For the best experience, open
https://m.punjabitribuneonline.com
on your mobile browser.
Advertisement

ਇਨੈਲੋ ਨੇ ਅੰਬਾਲਾ ਤੋਂ ਸਿੱਖ ਚਿਹਰਾ ਚੋਣ ਮੈਦਾਨ ’ਚ ਉਤਾਰਿਆ

06:26 AM Apr 19, 2024 IST
ਇਨੈਲੋ ਨੇ ਅੰਬਾਲਾ ਤੋਂ ਸਿੱਖ ਚਿਹਰਾ ਚੋਣ ਮੈਦਾਨ ’ਚ ਉਤਾਰਿਆ
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 18 ਅਪਰੈਲ
ਭਾਰਤੀ ਜਨਤਾ ਪਾਰਟੀ ਤੋਂ ਬਾਅਦ ਇਨੈਲੋ ਨੇ ਵੀ ਅੰਬਾਲਾ ਲੋਕ ਸਭਾ ਹਲਕੇ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ।ਇਨੈਲੋ ਆਗੂ ਅਭੈ ਸਿੰਘ ਚੌਟਾਲਾ ਦੀ ਪ੍ਰਧਾਨਗੀ ਹੇਠ ਵੀਰਵਾਰ ਨੂੰ ਚੰਡੀਗੜ੍ਹ ਵਿਚ ਹੋਈ ਮੀਟਿੰਗ ਵਿਚ ਗੁਰਪ੍ਰੀਤ ਸਿੰਘ ਗਿੱਲ ਨੂੰ ਅੰਬਾਲਾ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਇਨੈਲੋ ਦੇ ਪ੍ਰਦੇਸ਼ਕ ਬੁਲਾਰੇ ਉਂਕਾਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਮੂਲ ਰੂਪ ਵਿਚ ਕਰਨਾਲ ਦੇ ਸੈਕਟਰ-14 ਦਾ ਰਹਿਣ ਵਾਲਾ ਹੈ। ਉਸ ਨੇ ਐੱਲਐੱਲਐੱਮ ਕੀਤੀ ਹੋਈ ਹੈ ਅਤੇ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਵਕਾਲਤ ਕਰ ਰਿਹਾ ਹੈ। ਅੱਜ ਕੱਲ੍ਹ ਉਸ ਨੇ ਆਪਣੀ ਰਿਹਾਇਸ਼ ਪੰਚਕੂਲਾ ਵਿਚ ਰੱਖੀ ਹੋਈ ਹੈ। ਉਂਕਾਰ ਸਿੰਘ ਨੇ ਕਿਹਾ ਕਿ ਕੇਵਲ ਇਨੈਲੋ ਅਜਿਹੀ ਇੱਕੋ ਇਕ ਪਾਰਟੀ ਹੈ ਜੋ ਸਿੱਖਾਂ ਨੂੰ ਨੁਮਾਇੰਦਗੀ ਦਿੰਦੀ ਹੈ ਨਹੀਂ ਤਾਂ ਹਰਿਆਣਾ ਵਿਚ ਨਾ ਕਾਂਗਰਸ ਅਤੇ ਨਾ ਭਾਜਪਾ ਕਿਸੇ ਸਿੱਖ ਨੂੰ ਕਦੇ ਉਮੀਦਵਾਰ ਬਣਾਉਂਦੀ ਹੈ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਅੰਬਾਲਾ ਕੈਂਟ ਤੋਂ ਕੀਤੀ ਜਾ ਰਹੀ ਹੈ। ਅੰਬਾਲਾ ਲੋਕ ਸਭਾ ਹਲਕੇ ਵਿਚ ਭਾਜਪਾ ਅਤੇ ਕਾਂਗਰਸ ਵਿਚਕਾਰ ਡਟਵਾਂ ਮੁਕਾਬਲਾ ਹੁੰਦਾ ਰਿਹਾ ਹੈ। ਇਸ ਵਾਰ ਭਾਜਪਾ ਨੇ ਅੰਬਾਲਾ ਹਲਕੇ ਤੋਂ ਤਿੰਨ ਵਾਰ ਸੰਸਦ ਮੈਂਬਰ ਚੁਣੇ ਗਏ ਮਰਹੂਮ ਰਤਨ ਲਾਲ ਕਟਾਰੀਆ ਦੀ ਪਤਨੀ ਬੰਤੋ ਕਟਾਰੀਆ ਨੂੰ ਟਿਕਟ ਦਿੱਤੀ ਹੈ ਜਦੋਂ ਕਿ ਕਾਂਗਰਸ ਨੇ ਅਜੇ ਕੋਈ ਐਲਾਨ ਨਹੀਂ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×