ਡਿਸਪੈਂਸਰੀ ਵਿੱਚ ‘ਆਈ ਟੇਰਾ’ ਥੈਰੇਪੀ ਮਸ਼ੀਨ ਸਥਾਪਤ
10:48 PM Jun 23, 2023 IST
ਨਵੀਂ ਦਿੱਲੀ: ਪੱਛਮੀ ਦਿੱਲੀ ਦੀ ਨਾਮੀਂ ਸਿੰਘ ਸਭਾ ਰਾਜੌਰੀ ਗਾਰਡਨ ਦੇ ਗੁਰਦੁਆਰੇ ਵਿੱਚ ਚਲਾਈ ਜਾ ਰਹੀ ਗੁਰੂ ਨਾਨਕ ਡਿਸਪੈਂਸਰੀ ਵਿੱਚ ‘ਆਈ ਟੇਰਾ’ ਵਿਧੀ ਦੀ ਥੈਰੇਪੀ ਮਸ਼ੀਨ ਸਥਾਪਤ ਕੀਤੀ ਗਈ ਹੈ। ਜਰਮਨ ਤਕਨੀਕ ਨਾਲ ਸਬੰਧਤ ਇਸ ਮਸ਼ੀਨ ਦਾ ਉਦਘਾਟਨ ਗੁਰਦੁਆਰੇ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਕੀਤਾ। ਇਹ ਮਸ਼ੀਨ ਡਿਸਪੈਂਸਰੀ ਦੀ ਦੂਜੀ ਮੰਜ਼ਿਲ ‘ਤੇ ਸਥਾਪਤ ਕੀਤੀ ਗਈ ਹੈ। ਇਸ ਮੌਕੇ ਸੁੰਦਰ ਸਿੰਘ, ਮਨਜੀਤ ਸਿੰਘ ਖੰਨਾ, ਕੁਲਦੀਪ ਸਿੰੰਘ ਸੇਠੀ, ਅਜੀਤ ਸਿੰਘ ਮੋਂਗਾ ਤੇ ਇੰਦਰਜੀਤ ਸਿੰਘ ਹਾਜ਼ਰ ਸਨ। ਡਿਸਪੈਂਸਰੀ ਵੱਲੋਂ ਅਮਨਦੀਪ ਸਿੰਘ ਤੇ ਇੰਦਰਜੀਤ ਸਿੰਘ ਨੇ ਥੈਰੇਪੀ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ। -ਪੱਤਰ ਪ੍ਰੇਰਕ
Advertisement
Advertisement
Advertisement