ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਰੂ ਰਵਿਦਾਸ ਮਾਰਗ ਦੇ ਸੁੰਦਰੀਕਰਨ ਦਾ ਨਿਰੀਖਣ

07:40 AM Aug 15, 2024 IST
ਆਤਿਸ਼ੀ ਸੜਕ ਦੇ ਸੁੰਦਰੀਕਰਨ ਦਾ ਜਾਇਜ਼ਾ ਲੈਂਦੇ ਹੋਏ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਗਸਤ
ਲੋਕ ਨਿਰਮਾਣ ਮੰਤਰੀ ਆਤਿਸ਼ੀ ਨੇ ਅੱਜ ਕਿਹਾ ਕਿ ਕੇਜਰੀਵਾਲ ਸਰਕਾਰ ਕਾਲਕਾਜੀ ਵਿਧਾਨ ਸਭਾ ਦੇ ਗੁਰੂ ਰਵਿਦਾਸ ਮਾਰਗ ਨੂੰ ਨਵੀਂ ਦਿੱਖ ਦੇਵੇਗੀ ਅਤੇ ਇਸ ਤਹਿਤ ਮਾਰਗ ਦੀ ਮਜ਼ਬੂਤੀ ਅਤੇ ਸੁੰਦਰੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਆਤਿਸ਼ੀ ਨੇ ਅੱਜ ਇਹ ਪ੍ਰਗਟਾਵਾ ਰਵਿਦਾਸ ਮਾਰਗ ਦੇ ਸ਼ੁਰੂਆਤੀ ਪੜਾਅ ‘ਚ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਆਖਿਆ ਕਿ ਗੁਰੂ ਰਵਿਦਾਸ ਮਾਰਗ ਦੇ ਸੁੰਦਰੀਕਰਨ ਤਹਿਤ ਫੁੱਟਪਾਥ ਅਤੇ ਸਰਵਿਸ ਰੋਡ ਦੇ ਕਿਨਾਰਿਆਂ ’ਤੇ ਬੂਟੇ ਲਾਏ ਜਾਣਗੇ ਅਤੇ ਰੀਕਾਰਪੇਂਟਿੰਗ ਰਾਹੀਂ ਸੜਕ ਨੂੰ ਵੀ ਮਜ਼ਬੂਤ ​​ਕੀਤਾ ਜਾਵੇਗਾ। ਲੋਕਾਂ ਦੀ ਸਹੂਲਤ ਲਈ ਇੱਥੇ ਪਾਰਕਿੰਗ ਵੀ ਬਣਾਈ ਜਾਵੇਗੀ। ਆਤਿਸ਼ੀ ਮੁਤਾਬਕ ਗੁਰੂ ਰਵਿਦਾਸ ਮਾਰਗ ਕਾਲਕਾਜੀ ਵਿਧਾਨ ਸਭਾ ਦੀਆਂ ਸਭ ਤੋਂ ਅਹਿਮ ਤੇ ਵੱਧ ਰੁਝੇਂਵੇਂ ਵਾਲੀਆਂ ਸੜਕਾਂ ’ਚੋਂ ਇੱਕ ਹੈ। ਅਜਿਹੇ ’ਚ ਸੜਕ ਨੂੰ ਨਵੀਂ ਦਿੱਖ ਮਿਲਣ ਨਾਲ ਲੱਖਾਂ ਲੋਕਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਮਾਰਗ ਦੇ ਮਜ਼ਬੂਤ ​​ਅਤੇ ਸੁੰਦਰੀਕਰਨ ਤੋਂ ਬਾਅਦ ਕਾਲਕਾਜੀ ਵਿਧਾਨ ਸਭਾ ਦੀਆਂ ਕਈ ਕਲੋਨੀਆਂ ਦਾ ਮੁੱਖ ਮਾਰਗ ਨਾਲ ਆਪਸੀ ਸੰਪਰਕ ਸੁਧਾਰਿਆ ਜਾਵੇਗਾ ਅਤੇ ਇਹ ਸੁੰਦਰ ਸੜਕ ਸਾਡੀ ਵਿਧਾਨ ਸਭਾ ਦੀ ਪਛਾਣ ਬਣੇਗੀ। ਆਤਿਸ਼ੀ ਨੇ ਕਿਹਾ ਕਿ ਗੁਰੂ ਰਵਿਦਾਸ ਮਾਰਗ ਲਗਪਗ 4 ਕਿਲੋਮੀਟਰ ਲੰਬੀ ਸੜਕ ਮਾਂ ਆਨੰਦਮਈ ਮਾਰਗ ਅਤੇ ਮਹਿਰੌਲੀ-ਬਦਰਪੁਰ ਰੋਡ ਨੂੰ ਵੀ ਜੋੜਦਾ ਹੈ। ਗੁਰੂ ਰਵਿਦਾਸ ਮਾਰਗ ਨੂੰ ਨਵੇਂ ਸਿਰੇ ਤੋਂ ਡਿਜ਼ਾਇਨ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਸੜਕ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਸੜਕ ’ਤੇ ਚੱਲਣ ਦਾ ਵਿਸ਼ਵ ਪੱਧਰੀ ਤਜਰਬਾ ਮਿਲ ਸਕੇ।

Advertisement

Advertisement
Advertisement