ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੁਧਿਆਣਾ-ਫਿਰੋਜ਼ਪੁਰ ਮਾਰਗ ’ਤੇ ਇਨੋਵਾ ਪਲਟੀ; ਔਰਤ ਹਲਾਕ

07:09 AM Aug 29, 2024 IST

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 28 ਅਗਸਤ
ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਅੱਜ ਬਾਅਦ ਦੁਪਹਿਰ ਇੱਕ ਇਨੋਵਾ ਬੇਕਾਬੂ ਹੋ ਕੇ ਕਈ ਪਲਟੀਆਂ ਖਾ ਗਈ। ਇਸ ਹਾਦਸੇ ’ਚ ਇਨੋਵਾ ’ਚ ਸਵਾਰ ਇੱਕ ਔਰਤ ਦੀ ਮੌਤ ਹੋ ਗਈ ਜਦਕਿ ਉਸ ਦਾ ਪਤੀ ਅਤੇ ਡਰਾਈਵਰ ਜ਼ਖਮੀ ਹੋ ਗਏ। ਇਸ ਮੌਕੇ ਪੁੱਜੇ ਭਾਈ ਗੁਰਦਾਸ ਸੇਵਾ ਸੁਸਾਇਟੀ ਚੌਂਕੀਮਾਨ ਦੇ ਐਂਬੂਲੈਂਸ ਚਾਲਕ ਗੁਰਦੀਪ ਸਿੰਘ ਨੇ ਜ਼ਖਮੀਆਂ ਨੂੰ ਦਿਆ ਨੰਦ ਹਸਪਤਾਲ ਲੁਧਿਆਣੇ ਪਹੁੰਚਾਇਆ। ਇਸ ਹਾਦਸੇ ਦੇ ਵਾਪਰਨ ਉਪਰੰਤ ਕੁੱਝ ਮਿੰਟਾਂ ’ਚ ਹੀ ਘਟਨਾ ਸਥਾਨ ’ਤੇ ਪੁੱਜੇ ਗੁਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਘਟਨਾ ਸਥਾਨ ’ਤੇ ਪੁੱਜੇ ਤਾਂ ਗੰਭੀਰ ਜ਼ਖਮੀ ਔਰਤ ਜਿਸ ਦੀ ਪਹਿਚਾਣ ਮਨਪ੍ਰੀਤ ਕੌਰ ਵਾਸੀ ਜਗਰਾਉਂ ਵਜੋਂ ਹੋਈ ਹੈ, ਤੜਪ ਰਹੀ ਸੀ। ਉਸ ਦੇ ਪਤੀ ਸੋਨੀ ਦੀ ਬਾਂਹ ਅਤੇ ਡਰਾਈਵਰ ਦੇ ਵੀ ਕਾਫੀ ਸੱਟਾਂ ਲੱਗੀਆਂ ਸਨ। ਇਨ੍ਹਾਂ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਦਿਆ ਨੰਦ ਹਸਪਤਾਲ ਲੁਧਿਆਣੇ ਪਹੁੰਚਾ ਦਿੱਤਾ, ਜਿੱਥੇ ਮਨਪ੍ਰੀਤ ਕੌਰ ਦੀ ਮੌਤ ਹੋ ਗਈ ਅਤੇ ਬਾਕੀ ਦੇ ਜ਼ਖ਼ਮੀ ਜ਼ੇਰੇ ਇਲਾਜ ਹਨ। ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਜਗਰਾਉਂ ’ਚ ‘ਸੀਹਰਾ ਫਰਨੀਚਰ’ ਦੇ ਨਾਮ ਨਾਲ ਮਸ਼ਹੂਰ ਹੈ। ਦੱਸਣਾ ਬਣਦਾ ਹੈ ਕਿ ਇਸ ਹਾਦਸੇ ਵਿਚ ਹਲਾਕ ਹੋਈ ਔਰਤ ਮਨਪ੍ਰੀਤ ਕੌਰ ਇਸ ਪਰਿਵਾਰ ਦੇ ਸੋਨੀ ਸੀਹਰਾ ਦੀ ਪਤਨੀ ਸੀ ਜੋ ਆਪਣੇ ਪਿੱਛੇ ਦੋ ਬੱਚੇ ਛੱਡ ਗਈ ਹੈ। ਪਰਿਵਾਰ ਦੇ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਪਰਿਵਾਰ ਮਨਪ੍ਰੀਤ ਕੌਰ ਦੇ ਕੁਝ ਮੈਡੀਕਲ ਟੈਸਟ ਕਰਵਾਉਣ ਲਈ ਲੁਧਿਆਣਾ ਜਾ ਰਿਹਾ ਸੀ। ਗੱਡੀ ਪਲਟਣ ਦੇ ਕਾਰਨਾਂ ਬਾਰੇ ਕੋਈ ਵੀ ਪੁਖਤਾ ਗੱਲ ਸਾਹਮਣੇ ਨਹੀਂ ਆਈ।

Advertisement

ਸੜਕ ਹਾਦਸੇ ਵਿੱਚ ਬਜ਼ੁਰਗ ਜ਼ਖ਼ਮੀ

ਲੁਧਿਆਣਾ: ਥਾਣਾ ਜਮਾਲਪੁਰ ਦੇ ਇਲਾਕੇ ਮੁੰਡੀਆਂ ਕਲਾਂ ਕੱਟ ਚੰਡੀਗੜ੍ਹ ਰੋਡ ’ਤੇ ਦੋ ਕਾਰਾਂ ਵਿੱਚ ਹੋਈ ਟੱਕਰ ਵਿੱਚ ਇੱਕ ਕਾਰ ਚਾਲਕ ਬਜ਼ੁਰਗ ਜ਼ਖ਼ਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਨਨਿਤ ਸ਼ਰਮਾ ਨੇ ਦੱਸਿਆ ਹੈ ਕਿ ਉਸਦੇ ਪਿਤਾ ਸ਼ਾਮ ਲਾਲ ਦੇ ਫੋਨ ਤੋਂ ਫੋਰਟਿਸ ਹਸਪਤਾਲ ਤੋਂ ਫੋਨ ਆਇਆ ਕਿ ਤੁਹਾਡੇ ਪਿਤਾ ਦਾ ਐਕਸੀਡੈਂਟ ਹੋਇਆ ਹੈ। ਉਹ ਜਦੋਂ ਫੋਰਟਿਸ ਹਸਪਤਾਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਐਕਸੀਡੈਂਟ ਵੇਖਿਆ। ਮੌਕੇ ਤੋਂ ਪਤਾ ਲੱਗਾ ਕਿ ਬਰੀਜ਼ਾ ਕਾਰ ਚਾਲਕ ਸਰਤਾਜ ਸਿੰਘ ਵਾਸੀ ਸਾਹਨੇਵਾਲ ਨੇ ਉਸ ਦੇ ਪਿਤਾ ਦੀ ਕਾਰ ਨੂੰ ਫੇਟ ਮਾਰੀ ਜਿਸ ਨਾਲ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ।

Advertisement
Advertisement