ਕੇਂਦਰੀ ਟੀਮ ਵੱਲੋਂ ਅੰਮ੍ਰਿਤਸਰ ਦੇ 44 ਪਿੰਡਾਂ ਦਾ ਨਿਰੀਖਣ
06:04 AM Oct 31, 2024 IST
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 30 ਅਕਤੂਬਰ
ਪਿੰਡਾਂ ਦੇ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਪਿੰਡਾਂ ਵਿੱਚ ਸੀਡਬਲਯੂਪੀਪੀ ਪਲਾਂਟ ਲਗਾਏ ਗਏ ਹਨ। ਭਾਰਤ ਸਰਕਾਰ ਦੀ ਟੀਮ ਨੇ ਸੀਡਬਲਯੂਪੀਪੀ ਦਾ ਨਿਰੀਖਣ ਕਰਨ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਅੰਮ੍ਰਿਤਸਰ ਦੇ ਮੰਡਲ ਨੰਬਰ-1 ਦੇ 44 ਪਿੰਡਾਂ ਦਾ ਦੌਰਾ ਕੀਤਾ। ਟੀਮ ਵੱਲੋਂ ਪਿੰਡ ਵਾਸੀਆਂ ਨੂੰ ਸੁਰੱਖਿਅਤ ਅਤੇ ਸ਼ੁੱਧ ਪੀਣ ਵਾਲੇ ਪਾਣੀ ਦੀ ਨਿਯਮਤ ਸਪਲਾਈ ਲਈ ਤਕਨੀਕੀ ਪਹਿਲੂਆਂ ਦਾ ਨਿਰੀਖਣ ਕੀਤਾ ਗਿਆ। ਜ਼ਿਲ੍ਹਾ ਅੰਮ੍ਰਿਤਸਰ ਦੇ ਅਲੱਗ-ਅਲੱਗ ਬਲਾਕਾਂ ਦੇ ਪਿੰਡਾਂ ਦਾ ਨਿਰੀਖਣ ਕਾਰਜਕਾਰੀ ਇੰਜਨੀਅਰ ਨਿਤਨ ਕਾਲੀਆ, ਰਵੀ ਸੋਲੰਕੀ ਅਤੇ ਭਾਵਨਾ ਤ੍ਰਿਵੇਦੀ ਵੱਲੋਂ ਕੀਤਾ ਗਿਆ। ਇਸ ਮੌਕੇ ਉਪ ਮੰਡਲ ਇੰਜਨੀਅਰ ਗੁਰਪ੍ਰੀਤ ਸਿੰਘ, ਉਪ ਮੰਡਲ ਇੰਜਨੀਅਰ ਅਕਾਸ਼ਦੀਪ ਸਿੰਘ, ਜੇਈ ਜਤਿਨ ਸ਼ਰਮਾ, ਜੇਈ ਗੁਰਬਚਨਦੀਪ ਸਿੰਘ, ਜੇਈ ਦਿਸ਼ਾਂਤ ਸਲਵਾਨ, ਜੇਈ ਦੀਪਕ ਮਹਾਜਨ, ਜੇਈ ਗੁਰਪ੍ਰੀਤ ਸਿੰਘ, ਜੇਈ ਸੁਰਿੰਦਰ ਮੋਹਨ, ਸੀਡੀਐੱਸ ਹੁਮਰੀਤ ਸ਼ੈਲੀ ਆਦਿ ਹਾਜ਼ਰ ਸਨ।
Advertisement
Advertisement