ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿਗਰਾਨੀ ਕਮੇਟੀ ਵੱਲੋਂ ਮਿੱਡ-ਡੇਅ ਮੀਲ ਦਾ ਨਿਰੀਖਣ

10:24 AM Aug 05, 2023 IST

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 4 ਅਗਸਤ
ਐੱਸਡੀਐੱਮ ਪੁਲਕਿਤ ਮਲਹੋਤਰਾ ਨੇ ਕਿਹਾ ਹੈ ਕਿ ਮਿੱਡ-ਡੇਅ ਮੀਲ ਦਾ ਭੋਜਨ ਬਣਾਉਣ ਤੇ ਵੰਡਣ ਸਮੇਂ ਸਵੱਛਤਾ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਬੱਚਿਆਂ ਨੂੰ ਚੰਗੀ ਗੁਣਵੱਤਾ ਦਾ ਭੋਜਨ ਮਿਲ ਸਕੇ। ਇਸ ਵਿਸ਼ੇ ਨੂੰ ਲੈ ਕੇ ਗੁਣਵੱਤਾ ਤੇ ਸਵੱਛਤਾ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਐੱਸਡੀਐੱਮ ਪੁਲਕਿਤ ਮਲਹੋਤਰਾ ਅੱਜ ਸਰਕਾਰੀ ਸਕੂਲ ਡੀਗ ਵਿੱਚ ਮਿੱਡ-ਡੇਅ ਮੀਲ ਬਣਾਉਣ ਦੀ ਕਾਰਜ ਪ੍ਰਣਾਲੀ ਦਾ ਨਿਰੀਖਣ ਕਰਨ ਤੋਂ ਮਗਰੋਂ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦੇ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬਲਾਕ ਪੱਧਰੀ ਨਿਰਦੇਸ਼ਨ ਤੇ ਨਿਗਰਾਨੀ ਕਮੇਟੀ ਦੇ ਮਿੱਡ-ਡੇਅ ਮੀਲ ਬਣਾਉਣ, ਵੰਡਣ ਵਾਲੇ ਤੇ ਗੁਣਵੱਤਾ ਦੀ ਜਾਂਚ ਕੀਤੀ। ਇਸ ਦੌਰਾਨ ਬਲਾਕ ਸਿੱਖਿਆ ਅਧਿਕਾਰੀ ਸ਼ਾਹਬਾਦ ਡਾ. ਐੱਸਐੱਸ ਆਹੂਜਾ ਨੇ ਮਿੱਡ-ਡੇਅ ਮੀਲ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਐੱਸਡੀਐੱਮ ਨੇ ਕਿਹਾ ਕਿ ਮਿੱਡ-ਡੇਅ ਮੀਲ ਬਣਾਉਣ ਸਮੇਂ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਨਾ ਤੇ ਗੁਣਵੱਤਾ ’ਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਮਲਹੋਤਰਾ ਨੇ ਕਿਹਾ ਹੈ ਕਿ ਮਿੱਡ-ਡੇਅ ਮੀਲ ਦਾ ਭੋਜਨ ਬਣਾਉਣ ਤੇ ਵੰਡਣ ਸਮੇਂ ਸਵੱਛਤਾ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈੇ। ਇਸ ਮੌਕੇ ਪੀਐੱਚਸੀ ਅਧਿਕਾਰੀ, ਸੀਐੱਚਸੀ ਦੇ ਚਿਕਿਤਸਾ ਅਧਿਕਾਰੀ, ਬਲਾਕ ਤੇ ਪੰਚਾਇਤ ਅਧਿਕਾਰੀ, ਫੂਡ ਤੇ ਸਪਲਾਈ ਨਿਗਮ ਦੇ ਪ੍ਰਬੰਧਕ, ਮਹਿਲਾ ਤੇ ਬਾਲ ਵਿਕਾਸ ਵਿਭਾਗ, ਸਰਕਾਰੀ ਸਕੂਲ ਡੀਗ, ਕਲਸਾਣਾ ਐੱਮਸੀ, ਆਰ ਸੀ ਗੁਪਤਾ, ਪੰਚਾਇਤ ਸੀਮਿਤੀ ਮੈਂਬਰ ਬੀਬੀਪੁਰ ਮਨਪ੍ਰੀਤ ਕੌਰ, ਪੰਚਾਇਤ ਸੀਮਿਤੀ ਮੈਂਬਰ ਦਿਆਲ ਨਗਰ ਗੌਰਵ ਅਰੋੜਾ, ਸੁਮਿਤ, ਕੌਂਸਲਰ ਪ੍ਰਵੀਨ ਸ਼ਰਮਾ ਆਦਿ ਮੌਜੂਦ ਸਨ।

Advertisement

Advertisement