ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਵੀਆਂ ਖੇਡ ਪ੍ਰਤਿਭਾਵਾਂ ਨੂੰ ਹੁਲਾਰਾ ਦੇਣ ਸਬੰਧੀ ਯੋਜਨਾ ਦਾ ਆਗਾਜ਼

08:40 AM Mar 13, 2024 IST
‘ਖੇਲੋ ਇੰਡੀਆ ਰਾਈਜ਼ਿੰਗ ਟੇਲੈਂਟ ਆਈਡੈਂਟੀਫਿਕੇਸ਼ਨ’ ਦਾ ਆਗਾਜ਼ ਕਰਨ ਪੱੁਜੇ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ। -ਫੋਟੋ: ਰਵੀ ਕੁਮਾਰ

ਮੁਕੇਸ਼ ਕੁਮਾਰ
ਚੰਡੀਗੜ੍ਹ, 12 ਮਾਰਚ
ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਮੰਗਲਵਾਰ ਨੂੰ ਚੰਡੀਗੜ੍ਹ ਦੇ ਸੈਕਟਰ-7 ਸਥਿਤ ਸਪੋਰਟਸ ਕੰਪਲੈਕਸ ਵਿੱਚ ‘ਖੇਲੋ ਇੰਡੀਆ ਰਾਈਜ਼ਿੰਗ ਟੇਲੈਂਟ ਆਈਡੈਂਟੀਫਿਕੇਸ਼ਨ’ (ਕੀਰਤੀ) ਪ੍ਰੋਗਰਾਮ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਦੇਸ਼ ਭਰ ਵਿੱਚ 50 ਕੇਂਦਰਾਂ ’ਤੇ ਇਸ ਯੋਜਨਾ ਦੀ ਸ਼ੁਰੂਆਤ ਕਰਨ ਲਈ ਪ੍ਰੋਗਰਾਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਖਿਡਾਰੀਆਂ ਦਾ ਭਵਿੱਖ ਸੰਵਾਰਨ ਲਈ ਇਸ ਕੀਰਤੀ ਯੋਜਨਾ ਤਹਿਤ ਸ਼ੁਰੂਆਤੀ ਪੜਾਅ ਵਿੱਚ 50 ਹਜ਼ਾਰ ਬਿਨੈਕਾਰਾਂ ਦੀ ਖੇਡ ਪ੍ਰਤਿਭਾ ਦਾ ਮੁਲਾਂਕਣ ਕੀਤਾ ਜਾਵੇਗਾ, ਜਿਸ ਵਿੱਚ ਹਾਕੀ, ਅਥਲੈਟਿਕਸ, ਮੁੱਕੇਬਾਜ਼ੀ, ਵਾਲੀਬਾਲ, ਵੇਟਲਿਫਟਿੰਗ, ਕੁਸ਼ਤੀ, ਖੋ-ਖੋ, ਕਬੱਡੀ, ਤੀਰਅੰਦਾਜ਼ੀ ਅਤੇ ਫੁੱਟਬਾਲ ਸਮੇਤ ਦਸ ਖੇਡਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਹੋਣ ਵਾਲੇ ਮੁਲਾਂਕਣ ਟੈਸਟ ਵਿੱਚ ਸ਼ੁਰੂਆਤੀ ਤੌਰ ’ਤੇ ਸੱਤ ਖੇਡਾਂ, ਜਿਵੇਂ ਅਥਲੈਟਿਕਸ, ਬੈਡਮਿੰਟਨ, ਵਾਲੀਬਾਲ, ਫੁੱਟਬਾਲ, ਹਾਕੀ, ਖੋ-ਖੋ ਅਤੇ ਕਬੱਡੀ ਲਈ ਟੈਸਟ ਲਏ ਜਾਣਗੇ। ਅੱਜ ਚੰਡੀਗੜ੍ਹ ਵਿੱਚ ਕੀਰਤੀ ਦੀ ਲਾਂਚਿੰਗ ਦੇ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਖੇਡਾਂ ਦੀ ਪ੍ਰਤਿਭਾ ਦੀ ਖੋਜ ਨੂੰ ਯਕੀਨੀ ਬਣਾਉਣ ਲਈ ਰਾਸ਼ਟਰੀ ਖੇਡ ਫੈਡਰੇਸ਼ਨਾਂ ਅਤੇ ਰਾਜ ਸਰਕਾਰਾਂ ਨਾਲ ਲੋੜੀਂਦੇ ਰਣਨੀਤਕ ਸਹਿਯੋਗ ’ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕੇਂਦਰ ਸਰਕਾਰ ਨੇ ਦੇਸ਼ ਵਿੱਚ ਖੇਡਾਂ ਲਈ ਬੁਨਿਆਦੀ ਢਾਂਚੇ ਵਿੱਚ 3000 ਕਰੋੜ ਰੁਪਏ ਦੇ ਮਹੱਤਵਪੂਰਨ ਨਿਵੇਸ਼ ਅਤੇ ਚਾਹਵਾਨ ਐਥਲੀਟਾਂ ਦੀ ਸਹਾਇਤਾ ਲਈ ਦੇਸ਼ ਭਰ ਵਿੱਚ 1000 ਤੋਂ ਵੱਧ ਖੇਲੋ ਇੰਡੀਆ ਕੇਂਦਰਾਂ ਦੀ ਸਥਾਪਨਾ ਕੀਤੀ ਹੈ। ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਕੀਰਤੀ ਦੇਸ਼ ਦੇ ਹਰ ਬਲਾਕ ਤੱਕ ਪਹੁੰਚਣਾ ਚਾਹੁੰਦੀ ਹੈ ਅਤੇ ਉਨ੍ਹਾਂ ਬੱਚਿਆਂ ਨਾਲ ਜੁੜਨਾ ਚਾਹੁੰਦੀ ਹੈ ਜੋ ਕੋਈ ਖੇਡ ਖੇਡਣਾ ਚਾਹੁੰਦੇ ਹਨ, ਪਰ ਨਹੀਂ ਜਾਣਦੇ ਕਿ ਕਿਵੇਂ।
ਉਨ੍ਹਾਂ ਹਰ ਬੱਚੇ ਨੂੰ ਕੀਰਤੀ ਯੋਜਨਾ ਸਬੰਧੀ ‘ਮਾਈਭਾਰਤ’ ਪੋਰਟਲ ਰਾਹੀਂ ਰਜਿਸਟਰ ਕਰਨ ਦੀ ਅਪੀਲ ਕੀਤੀ। ਕੀਰਤੀ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਮੈਂਬਰ ਪਾਰਲੀਮੈਂਟ ਕਿਰਨ ਖੇਰ ਨੇ ਨੌਜਵਾਨ ਐਥਲੀਟਾਂ ਦੇ ਸੁਫਨਿਆਂ ਅਤੇ ਹਕੀਕਤ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ ਲਾਹੇਵੰਦ ਦੱਸਿਆ। ਉਨ੍ਹਾਂ ਕਪਿਲ ਦੇਵ, ਯੁਵਰਾਜ ਸਿੰਘ ਅਤੇ ਅਭਿਨਵ ਬਿੰਦਰਾ ਵਰਗੇ ਅਥਲੀਟਾਂ ਦੇ ਨਾਲ ਚੰਡੀਗੜ੍ਹ ਦੀ ਸ਼ਾਨਦਾਰ ਖੇਡ ਵਿਰਾਸਤ ਦਾ ਹਵਾਲਾ ਦਿੰਦੇ ਹੋਏ ਖੇਡਾਂ ਵਿੱਚ ਉੱਤਮਤਾ ਹਾਸਲ ਕਰਨ ਦੇ ਚਾਹਵਾਨ ਹਰ ਬੱਚੇ ਲਈ ਇੱਕ ਸਪਸ਼ਟ ਮਾਰਗ ਪ੍ਰਦਾਨ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਨੇ ਇਸ ਯੋਜਨਾ ਲਈ ਚੰਡੀਗੜ੍ਹ ਨੂੰ ਲਾਂਚ ਸਾਈਟ ਵਜੋਂ ਚੁਣਨ ਲਈ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਖੇਡਾਂ ਦੀ ਉੱਤਮਤਾ ਨੂੰ ਉਤਸ਼ਾਹਤ ਕਰਨ ਅਤੇ ਅਥਲੀਟਾਂ ਨੂੰ ਰਾਸ਼ਟਰੀ ਸ਼ਾਨ ਵੱਲ ਆਪਣੀ ਯਾਤਰਾ ’ਤੇ ਸਸ਼ਕਤ ਬਣਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਦੀ ਅਟੁੱਟ ਵਚਨਬੱਧਤਾ ਨੂੰ ਦੁਹਰਾਇਆ।
ਉਨ੍ਹਾਂ ਅੱਗੇ ਕਿਹਾ ਕਿ 29 ਅਗਸਤ 2023 ਨੂੰ ਰਾਸ਼ਟਰੀ ਖੇਡ ਦਿਵਸ ਦੇ ਮੌਕੇ ਯੂਟੀ ਚੰਡੀਗੜ੍ਹ ਨੇ ਆਪਣੀ ‘ਖੇਡ ਨੀਤੀ’ ਦੀ ਸ਼ੁਰੂਆਤ ਕੀਤੀ ਹੈ। ਅੱਜ ਇਥੇ ਕੀਰਤੀ ਯੋਜਨਾ ਦੀ ਸ਼ੁਰੁਆਤ ਦੇ ਮੌਕੇ ਕੀਤੇ ਗਏ ਇਸ ਸਮਾਗਮ ਵਿੱਚ ਚੰਡੀਗੜ੍ਹ ਪ੍ਰਸ਼ਾਸਨ, ਸਕੱਤਰ ਸਪੋਰਟਸ ਅਥਾਰਿਟੀ ਆਫ਼ ਇੰਡੀਆ, ਸਕੱਤਰ ਸਿੱਖਿਆ, ਚੰਡੀਗੜ੍ਹ ਪ੍ਰਸ਼ਾਸਨ, ਸਕੱਤਰ ਖੇਡਾਂ, ਚੰਡੀਗੜ੍ਹ ਪ੍ਰਸ਼ਾਸਨ ਅਤੇ ਡਾਇਰੈਕਟਰ ਖੇਡਾਂ, ਚੰਡੀਗੜ੍ਹ ਪ੍ਰਸ਼ਾਸਨ ਸਮੇਤ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ ਹਜ਼ਾਰ ਸਨ।

Advertisement

Advertisement