ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਕਾਸ ਬੋਰਡ ਦੇ ਵਾਈਸ ਚੇਅਰਮੈਨ ਵੱਲੋਂ ਸਰਸਵਤੀ ਸਰੋਵਰ ਦਾ ਨਿਰੀਖਣ

08:52 AM Aug 23, 2023 IST

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 22 ਅਗਸਤ
ਹਰਿਆਣਾ ਸਰਸਵਤੀ ਧਰੋਹਰ ਵਿਕਾਸ ਬੋਰਡ ਦੇ ਵਾਈਸ ਚੇਅਰਮੈਨ ਘੁੰਮਣ ਸਿੰਘ ਕਿਰਮਚ ਨੇ ਅੱਜ ਮਰਚੇਹੜੀ ’ਚ ਬਣਾਏ ਗਏ ਸਰਸਵਤੀ ਸਰੋਵਰ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਮਰਚੇਹੜੀ ਦੇ ਸਰਸਵਤੀ ਸਰੋਵਰ ਨਾਲ ਇਸ ਸਾਲ 3 ਕਰੋੜ ਲਿਟਰ ਪਾਣੀ ਰਿਚਾਰਜ ਹੋਇਆ ਹੈ। ਪਾਣੀ ਦੇ ਰਿਚਾਰਜ ਹੋਣ ਨਾਲ ਇਸ ਖੇਤਰ ਦਾ ਧਰਤੀ ਹੇਠਲੇ ਪਾਣੀ ਦਾ ਪੱਧਰ ਵਿਚ ਕਾਫੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਾਬੈਨ ਖੇਤਰ ਨੂੰ ਡਾਰਕ ਜ਼ੋਨ ਤੋਂ ਬਾਹਰ ਕੱਢਣ ਲਈ ਸਰਸਵਤੀ ਨਦੀ ਦੇ ਕੰਢਿਆਂ ਦੇ ਨਾਲ ਨਾਲ ਪਿੰਡਾਂ ਵਿਚ ਅਜਿਹੇ ਹੋਰ ਸਰਸਵਤੀ ਸਰੋਵਰਾਂ ਦਾ ਨਿਰਮਾਣ ਕਰੇਗੀ ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਉਪਰ ਕੀਤਾ ਜਾ ਸਕੇ। ਕਿਰਮਚ ਨੇ ਅੱਜ ਪਿੰਡ ਮਰਚੇਹੜੀ ਦਾ ਦੌਰਾ ਕਰਨ ਤੋਂ ਬਾਅਦ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।

Advertisement

Advertisement