ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤਾਸ਼ ਖੇਡਣ ਦੀ ਥਾਂ ਚੰਨੀ ਦਲਿਤਾਂ ਦੇ ਮੁੱਦਿਆਂ ’ਤੇ ਚਰਚਾ ਕਰਨ: ਬਲਵਿੰਦਰ

06:54 AM Apr 28, 2024 IST

ਨਿੱਜੀ ਪੱਤਰ ਪ੍ਰੇਰਕ
ਜਲੰਧਰ, 27 ਅਪਰੈਲ
ਬਸਪਾ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਾਂਗਰਸ ਦੇ ਉਮੀਦਵਾਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਤਾਸ਼ ਖੇਡਣ ਬਾਰੇ ਬੋਲਦਿਆਂ ਕਿਹਾ ਕਿ ਚੰਗਾ ਹੁੰਦਾ ਜੇ ਸ੍ਰੀ ਚੰਨੀ ਤਾਸ਼ ਖੇਡਣ ਦੀ ਥਾਂ ਦਲਿਤਾਂ ਦੇ ਮਸਲਿਆਂ ’ਤੇ ਗੱਲ ਕਰਦੇ। ਬਸਪਾ ਆਗੂ ਨੇ ਬੋਪਾਰਾਏ ਕਲਾਂ, ਨੂਰਮਹਿਲ, ਸਿੱਧਮ ਮਸਤਦੀ ਅਤੇ ਮਹਿਤਪੁਰ ਵਿੱਚ ਕੀਤੀਆਂ ਚੋਣ ਮੀਟਿੰਗਾਂ ਵਿੱਚ ਆਪਣੇ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲਿਆ।
ਬਸਪਾ ਉਮੀਦਵਾਰ ਬਲਵਿੰਦਰ ਕੁਮਾਰ ਨੇ ਪੰਜਾਬ ਦੇ ਸਰਕਾਰੀ ਹਸਪਤਾਲਾਂ, ਸਰਕਾਰੀ ਸਕੂਲਾਂ, ਬੇਰੁਜ਼ਗਾਰੀ, ਨਸ਼ੇ ਤੇ ਫਿਰੌਤੀਆਂ ਮੰਗਣ ਵਰਗੇ ਮੁੱਦਿਆ ਨੂੰ ਉਠਾਇਆ। ਬਸਪਾ ਉਮੀਦਵਾਰ ਨੇ ਕਿਹਾ ਕਿ ਪੰਜਾਬ ਦੇ ਏਨਾ ਭੱਖਦੇ ਮੁੱਦਿਆਂ ’ਤੇ ਨਾ ਤਾਂ ਸੱਤਾਧਾਰੀ ਧਿਰ ਕੁਝ ਬੋਲ ਰਹੀ ਹੈ ਤੇ ਨਾ ਹੀ ਲਗਾਤਾਰ 10 ਸਾਲ ਰਾਜ ਕਰਨ ਵਾਲਾ ਅਕਾਲੀ ਦਲ ਬੋਲ ਰਿਹਾ ਹੈ।
ਪੰਜਾਬ ਕਾਂਗਰਸ ਦੇ ਲੀਡਰ ਕੁਰਸੀ ਲਈ ਇੰਨੇ ਲਾਲਚੀ ਹਨ ਕਿ ਉਨ੍ਹਾਂ ਦਾ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਨੇ ਕਦੋਂ ਪਾਰਟੀ ਬਦਲ ਲਈ।
ਉਨ੍ਹਾਂ ਕਿਹਾ ਕਿ ਕਾਂਗਰਸ ਛੱਡ ਕੇ ‘ਆਪ’ ਵੱਲੋਂ ਸੰਸਦ ਮੈਂਬਰ ਬਣੇ ਸ਼ੁਸ਼ੀਲ ਰਿੰਕੂ ਉਸੇ ਭਾਜਪਾ ਵਿੱਚ ਜਾ ਵੜੇ ਹਨ ਜਿਹੜੀ ਪਾਰਟੀ ਬਾਬਾ ਸਾਹਿਬ ਭੀਮ ਰਾਓ ਦਾ ਸੰਵਿਧਾਨ ਬਦਲਣ ਲਈ ਕਾਹਲੀ ਪਈ ਹੋਈ ਹੈ। ਭਾਜਪਾ ਉਮੀਦਵਾਰ ਕਿਸਾਨਾਂ ਨੂੰ ਗੁੰਡੇ ਦੱਸ ਰਿਹਾ ਹੈ ਤੇ ਦਲਿਤਾਂ ਨੂੰ ਕਿਸਾਨਾਂ ਦਾ ਬਾਈਕਾਟ ਕਰਨ ਦਾ ਸੱਦਾ ਦੇ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਦਾ ਦਲਿਤ ਭਾਈਚਾਰਾ ਕਿਸਾਨਾਂ ਦਾ ਵਿਰੋਧ ਕਿਉਂ ਕਰੇ ਕਿਉਂਕਿ ਉਨ੍ਹਾਂ ਦੀ ਲੜਾਈ ਭਾਜਪਾ ਨਾਲ ਹੈ ਜੋ ਰਾਖਵਾਂਕਰਨ ਖ਼ਤਮ ਕਰਨ ਜਾ ਰਹੀ ਹੈ।

Advertisement

Advertisement
Advertisement