ਮਾਲੀਵਾਲ ਦੀ ਖੱਬੀ ਲੱਤ ਤੇ ਸੱਜੀ ਗੱਲ੍ਹ ’ਤੇ ਸੱਟ ਦੇ ਨਿਸ਼ਾਨ: ਮੈਡੀਕਲ ਰਿਪੋਰਟ
12:31 PM May 18, 2024 IST
Advertisement
ਨਵੀਂ ਦਿੱਲੀ, 18 ਮਈ
'ਆਪ' ਸੰਸਦ ਮੈਂਬਰ ਸਵਾਤੀ ਮਾਲੀਵਾਲ ਦੀ ਖੱਬੀ ਲੱਤ ਅਤੇ ਸੱਜੀ ਗੱਲ੍ਹ ’ਤੇ ਸੱਟ ਦੇ ਨਿਸ਼ਾਨ ਹਨ। ਇਹ ਜਾਣਕਾਰੀ ਉਸ ਦੀ ਮੈਡੀਕਲ ਰਿਪੋਰਟ ਤੋਂ ਮਿਲੀ ਹੈ। ਮਾਲੀਵਾਲ 'ਤੇ ਕਥਿਤ ਤੌਰ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਹਿਯੋਗੀ ਬਿਭਵ ਕੁਮਾਰ ਨੇ ਹਮਲਾ ਕੀਤਾ ਸੀ। ਮਾਲੀਵਾਲ ਦੀ ਸ਼ੁੱਕਰਵਾਰ ਨੂੰ ਮੈਡੀਕਲ ਜਾਂਚ ਕੀਤੀ ਗਈ। ਏਮਜ਼ ਤੋਂ ਪ੍ਰਾਪਤ ਮੈਡੀਕਲ ਰਿਪੋਰਟ ਦੇ ਅਨੁਸਾਰ ਮਾਲੀਵਾਲ ਦੀ ਖੱਬੀ ਲੱਤ ’ਤੇ 3x2 ਸੈਂਟੀਮੀਟਰ ਦੀ ਸੱਟ ਦੇ ਨਿਸ਼ਾਨ ਹਨ ਅਤੇ ਉਸ ਦੀ ਸੱਜੀ ਅੱਖ ਦੇ ਹੇਠਾਂ ਗੱਲ੍ਹ 'ਤੇ ਲਗਪਗ 2x2 ਸੈਂਟੀਮੀਟਰ ਦੀ ਸੱਟ ਦੇ ਨਿਸ਼ਾਨ ਹਨ।
Advertisement
Advertisement
Advertisement