ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਧਿਕਾਰੀਆਂ ਵੱਲੋਂ ਨਿੱਜੀ ਨਸ਼ਾ ਛੁਡਾਊ ਕੇਂਦਰ ਦਾ ਨਿਰੀਖਣ

07:46 AM Jul 12, 2024 IST

ਪੱਤਰ ਪ੍ਰੇਰਕ
ਕਾਲਾਂਵਾਲੀ, 11 ਜੁਲਾਈ
ਕਾਲਾਂਵਾਲੀ ਇਲਾਕੇ ’ਚ ਨਸ਼ੇ ਕਾਰਨ ਨੌਜਵਾਨਾਂ ਦੀ ਮੌਤ ਦੇ ਮਾਮਲੇ ’ਚ ਸਰਕਾਰ ਦੇ ਹੁਕਮਾਂ ’ਤੇ ਐੱਸਡੀਐੱਮ ਸੁਰੇਸ਼ ਰਵੀਸ਼ ਅਤੇ ਡੀਐੱਸਪੀ ਰਾਜੀਵ ਕੁਮਾਰ ਨੇ ਸਿਰਸਾ ਦੇ ਹਸਪਤਾਲ ਤੋਂ ਡਾਕਟਰ ਵਿਕਾਸ ਕੁਮਾਰ ਦੀ ਟੀਮ ਸਮੇਤ ਸ਼ਹਿਰ ਦੇ ਦੇਸੂ ਰੋਡ ’ਤੇ ਚਲਾਏ ਜਾ ਰਹੇ ਨਿੱਜੀ ਨਸ਼ਾ ਛੁਡਾਊ ਕੇਂਦਰ ਦਾ ਨਿਰੀਖਣ ਕੀਤਾ ਅਤੇ ਰਿਕਾਰਡ ਦੀ ਜਾਂਚ ਕੀਤੀ। ਜਾਂਚ ਦੌਰਾਨ ਰਿਕਾਰਡ ਵਿੱਚ ਕੁਝ ਖਾਮੀਆਂ ਪਾਈਆਂ ਗਈਆਂ, ਜਿਸ ਸਬੰਧੀ ਸੈਂਟਰ ਸੰਚਾਲਕ ਨੂੰ ਨੋਟਿਸ ਜਾਰੀ ਕੀਤਾ ਗਿਆ। ਐੱਸਡੀਐੱਮ ਸੁਰੇਸ਼ ਰਵੀਸ਼ ਨੇ ਦੱਸਿਆ ਕਿ ਅੱਜ ਦੇਸੂ ਰੋਡ ’ਤੇ ਸਥਿਤ ਨਿਰਮਲ ਮਨੋਰੋਗ ਕੇਂਦਰ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਮਰੀਜ਼ਾਂ ਦਾ ਰਿਕਾਰਡ ਆਨਲਾਈਨ ਨਹੀਂ ਸੀ ਅਤੇ ਮਰੀਜ਼ਾਂ ਨੂੰ ਦਵਾਈਆਂ ਦੇ ਬਿੱਲ ਜਾਂ ਰਸੀਦਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਸਨ। ਇਸ ਤੋਂ ਇਲਾਵਾ ਸੈਂਟਰ ਵਿੱਚ ਡਰਾਈਵਰ ਅਤੇ ਨਾਰਕੋਲੋਜਿਸਟ ਵੀ ਮੌਕੇ ’ਤੇ ਮੌਜੂਦ ਨਹੀਂ ਸਨ। ਉਨ੍ਹਾਂ ਕਿਹਾ ਕਿ ਕੇਂਦਰ ਉਕਤ ਖਾਮੀ ਸਬੰਧੀ ਉਹ ਸੀਐਮਓ ਨੂੰ ਰਿਪੋਰਟ ਕਰਨਗੇ, ਜਿਸ ਤੋਂ ਬਾਅਦ ਸੀਐਮਓ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਉਨ੍ਹਾਂ ਇਕ ਹੋਰ ਸੈਂਟਰ ਦਾ ਵੀ ਨਿਰੀਖਣ ਕੀਤਾ ਪਰ ਲਾਇਸੈਂਸ ਜਾਰੀ ਨਾ ਹੋਣ ਕਾਰਨ ਇਹ ਸੈਂਟਰ ਅਜੇ ਤੱਕ ਚਾਲੂ ਨਹੀਂ ਹੋਇਆ।

Advertisement

Advertisement