ਟਿਊਬਵੈੱਲ ਲਾਉਣ ਦੀ ਸ਼ੁਰੂਆਤ
09:39 AM Dec 19, 2023 IST
Advertisement
ਪਠਾਨਕੋਟ: ਹਲਕਾ ਸੁਜਾਨਪੁਰ ਦੇ ਪਿੰਡ ਮਨਵਾਲ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਸਿੰਜਾਈ ਦੀ ਸਹੂਲਤ ਮੁਹੱਈਆ ਕਰਨ ਲਈ 45 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਟਿਊਬਵੈੱਲ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਠਾਕੁਰ ਅਮਿਤ ਸਿੰਘ ਮੰਟੂ ਨੇ ਰਬਿਨ ਕੱਟ ਕੇ ਕੀਤੀ। ਇਸ ਮੌਕੇ ਸਰਪੰਚ ਸੁਲੇਖਾ ਦੇਵੀ, ਸ਼ਿਆਮ ਲਾਲ, ਜੋਧ ਸਿੰਘ, ਰਾਣਾ, ਰਾਜੇਸ਼ ਕੁਮਾਰ, ਅਨੁਰਾਗ ਜੱਗੀ, ਅਰੁਣ ਸਿੰਘ, ਵਰੁਣ ਸਿੰਘ, ਰਿਸ਼ੂ, ਨਵਜੋਤ ਸਿੰਘ, ਰਾਮ ਆਦਿ ਹਾਜ਼ਰ ਸਨ। ਅਮਿਤ ਸਿੰਘ ਮੰਟੂ ਨੇ ਦੱਸਿਆ ਇਸ ਦੇ ਮੁਕੰਮਲ ਹੋਣ ਉਪਰੰਤ 150 ਏਕੜ ਰਕਬੇ ਦੀ ਸਿੰਜਾਈ ਹੋ ਸਕੇਗੀ। -ਪੱਤਰ ਪ੍ਰੇਰਕ
Advertisement
Advertisement
Advertisement