For the best experience, open
https://m.punjabitribuneonline.com
on your mobile browser.
Advertisement

ਕੇਂਦਰੀ ਟੀਮ ਵੱਲੋਂ ਹੋਮ ਡਲਿਵਰੀ ਮਾਮਲੇ ਵਿਚ ਪੁੱਛ-ਪੜਤਾਲ

08:42 AM Apr 06, 2024 IST
ਕੇਂਦਰੀ ਟੀਮ ਵੱਲੋਂ ਹੋਮ ਡਲਿਵਰੀ ਮਾਮਲੇ ਵਿਚ ਪੁੱਛ ਪੜਤਾਲ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਅਪਰੈਲ
ਕੇਂਦਰ ਸਰਕਾਰ ਨੇ ਰਾਸ਼ਨ ਦੀ ਹੋਮ ਡਲਿਵਰੀ ਮਾਮਲੇ ਵਿਚ ਪੰਜਾਬ ਵਿਚ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਸੂਬਾ ਸਰਕਾਰ ਨੇ ਇਸੇ ਸਾਲ ਫਰਵਰੀ ਮਹੀਨੇ ਵਿਚ ਹੀ ਇਹ ਸਕੀਮ ਸ਼ੁਰੂ ਕੀਤੀ ਸੀ। ਸੂਤਰ ਦੱਸਦੇ ਹਨ ਕਿ ਕੇਂਦਰੀ ਟੀਮ ਨੇ ਲੰਘੇ ਹਫ਼ਤੇ ਲੁਧਿਆਣਾ ਦਾ ਦੌਰਾ ਕੀਤਾ ਸੀ ਅਤੇ ਇੱਕ ਰਾਸ਼ਨ ਡਿਪੂ ਤੋਂ ਇਸ ਸਕੀਮ ਬਾਰੇ ਪੜਤਾਲ ਕੀਤੀ ਹੈ। ਕੇਂਦਰੀ ਟੀਮ ਨੇ ਇਸ ਪੜਤਾਲ ਦੌਰਾਨ ਪੁੱਛਿਆ ਕਿ ਕੀ ਸਾਰੇ ਲਾਭਪਾਤਰੀਆਂ ਕੋਲ ਆਧਾਰ ਕਾਰਡ ਸਨ ਅਤੇ ਕੀ ਰਾਸ਼ਨ ਕਾਰਡਾਂ ਨੂੰ ਆਧਾਰ ਕਾਰਡਾਂ ਨਾਲ ਜੋੜਿਆ ਗਿਆ ਹੈ। ਸੂਤਰ ਦੱਸਦੇ ਹਨ ਕਿ ਜਦੋਂ ਪੰਜਾਬ ਵਿਚ ਕਣਕ ਦੀ ਖ਼ਰੀਦ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਸੀ ਤਾਂ ਉਸ ਸਮੇਂ ਹੀ ਸੂਬਾ ਸਰਕਾਰ ਦੇ ਅਧਿਕਾਰੀਆਂ ਨੂੰ ਇਸ ਟੀਮ ਦੀ ਭਿਣਕ ਪਈ। ਅਧਿਕਾਰੀਆਂ ਵਿਚ ਘਬਰਾਹਟ ਵਿਚ ਹੈ ਕਿਉਂਕਿ ਕੇਂਦਰ ਸਰਕਾਰ ਪਹਿਲਾਂ ਹੀ ਅਮਰੂਦ ਘੁਟਾਲੇ ਨੂੰ ਲੈ ਕੇ ਅਧਿਕਾਰੀਆਂ ਨੂੰ ਨਿਸ਼ਾਨੇ ’ਤੇ ਰੱਖ ਰਹੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×