ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁੱਖ ਮੰਤਰੀ ਵੱਲੋਂ ਸੜਕਾਂ ਦਾ ਨਿਰੀਖਣ

08:59 AM Oct 01, 2024 IST
ਐੱਨਐੱਸਆਈਸੀ ਐੱਸਟੇਟ ਵਿੱਚ ਸੜਕਾਂ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਆਤਿਸ਼ੀ। -ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਸਤੰਬਰ
ਦਿੱਲੀ ਸਰਕਾਰ ਨੇ ਸ਼ਹਿਰ ਦੀਆਂ ਲੋਕ ਨਿਰਮਾਣ ਵਿਭਾਗ ਦੀਆਂ ਸੜਕਾਂ ਦੀ ਮੁਰੰਮਤ ਲਈ ਜੰਗੀ ਪੱਧਰ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸੇ ਲੜੀ ਤਹਿਤ ਅੱਜ ਸਵੇਰੇ 6 ਵਜੇ ਦਿੱਲੀ ਸਰਕਾਰ ਦੇ ਸਾਰੇ ਕੈਬਨਿਟ ਮੰਤਰੀਆਂ ਨੇ ਅਧਿਕਾਰੀਆਂ ਨਾਲ ਮਿਲ ਕੇ ਵੱਖ-ਵੱਖ ਸੜਕਾਂ ਦਾ ਮੁਆਇਨਾ ਕੀਤਾ। ਮੁੱਖ ਮੰਤਰੀ ਆਤਿਸ਼ੀ ਨੇ ਅੱਜ ਸਵੇਰੇ ਅਧਿਕਾਰੀਆਂ ਦੇ ਨਾਲ ਦੱਖਣੀ ਅਤੇ ਦੱਖਣ-ਪੂਰਬੀ ਦਿੱਲੀ ਵਿੱਚ ਐੱਨਐੱਸਆਈਸੀ ਓਖਲਾ, ਮੋਦੀ ਮਿੱਲ ਫਲਾਈਓਵਰ, ਚਿਰਾਗ ਦਿੱਲੀ, ਤੁਗਲਕਾਬਾਦ ਐਕਸਟੈਂਸ਼ਨ, ਮਥੁਰਾ ਰੋਡ, ਆਸ਼ਰਮ ਚੌਕ ਅਤੇ ਆਸ਼ਰਮ ਅੰਡਰਪਾਸ ਦੀਆਂ ਸੜਕਾਂ ਦਾ ਮੁਆਇਨਾ ਕੀਤਾ।
ਨਿਰੀਖਣ ਦੌਰਾਨ ਮੁੱਖ ਮੰਤਰੀ ਨੇ ਦੇਖਿਆ ਕਿ ਸੜਕਾਂ ਦੀ ਹਾਲਤ ਖਸਤਾ ਹੈ। ਕਈ ਥਾਵਾਂ ’ਤੇ ਪਾਈਪਲਾਈਨਾਂ ਜਾਂ ਬਿਜਲੀ ਦੀਆਂ ਤਾਰਾਂ ਵਿਛਾਉਣ ਲਈ ਸੜਕਾਂ ਕੱਟੀਆਂ ਗਈਆਂ ਪਰ ਇਨ੍ਹਾਂ ਦੀ ਮੁਰੰਮਤ ਨਹੀਂ ਹੋਈ। ਸੜਕਾਂ ’ਤੇ ਕਈ ਥਾਵਾਂ ’ਤੇ ਟੋਏ ਪਏ ਹੋਏ ਹਨ। ਇਸ ਕਾਰਨ ਸੜਕਾਂ ’ਤੇ ਆਵਾਜਾਈ ਰਹਿੰਦੀ ਹੈ ਅਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਇਨ੍ਹਾਂ ਸਾਰੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਜਲਦੀ ਤੋਂ ਜਲਦੀ ਅਤੇ ਜੰਗੀ ਪੱਧਰ ’ਤੇ ਕੀਤਾ ਜਾਵੇ। ਮੁੱਖ ਮੰਤਰੀ ਨੇ ਐੱਨਆਈਐੱਸਆਈਸੀ ਓਖਲਾ, ਮੋਦੀ ਮਿੱਲ ਫਲਾਈਓਵਰ, ਚਿਰਾਗ ਦਿੱਲੀ, ਤੁਗਲਕਾਬਾਦ ਐਕਸਟੈਂਸ਼ਨ, ਮਥੁਰਾ ਰੋਡ, ਆਸ਼ਰਮ ਚੌਕ ਅਤੇ ਅੰਡਰਪਾਸ ਦੀਆਂ ਸੜਕਾਂ ਦਾ ਨਿਰੀਖਣ ਕੀਤਾ। ਇਹ ਸਾਰੀਆਂ ਸੜਕਾਂ ਖਸਤਾ ਹਾਲਤ ਵਿੱਚ ਹਨ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸੜਕਾਂ ਦੀ ਹਰ ਲੋੜੀਂਦੀ ਮੁਰੰਮਤ ਜੰਗੀ ਪੱਧਰ ’ਤੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੈਠ ਸਾਡੀ ਕੋਸ਼ਿਸ਼ ਹੈ ਕਿ ਦੀਵਾਲੀ ਤੱਕ ਸਾਰੇ ਦਿੱਲੀ ਵਾਸੀਆਂ ਨੂੰ ਟੋਇਆਂ ਤੋਂ ਮੁਕਤ ਸੜਕਾਂ ਮੁਹੱਈਆ ਕਰਵਾਈਆਂ ਜਾਣ। ਨਿਰੀਖਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਆਤਿਸ਼ੀ ਨੇ ਕਿਹਾ, ‘ਲਗਾਤਾਰ ਦੋ ਦਿਨ ਮੈਂ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਸੜਕਾਂ ਦਾ ਮੁਆਇਨਾ ਕੀਤਾ। ਨਿਰੀਖਣ ਦੌਰਾਨ ਪਤਾ ਲੱਗਾ ਕਿ ਦਿੱਲੀ ਦੀਆਂ ਸੜਕਾਂ ਦੀ ਹਾਲਤ ਬਹੁਤ ਬੁਰੀ ਹੈ ਅਤੇ ਕਈ ਥਾਵਾਂ ਤੋਂ ਟੁੱਟੀਆਂ ਹੋਈਆਂ ਹਨ। ਮੰਤਰੀ ਸੌਰਭ ਭਾਰਦਵਾਜ ਨੇ ਪੂਰਬੀ ਦਿੱਲੀ ਦੀ ਜ਼ਿੰਮੇਵਾਰੀ ਲਈ ਹੈ। ਮੰਤਰੀ ਗੋਪਾਲ ਰਾਏ ਨੇ ਉੱਤਰ-ਪੂਰਬੀ ਦਿੱਲੀ ਦੀ ਜ਼ਿੰਮੇਵਾਰੀ ਲਈ ਹੈ। ਇਸੇ ਤਰ੍ਹਾਂ ਮੰਤਰੀ ਕੈਲਾਸ਼ ਗਹਿਲੋਤ ਨੇ ਪੱਛਮੀ ਦਿੱਲੀ ਅਤੇ ਦੱਖਣੀ-ਪੱਛਮੀ ਦਿੱਲੀ ਦੀ, ਮੰਤਰੀ ਇਮਰਾਨ ਹੁਸੈਨ ਨੇ ਕੇਂਦਰੀ ਅਤੇ ਨਵੀਂ ਦਿੱਲੀ ਦੀ ਜ਼ਿੰਮੇਵਾਰੀ, ਜਦਕਿ ਮੰਤਰੀ ਮੁਕੇਸ਼ ਅਹਲਾਵਤ ਨੇ ਉੱਤਰੀ ਅਤੇ ਉੱਤਰੀ ਪੱਛਮੀ ਦਿੱਲੀ ਦੀ ਜ਼ਿੰਮੇਵਾਰੀ ਲਈ ਹੈ।’

Advertisement

10 ਸਾਲਾਂ ਤੋਂ ਸੜਕਾਂ ਦੀ ਸੰਭਾਲ ਨਾ ਕਰਨ ਵਾਲੇ ਹੁਣ ਜਾਇਜ਼ੇ ਲੈਣ ਲੱਗੇ: ਸਚਦੇਵਾ

ਨਵੀਂ ਦਿੱਲੀ (ਪੱਤਰ ਪ੍ਰੇਰਕ):

ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਜਿਹੜੇ ਲੋਕ 10 ਸਾਲਾਂ ਤੋਂ ਸੜਕਾਂ ਦੀ ਸੰਭਾਲ ਨਹੀਂ ਕਰ ਰਹੇ, ਉਹ ਚੋਣ ਨੋਟੀਫਿਕੇਸ਼ਨ ਤੋਂ 10 ਹਫ਼ਤੇ ਪਹਿਲਾਂ ਸੜਕਾਂ ਨੂੰ ਟੋਏ ਮੁਕਤ ਕਰਨ ਦਾ ਦਾਅਵਾ ਕਰ ਰਹੇ ਹਨ। ਇਹ ਲੋਕ ਨਿਰਮਾਣ ਵਿਭਾਗ ਜਿਸ ਦਾ ਕੰਮ ਸੜਕਾਂ ਨੂੰ ਚੰਗੀ ਹਾਲਤ ਵਿੱਚ ਰੱਖਣਾ ਸੀ, ਕਦੇ ਕੇਜਰੀਵਾਲ ਸਰਕਾਰ ਦੇ ਸਤੇਂਦਰ ਜੈਨ ਦੇ ਰਹਿਮੋਕਰਮ ’ਤੇ ਸੀ, ਫਿਰ ਮਨੀਸ਼ ਸਿਸੋਦੀਆ ਅਤੇ ਹੁਣ ਆਤਿਸ਼ੀ ਦੇ ਅਧੀਨ ਹੈ। ਉਨ੍ਹਾਂ ਕਿਹਾ ਹੈ ਕਿ ਸੀਵਰੇਜ ਅਤੇ ਨਾਲਿਆਂ ਦੀ ਸਫਾਈ ਨਾ ਕਰਨ ਲਈ ਦਿੱਲੀ ਜਲ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਦਾ ਭ੍ਰਿਸ਼ਟਾਚਾਰ ਵੀ ਦਿੱਲੀ ਦੀਆਂ ਸੜਕਾਂ ਨੂੰ ਬਰਬਾਦ ਕਰਨ ਲਈ ਜ਼ਿੰਮੇਵਾਰ ਹੈ, ਜਿਸ ਕਾਰਨ ਹਰ ਸਾਲ ਦਿੱਲੀ ਦੀਆਂ ਸੜਕਾਂ ’ਤੇ ਪਾਣੀ ਭਰ ਜਾਂਦਾ ਹੈ। ਸੜਕਾਂ ਵੀ ਟੁੱਟੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦਿੱਲੀ ਦੀਆਂ ਸੜਕਾਂ ਬਿਹਾਰ ਵਿੱਚ ਲਾਲੂ ਯਾਦਵ ਦੇ ਦੌਰ ਦੀਆਂ ਸੜਕਾਂ ਦੀ ਯਾਦ ਦਿਵਾਉਂਦੀਆਂ ਹਨ। ਉਨ੍ਹਾਂ ਕਿਹਾ ਹੈ ਕਿ ਹੁਣ ਆਤਿਸ਼ੀ ਅਤੇ ਉਨ੍ਹਾਂ ਦੇ ਮੰਤਰੀ ਜਿੰਨੀਆਂ ਮਰਜ਼ੀ ਜਾਂਚ ਦੀਆਂ ਚਾਲਾਂ ਚੱਲ ਲੈਣ ਪਰ ਪਰ ਦਿੱਲੀ ਦੇ ਲੋਕ ਮੁਆਫ਼ ਨਹੀਂ ਕਰਨਗੇ।

Advertisement

Advertisement