਜਲਦੀ ਕਾਰਜਸ਼ੀਲ ਹੋ ਜਾਵੇਗੀ।

Advertisement

ਨਰਸਿੰਗ ਸਿੱਖਿਆ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ

ਜ਼ੀਰਕਪੁਰ (ਹਰਜੀਤ ਸਿੰਘ): ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੋ ਰੋਜ਼ਾ ਨਰਸਿੰਗ ਵਰਕਸ਼ਾਪ ਅਤੇ ਪ੍ਰਿੰਸੀਪਲਾਂ ਦੀ ਮੀਟਿੰਗ ਦੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਕੇ ਨਰਸਿੰਗ ਸਿੱਖਿਆ ਨੂੰ ਮਜ਼ਬੂਤ ​​ਕਰਨ ਦੀ ਲੋੜ ਹੈ। ਇਹ ਦੋ ਰੋਜ਼ਾ ਵਰਕਸ਼ਾਪ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ, ਪੰਜਾਬ ਦੀ ਅਗਵਾਈ ਹੇਠ ਪੰਜਾਬ ਨਰਸ ਰਜਿਸਟ੍ਰੇਸ਼ਨ ਕੌਂਸਲ (ਪੀਐਨਆਰਸੀ) ਵੱਲੋਂ ਕਰਵਾਈ ਗਈ ਸੀ। ਇਸ ਕਾਨਫਰੰਸ ਦਾ ਵਿਸ਼ਾ “ਨਰਸਿੰਗ ਲੀਡਰਾਂ ਦਾ ਸਸ਼ਕਤੀਕਰਨ- ਮੌਜੂਦਾ ਮੁੱਦੇ ਅਤੇ ਚੁਣੌਤੀਆਂ”ਸੀ। ਇਸ ਵਰਕਸ਼ਾਪ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਸਿਵਲ ਸਰਜਨਾਂ, ਡਿਪਟੀ ਮੈਡੀਕਲ ਕਮਿਸ਼ਨਰਾਂ (ਡੀਐਮਸੀਜ਼) ਅਤੇ ਨਰਸਿੰਗ ਸੁਪਰਡੈਂਟਾਂ (ਮੈਟਰਨਸ) ਸਮੇਤ ਨਰਸਿੰਗ ਸਕੂਲਾਂ ਅਤੇ ਕਾਲਜਾਂ ਦੇ ਲਗਭਗ 250 ਪ੍ਰਿੰਸੀਪਲਾਂ ਨੇ ਹਿੱਸਾ ਲਿਆ।

Advertisement

Advertisement
Author Image

joginder kumar

View all posts

Advertisement