ਸਿਰ ਵਿੱਚ ਗੰਡਾਸਾ ਮਾਰ ਕੇ ਜ਼ਖ਼ਮੀ ਕੀਤਾ
06:58 AM Jul 15, 2023 IST
ਪੱਤਰ ਪ੍ਰੇਰਕ
ਲਹਿਰਾਗਾਗਾ, 14 ਜੁਲਾਈ
ਪਿੰਡ ਲੇਹਲ ਕਲਾਂ ਵਿੱਚ ਖੇਤ ਦੀ ਪਹੀ ਨੂੰ ਲੈ ਕੇ ਹੋਏ ਝਗੜੇ ਵਿੱਚ ਇੱਕ ਨੌੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਰੇਸਮ ਸਿੰਘ ਨੂੰ ਸਿਵਲ ਹਸਪਤਾਲ ਸੁਨਾਮ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੋਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਥਾਣਾ ਸਦਰ ਦੀ ਪੁਲੀਸ ਨੇ ਚਮਕੌਰ ਸਿੰਘ ਦੇ ਬਿਆਨ ’ਤੇ ਗੁਰਮੇਲ ਸਿੰਘ, ਉਸ ਦੇ ਭਰਾ ਗੁਰਤੇਜ ਸਿੰਘ ਅਤੇ ਪਿਤਾ ਦੇਸਾ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚਮਕੌਰ ਸਿੰਘ ਨੇ ਬਿਆਨ ਵਿੱਚ ਦੱਸਿਆ ਕਿ ਉਹ ਤੇ ਉਸ ਦੇ ਤਾਏ ਦਾ ਲੜਕਾ ਰੇਸ਼ਮ ਸਿੰਘ ਸਵੇਰ ਸਮੇਂ ਖੇਤਾਂ ਵਿੱਚ ਕੰਮ ਕਰ ਰਹੇ ਸਨ ਤੇ ਮੁਲਜ਼ਮਾਂ ਨਾਲ ਪਹੀ ਦਾ ਝਗੜਾ ਸੀ, ਜਿਸ ਕਰ ਕੇ ਮੁਲਜ਼ਮਾਂ ਨੇ ਰੇਸ਼ਮ ਸਿੰਘ ਦੇ ਸਿਰ ਵਿੱਚ ਗੰਡਾਸੇ ਨਾਲ ਵਾਰ ਕੀਤਾ ਅਤੇ ਰੇਸ਼ਮ ਸਿੰਘ ਬੇਹੋਸ਼ ਹੋ ਗਿਆ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
Advertisement
Advertisement