ਆਈਸ ਕਰੀਮ ਬਣਾਉਣ ਵਾਲੀਆਂ ਯੂਨਿਟਾਂ ਦੀ ਜਾਂਚ
07:15 AM May 23, 2024 IST
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਫੂਡ ਸੇਫਟੀ ਅਫ਼ਸਰ ਸੰਗੀਤਾ ਸਹਿਦੇਵ ਵੱਲੋਂ ਆਈਸ ਕਰੀਮ ਬਣਾਉਣ ਵਾਲੀਆਂ ਯੂਨਿਟਾਂ ਦੀ ਜਾਂਚ ਕੀਤੀ ਗਈ ਅਤੇ ਹਦਾਇਤ ਕੀਤੀ ਗਈ ਕਿ ਉਹ ਸਾਫ਼-ਸੁਥਰੇ ਤਰੀਕੇ ਨਾਲ ਆਪਣਾ ਉਤਪਾਦ ਤਿਆਰ ਕਰਨ। ਉਨ੍ਹਾਂ ਹਦਾਇਤ ਕੀਤੀ ਕਿ ਇਹ ਵੀ ਧਿਆਨ ਰੱਖਿਆ ਜਾਵੇ ਕਿ ਆਈਸ ਪ੍ਰੋਡਕਟ ਤਿਆਰ ਕਰਦੇ ਸਮੇਂ ਪੀਣਯੋਗ ਪਾਣੀ ਹੀ ਵਰਤਿਆ ਜਾਵੇ। ਇਸ ਲਈ ਆਪਣੇ ਪੱਧਰ ’ਤੇ ਇਸ ਦੀ ਜਾਂਚ ਕਿਸੇ ਵੀ ਸਰਕਾਰੀ ਜਾਂ ਐਕਰੀਡਿਏਟਿਡ ਲੈਬ ਤੋਂ ਕਰਵਾਉਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜਿੰਨੇ ਵੀ ਕਾਮੇ ਕੰਮ ਕਰ ਰਹੇ ਹਨ, ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਉਣ ਉਪਰੰਤ ਡਾਕਟਰ ਪਾਸੋਂ ਮੈਡੀਕਲ ਫਿਟਨੈੱਸ ਸਰਟੀਫਿਕੇਟ ਲਏ ਜਾਣ। ਇਸ ਮੌਕੇ ਟੀਮ ਨੇ ਆਈਸ ਕਰੀਮ ਦੇ ਕੁੱਲ 6 ਸੈਂਪਲ ਵੀ ਲਏ ਅਤੇ ਜਿਨ੍ਹਾਂ ਨੂੰ ਨਿਰੀਖਣ ਲਈ ਸਟੇਟ ਫੂਡ ਲੈਬ ਖਰੜ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Advertisement
Advertisement
Advertisement