ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਾਲ ਕਮਿਸ਼ਨ ਵੱਲੋਂ ਸਕੂਲੀ ਬੱਸਾਂ ਦੀ ਜਾਂਚ

08:07 AM Apr 27, 2024 IST

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 26 ਅਪਰੈਲ
ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਸੀਸੀਪੀਸੀਆਰ) ਦੀ ਟੀਮ ਨੇ ਸਟੇਟ ਟਰਾਂਸਪੋਰਟ ਅਥਾਰਟੀ (ਐੱਸਟੀਏ) ਚੰਡੀਗੜ੍ਹ ਨਾਲ ਮਿਲ ਕੇ ਚੇਅਰਪਰਸਨ ਸ਼ਿਪਰਾ ਬਾਂਸਲ ਦੀ ਅਗਵਾਈ ਹੇਠ ਗੁਰੂਕੁਲ ਗਲੋਬਲ ਸਕੂਲ, ਸੈਕਟਰ-13 ਮਨੀਮਾਜਰਾ ਦਾ ਦੌਰਾ ਕੀਤਾ ਅਤੇ ਸਕੂਲੀ ਬੱਸਾਂ ਦੀ ਜਾਂਚ ਕੀਤੀ। ਇਸ ਮੌਕੇ ਟੀਮ ਨੇ ਸਕੂਲ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ।ਸਕੂਲ ਟਰਾਂਸਪੋਰਟ ਇੰਚਾਰਜ ਚਮਨ ਲਾਲ ਨੇ ਬਾਲ ਕਮਿਸ਼ਨ ਦੀ ਟੀਮ ਨੂੰ ਦੱਸਿਆ ਕਿ ਸਕੂਲ ਕੋਲ 22 ਬੱਸਾਂ ਹਨ ਪਰ ਸਕੂਲ ਆਪਣੇ ਬੱਸ ਸਟਾਫ ਨੂੰ ਸਿੱਖਿਅਕ ਕਰਨ ਦੇ ਸਰਟੀਫਿਕੇਟ ਮੁਹੱਈਆ ਨਹੀਂ ਕਰਵਾ ਸਕਿਆ।
ਇਸ ਮੌਕੇ ਸਕੂਲ ਟਰਾਂਸਪੋਰਟ ਵਿੱਚ ਸ਼ਾਮਲ ਡਰਾਈਵਰਾਂ, ਕੰਡਕਟਰਾਂ ਅਤੇ ਲੇਡੀ ਅਟੈਂਡੈਂਟਾਂ ਦੀ ਲਾਜ਼ਮੀ ਸਿਖਲਾਈ ਬਾਰੇ ਪੁੱਛਣ ’ਤੇ ਸਕੂਲ ਪ੍ਰਿੰਸੀਪਲ ਉਰਵਸ਼ੀ ਕੱਕੜ ਨੇ ਦੱਸਿਆ ਕਿ ਸਕੂਲ ਨੇ ਸਬੰਧਤ ਸਟਾਫ਼ ਲਈ ਲੋੜੀਂਦੇ ਸਿਖਲਾਈ ਸੈਸ਼ਨ ਕਰਵਾਏ ਹਨ ਪਰ ਉਨ੍ਹਾਂ ਕੋਲ ਇਸ ਸਬੰਧੀ ਕੋਈ ਸਰਟੀਫਿਕੇਟ ਨਹੀਂ ਹੈ।ਚੇਅਰਪਰਸਨ ਸ਼ਿਪਰਾ ਬਾਂਸਲ ਨੇ ਪ੍ਰਿੰਸੀਪਲ ਨੂੰ ਕਿਹਾ ਕਿ ਉਹ ਸਰਟੀਫਿਕੇਟ ਨਾਲ ਸਬੰਧਤ ਸਟਾਫ਼ ਦੀ ਲੋੜੀਂਦੀ ਸਿਖਲਾਈ ਯਕੀਨੀ ਬਣਾਉਣ।

Advertisement

Advertisement
Advertisement