For the best experience, open
https://m.punjabitribuneonline.com
on your mobile browser.
Advertisement

ਕਟਾਰੂਚੱਕ ਵੱਲੋਂ ਖਸਤਾ ਹਾਲ ਘਰੋਟਾ ਮਾਰਗ ਦਾ ਨਿਰੀਖਣ

10:37 AM Aug 26, 2024 IST
ਕਟਾਰੂਚੱਕ ਵੱਲੋਂ ਖਸਤਾ ਹਾਲ ਘਰੋਟਾ ਮਾਰਗ ਦਾ ਨਿਰੀਖਣ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੂੰ ਨਿਰਦੇਸ਼ ਦਿੰਦੇ ਹੋਏ।
Advertisement

ਪੱਤਰ ਪ੍ਰੇਰਕ
ਪਠਾਨਕੋਟ, 25 ਅਗਸਤ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਅਤੇ ਹੋਰ ਅਧਿਕਾਰੀਆਂ ਨਾਲ ਘਰੋਟਾ ਵਾਲੀ ਲਿੰਕ ਸੜਕ ਦੀ ਖਸਤਾ ਹਾਲਤ ਦਾ ਜਾਇਜ਼ਾ ਲਿਆ ਅਤੇ ਘਰੋਟਾ ਨਜ਼ਦੀਕ ਖਾਲ ’ਤੇ ਬਣੇ ਹੋਏ 2 ਪੁਲਾਂ ਦਾ ਵੀ ਨਿਰੀਖਣ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਪਵਨ ਕੁਮਾਰ, ਰਣਜੀਤ ਸਿੰਘ ਜੀਤਾ, ਬਲਜੀਤ ਸਿੰਘ ਤੇ ਸੰਦੀਪ ਕੁਮਾਰ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਘਰੋਟਾ ਤੋਂ ਦੀਨਾਨਗਰ ਵਾਲੀ ਲਿੰਕ ਸੜਕ ਦੀ ਮੁਰੰਮਤ ਨੂੰ ਲੈ ਕੇ ਲੋਕ ਸੰਘਰਸ਼ ਕਰ ਰਹੇ ਹਨ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਪੰਜਾਬ ਨੇ ਕਿਹਾ ਕਿ ਹੈਵੀ ਵਾਹਨਾਂ ਦੇ ਚਲਦਿਆਂ ਘਰੋਟਾ ਤੋਂ ਦੀਨਾਨਗਰ ਜਾਣ ਵਾਲੀ ਸੜਕ ਦਾ ਉਨ੍ਹਾਂ ਜਾਇਜ਼ਾ ਲਿਆ ਹੈ ਜਿਸ ਦੀ ਹਾਲਤ ਕਾਫੀ ਖਸਤਾ ਹਾਲਤ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਪਹਿਲੇ ਪੜਾਅ ਵਿੱਚ ਕੱਲ੍ਹ ਤੋਂ ਹੀ ਦੀਨਾਨਗਰ ਤੋਂ ਛੰਨੀ ਤੱਕ ਜੋ ਵੱਡੇ ਟੋਏ ਪਏ ਹੋਏ ਹਨ, ਨੂੰ ਭਰਨ ਦਾ ਕੰਮ ਸ਼ੁਰੂ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਘਰੋਟਾ ਤੋਂ ਭੀਮਪੁਰ ਤੱਕ ਕੰਕਰੀਟ ਦੀ ਅਤੇ ਭੀਮਪੁਰ ਤੋਂ ਦੀਨਾਨਗਰ ਤੱਕ ਪ੍ਰੀਮਿਕਸ ਪਾ ਕੇ ਤਾਰਕੋਲ ਵਾਲੀ ਸੜਕ ਬਣਾਈ ਜਾਵੇਗੀ। ਇਸ ਸਮੱਸਿਆ ਨੂੰ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਤਾਂ ਜੋ ਲੋਕਾਂ ਨੂੰ ਜਲਦੀ ਹੀ ਇੱਕ ਵਧੀਆ ਸੜਕ ਮਿਲ ਸਕੇ। ਇਸ ਤੋਂ ਇਲਾਵਾ ਸ਼ਾਲਾ ਪਿੰਡ ਦਾ ਪੁਲ ਨੂੰ ਵੀ ਪਾਣੀ ਨਾਲ ਰੁੜ੍ਹਨ ਦਾ ਖਤਰਾ ਬਣਿਆ ਹੋਇਆ ਹੈ ਜਦ ਕਿ ਘਰੋਟਾ ਖੁਰਦ ਤੋਂ ਅਗਲੇ ਪਿੰਡਾਂ ਨੂੰ ਜਾਣ ਵਾਲੇ ਖਾਲ ਪੁਲ ਦੀ ਹਾਲਤ ਵੀ ਖਸਤਾ ਹੈ। ਇਨ੍ਹਾਂ ਦੋਨਾਂ ਪੁਲਾਂ ਦੀ ਮੁਰੰਮਤ ਕਰਨ ਲਈ ਸਰਕਾਰ ਨੂੰ ਯੋਜਨਾ ਬਣਾ ਕੇ ਭੇਜੀ ਜਾਵੇਗੀ। ਬਾਅਦ ਵਿੱਚ ਮੰਤਰੀ ਨੇ ਤਿੰਨ ਲੋੜਵੰਦ ਬਜ਼ੁਰਗਾਂ ਨੂੰ ਟਰਾਈ ਸਾਈਕਲਾਂ ਦੀ ਵੰਡ ਕੀਤੀ ਜਦ ਕਿ ਇੱਕ ਹੋਰ ਸਮਾਗਮ ਵਿੱਚ ਡਿੱਪੂ ਹੋਲਡਰਾਂ ਦੇ ਵਫਦ ਨੇ ਪੰਜਾਬ ਸਰਕਾਰ ਵੱਲੋਂ ਡਿੱਪੂ ਹੋਲਡਰਾਂ ਦੀ ਬਕਾਇਆ 103 ਕਰੋੜ ਰੁਪਏ ਦੀ ਰਾਸ਼ੀ ਦਾ ਭੁਗਤਾਨ ਕਰਨ ਤੇ ਮੰਤਰੀ ਦਾ ਧੰਨਵਾਦ ਕੀਤਾ।

Advertisement

Advertisement
Advertisement
Author Image

Advertisement