ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੜ੍ਹਸ਼ੰਕਰ ਦੇ ਪਿੰਡ ਜੇਜੋਂ ਦੁਆਬਾ ਦੀ ਖੱਡ ’ਚ ਇਨੋਵਾ ਰੁੜ੍ਹੀ; ਡਰਾਈਵਰ ਤੇ ਇਕੋ ਪਰਿਵਾਰ ਦੇ 10 ਜੀਆਂ ਦੀ ਮੌਤ

02:54 PM Aug 11, 2024 IST
ਜੰਗ ਬਹਾਦਰ ਸਿੰਘ
Advertisement

ਗੜ੍ਹਸ਼ੰਕਰ, 11 ਅਗਸਤ

ਗੜ੍ਹਸ਼ੰਕਰ ਤਹਿਸੀਲ ਦੇ ਨੀਮ ਪਹਾੜੀ ਪਿੰਡ ਜੇਜੋਂ ਦੁਆਬਾ ਦੀ ਖੱਡ ਵਿੱਚ ਅੱਜ ਭਾਰੀ ਮੀਂਹ ਪਿੱਛੋਂ ਆਏ ਤੇਜ਼ ਪਾਣੀ ਦੇ ਵਹਾਅ ਵਿੱਚ ਇਨੋਵਾ ਗੱਡੀ ਰੁੜ੍ਹਨ ਨਾਲ 11 ਵਿਅਕਤੀਆਂ ਦੀ ਮੋਤ ਹੋ ਗਈ। ਮ੍ਰਿਤਕਾਂ ਵਿਚ ਡਰਾਈਵਰ ਅਤੇ ਇਕੋ ਪਰਿਵਾਰ ਦੇ 10 ਮੈਂਬਰ ਸ਼ਾਮਲ ਹਨ। ਪਰਿਵਾਰ ਦੇ ਇਕ ਮੇਂਬਰ ਜਿਸ ਦੀ ਪਛਾਣ ਦੀਪਕ ਭਾਟੀਆ ਵਜੋਂ ਦੱਸੀ ਗਈ ਹੈ, ਨੂੰ ਇਲਾਕਾ ਵਾਸੀਆਂ ਨੇ ਖਾਸੀ ਜੱਦੋ-ਜਹਿਦ ਮਗਰੋਂ ਬਚਾਅ ਲਿਆ। ਇਨੋਕਾ ਵਿਚ ਡਰਾਈਵਰ ਸਣੇ ਕੁੱਲ 12 ਵਿਅਕਤੀ ਸਵਾਰ ਸਨ। ਉਕਤ ਪਰਿਵਾਰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਪਿੰਡ ਦੇਹਰਾ (ਮਹਿਤਪੁਰ) ਦੇ ਵਸਨੀਕ ਸਨ ਤੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਨਵਾਂਸ਼ਹਿਰ (ਪੰਜਾਬ) ਵੱਲ ਆ ਰਹੇ ਸਨ। ਇਹ ਹਾਦਸਾ ਸਵੇਰੇ ਕਰੀਬ ਦਸ ਵਜੇ ਵਾਪਰਿਆ। ਹਾਦਸਾਗ੍ਰਸਤ ਕਾਰ ਖੱਡ ਵਿੱਚ ਕਰੀਬ 150 ਮੀਟਰ ਅੱਗੇ ਜਾ ਕੇ ਝਾੜੀਆਂ ਵਿੱਚ ਫਸ ਗਈ। ਰਾਹਤ ਕਾਰਜਾਂ ਦੌਰਾਨ 8 ਲਾਸ਼ਾਂ ਖੱਡ ਵਿਚੋਂ ਬਰਾਮਦ ਕਰ ਲਈਆਂ ਗਈਆਂ ਹਨ ਜਦੋਂਕਿ ਬਾਕੀਆਂ ਦੀ ਭਾਲ ਜਾਰੀ ਹੈ।

Advertisement

Advertisement
Advertisement