ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੀਕੇਯੂ ਏਕਤਾ-ਉਗਰਾਹਾਂ ਦੇ ਆਗੂਆਂ ਵੱਲੋਂ ਮੰਡੀਆਂ ਦੀ ਜਾਂਚ

06:56 AM Nov 05, 2024 IST
ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਮੰਡੀਆਂ ਵਿੱਚ ਜਾਂਚ ਕਰਦੇ ਹੋਏ।

 

Advertisement

ਦੇਵਿੰਦਰ ਸਿੰਘ ਜੱਗੀ
ਪਾਇਲ, 4 ਨਵੰਬਰ
ਬੀਕੇਯੂ ਏਕਤਾ ਉਗਰਾਹਾਂ ਬਲਾਕ ਮਲੌਦ ਇਕਾਈ ਨੇ ਝੋਨੇ ਦੀ ਖ਼ਰੀਦ ਸਬੰਧੀ ਵੱਖ-ਵੱਖ ਮੰਡੀਆਂ ਦਾ ਦੌਰਾ ਕਰ ਕੇ ਸਰਕਾਰੀ ਦਾਅਵਿਆਂ ਦੀ ਸਚਾਈ ਦਾ ਪਤਾ ਲਾਇਆ। ਜਥੇਬੰਦੀ ਦੇ ਬਲਾਕ ਮਲੌਦ ਨੇ ਸੂਬਾ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਰਾਜਿੰਦਰ ਸਿੰਘ ਸਿਆੜ ਜ਼ਿਲ੍ਹਾ ਵਿੱਤ ਸਕੱਤਰ ਲੁਧਿਆਣਾ ਅਤੇ ਮੀਤ ਪ੍ਰਧਾਨ ਮਨੋਹਰ ਸਿੰਘ ਕਲਾੜ ਦੀ ਅਗਵਾਈ ਹੇਠ ਬਲਾਕ ਆਗੂਆਂ ਨੇ ਕਈ ਮੰਡੀਆਂ ਵਿੱਚ ਜਾ ਕੇ ਜਾਂਚ ਕੀਤੀ। ਪਤਾ ਲੱਗਿਆ ਕਿ ਸਿਆੜ, ਰਾਮਗੜ੍ਹ ਸਰਦਾਰਾਂ ਤੇ ਮਦਨੀਪੁਰ ਮੰਡੀਆਂ ਵਿੱਚ ਝੋਨੇ ਦੀ ਚੁਕਾਈ ਤੇ ਖ਼ਰੀਦ ਨਾ ਮਾਤਰ ਹੋ ਰਹੀ ਹੈ। ਇਨ੍ਹਾਂ ਮੰਡੀਆਂ ਵਿੱਚ ਪਨਸਪ ਵਲੋਂ ਖਰੀਦੇ ਝੋਨੇ ਦੀ ਇੱਕ ਵੀ ਬੋਰੀ ਅੱਜ ਤੱਕ ਨਹੀਂ ਚੁੱਕੀ ਗਈ। ਉਨ੍ਹਾਂ ਕਿਹਾ ਕਿ ਸਿਆੜ੍ਹ ਵਿੱਚ ਤਾਂ ਇੱਕ ਸ਼ੈਲਰ ਮਾਲਕ ਸ਼ਰ੍ਹੇਆਮ ਪੰਜ ਗੱਟਿਆਂ ਦੀ ਕਾਟ ਦੀ ਵਕਾਲਤ ਕਰ ਰਿਹਾ ਹੈ, ਤੋਲ ਵਿੱਚ ਵੀ ਬਹੁਤ ਲੁੱਟ ਹੋ ਰਹੀ ਹੈ। ਰਾਮਗੜ੍ਹ ਸਰਦਾਰਾਂ ਮੰਡੀ ਵਿੱਚ ਚੱਲ ਰਹੇ ਤੋਲ ਵਿੱਚ ਦੋ ਸੌ ਗ੍ਰਾਮ ਪ੍ਰਤੀ ਗੱਟਾ ਵੱਧ ਤੋਲਿਆ ਜਾ ਰਿਹਾ ਸੀ। ਸਬੰਧਤ ਆੜ੍ਹਤੀ ਨੇ ਕਿਸਾਨ ਦੇ ਨੁਕਸਾਨ ਦੀ ਪੂਰਤੀ ਕੀਤੀ ਤੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਵਾਅਦਾ ਕੀਤਾ।
ਮਦਨੀਪੁਰ ਫੋਕਲ ਪੁਆਇੰਟ ’ਤੇ ਭਰੇ ਗੱਟਿਆਂ ਦਾ ਵਜ਼ਨ ਚੈੱਕ ਕੀਤਾ ਤਾਂ ਹਰ ਗੱਟਾ ਤਿੰਨ ਸੌ ਤੋਂ ਚਾਰ ਸੌ ਗ੍ਰਾਮ ਵੱਧ ਤੋਲਿਆ ਗਿਆ ਸੀ। ਜਥੇਬੰਦੀ ਦੀ ਟੀਮ ਨੇ ਸਕੱਤਰ ਮਾਰਕੀਟ ਕਮੇਟੀ ਮਲੌਦ ਨਾਲ ਮਸਲਾ ਵਿਚਾਰਿਆ, ਜਿਨ੍ਹਾਂ ਸਬੰਧਤ ਫਰਮ ’ਤੇ ਕਾਰਵਾਈ ਦਾ ਭਰੋਸਾ ਦਿੱਤਾ।
ਜਥੇਬੰਦੀ ਦੀ ਟੀਮ ’ਚ ਗੁਰਜੀਤ ਸਿੰਘ ਪੰਧੇਰ ਖੇੜੀ, ਨਾਜ਼ਰ ਸਿੰਘ ਰਾਮਗੜ੍ਹ ਸਰਦਾਰਾਂ, ਭਜਨ ਸਿੰਘ ਸਿਆੜ, ਬੰਤ ਸਿੰਘ ਸਿਆੜ, ਬਲਵੀਰ ਸਿੰਘ ਸਿਆੜ, ਫ਼ੌਜੀ ਕਮਿੱਕਰ ਸਿੰਘ ਆਦਿ ਹਾਜ਼ਰ ਸਨ।

Advertisement
Advertisement