For the best experience, open
https://m.punjabitribuneonline.com
on your mobile browser.
Advertisement

ਸੁਆਂ ਨਦੀ ’ਤੇ ਆਰਜ਼ੀ ਲਾਂਘਾ ਬਣਾਉਣ ਲਈ ਪਹਿਲਕਦਮੀ

10:31 AM Dec 29, 2023 IST
ਸੁਆਂ ਨਦੀ ’ਤੇ ਆਰਜ਼ੀ ਲਾਂਘਾ ਬਣਾਉਣ ਲਈ ਪਹਿਲਕਦਮੀ
ਐਲਗਰਾਂ ਪੁਲ ਨੇੜੇ ਆਰਜ਼ੀ ਲਾਂਘੇ ਦਾ ਚੱਲ ਰਿਹਾ ਕੰਮ।
Advertisement

ਬਲਵਿੰਦਰ ਰੈਤ
ਨੂਰਪੁਰ ਬੇਦੀ, 28 ਦਸੰਬਰ
ਕਲਵਾਂ ਮੌੜ ਤੋਂ ਨੰਗਲ ਮੇਨ ਸੜਕ ’ਤੇ ਪੈਂਦੀ ਸੁਆਂ ਨਦੀ ਉੱਤੇ ਬਣੇ ਪੱਕੇ ਪੁਲ ਨੁਕਸਾਨ ਪੁੱਜਣ ਤੋਂ ਬਾਅਦ ਆਵਾਜਾਈ ਲਈ ਬੰਦ ਕਰਨ ਕਾਰਨ ਦਰਪੇਸ਼ ਮੁਸ਼ਕਲਾਂ ਨੂੰ ਦੇਖਦਿਆਂ ‘ਆਪ’ ਵਰਕਰਾਂ ਨੇ ਪਹਿਲ ਕਦਮੀ ਕਰਦਿਆਂ ਪੁਲ ਦੇ ਚੜ੍ਹਦੇ ਪਾਸੇ ਵੱਲ ਆਰਜ਼ੀ ਲਾਂਘੇ ਲਈ ਪਾਈਪਾਂ ਪਾ ਕੇ ਪੁਲ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਇਸ ਪੁਲ ਦਾ ਕੰਮ 30 ਦਸਬੰਰ ਨੂੰ ਮੁਕੰਮਲ ਕਰਕੇ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਕੰਮ ਲਈ ‘ਆਪ’ ਦੇ ਸੀਨੀਅਰ ਨੇਤਾ ਅਤੇ ਨਗਰ ਪੰਚਾਇਤ ਨੰਗਲ ਦੇ ਚੇਅਰਮੈਨ ਰਾਮ ਕੁਮਾਰ ਮੁਕਾਰੀ, ‘ਆਪ’ ਆਗੂ ਨਿਤਨ ਪੁਰੀ ਭਲਾਣ, ਗੁਰਵਿੰਦਰ ਸਿੰਘ ਉਰਫ ਕਾਕੂ ਐਲਗਰਾਂ, ਬਲਵੰਤ ਸਿੰਘ ਮੰਡੇਰ ਮਜ਼ਾਰਾ, ਸੋਨੂੰ ਬੇਲਾ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਤਕਨੀਕੀ ਸਲਾਹਕਾਰ ਜਸਪ੍ਰੀਤ ਸਿੰਘ, ਗੋਲਡੀ ਕਲਵਾਂ ਡਟੇ ਹੋਏ ਹਨ। ਦੂਜੇ ਪਾਸੇ ਕੌਮੀ ਮੋਰਚਾ ਦੇ ਕਨਵੀਨਰ ਗੋਰਵ ਰਾਣਾ ਵੀ ਹੋਰ ਸਮਾਜ ਸੇਵੀ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਥੇ ਆਰਜ਼ੀ ਲਾਂਘਾ ਬਣਾਉਣ ਲਈ ਤਤਪਰ ਹਨ। ‘ਆਪ’ ਨੇਤਾ ਰਾਮ ਮੁਕਾਰੀ ਅਤੇ ਨਿਤਨ ਪੁਰੀ ਭਲਾਣ ਨੇ ਦੱਸਿਆ ਕਿ ਕਾਕੂ ਐਲਗਰਾਂ ਨੇ ਆਪਣੇ ਖੇਤ ਵਿੱਚੋਂ ਆਰਜ਼ੀ ਪੁਲ ਬਣਾਉਣ ਲਈ ਰਾਸਤਾ ਬਣਾਉਣ ਦੀ ਇਜਾਜ਼ਤ ਦਿੱਤੀ ਹੈ। ਆਰਜ਼ੀ ਪੁਲ ਬਣਾਉਣ ਦਾ ਕੰਮ 30 ਦਸੰਬਰ ਨੂੰ ਮੁਕੰਮਲ ਕਰ ਲਿਆ ਜਾਵੇਗਾ।

Advertisement

ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਝੱਲਣ ਦਿਆਂਗੇ: ਬੈਂਸ

ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦੇਣਗੇ। ਐਲਗਰਾਂ ਪੱਕੇ ਪੁਲ ਦਾ ਕੰਮ ਜਲਦੀ ਸ਼ੁਰੂ ਦਿੱਤਾ ਜਾਵੇਗਾ ਤੇ ਉਨ੍ਹਾਂ ਇਸ ਸਬੰਧੀ ਸਬੰਧਤ ਵਿਭਾਗ ਨੂੰ ਕੰਮ ਸ਼ੁਰੂ ਕਰਨ ਦੀਆਂ ਹਦਾਇਤਾਂ ਦੇ ਦਿੱਤੀਆਂ ਹਨ। ਉਨ੍ਹਾਂ ਪਾਰਟੀ ਵਰਕਰਾਂ ਨੂੰ ਵੀ ਆਦੇਸ਼ ਦਿੱਤੇ ਹਨ ਕਿ ਉਹ ਲੋਕਾਂ ਲਈ ਆਰਜ਼ੀ ਪੁਲ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ।

Advertisement
Author Image

Advertisement
Advertisement
×