For the best experience, open
https://m.punjabitribuneonline.com
on your mobile browser.
Advertisement

ਚੇਅਰਮੈਨ ਪੰਨੂ ਵੱਲੋਂ ਵਿਕਾਸ ਕਾਰਜਾਂ ਦੀ ਸ਼ੁਰੂਆਤ

08:04 AM Aug 08, 2024 IST
ਚੇਅਰਮੈਨ ਪੰਨੂ ਵੱਲੋਂ ਵਿਕਾਸ ਕਾਰਜਾਂ ਦੀ ਸ਼ੁਰੂਆਤ
ਪਿੰਡ ਕਿਲਾ ਦੇਸਾ ਸਿੰਘ ’ਚ ਗਲੀ ਦੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਹਾਜ਼ਰ ਮੋਹਤਬਰ।-ਫੋਟੋ: ਸੱਖੋਵਾਲੀਆ
Advertisement

ਨਿੱਜੀ ਪੱਤਰ ਪ੍ਰੇਰਕ
ਬਟਾਲਾ, 7 ਅਗਸਤ
ਪੰਜਾਬ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਦੀ ਅਗਵਾਈ ’ਚ ਹਲਕਾ ਫਤਹਿਗੜ੍ਹ ਚੂੜੀਆਂ ’ਚ ਵਿਕਾਸ ਕਾਰਜ ਬਿਨਾਂ ਭੇਦਭਾਵ ਜਾਰੀ ਹਨ। ਪਿੰਡ ਕਿਲਾ ਦੇਸਾ ਸਿੰਘ ’ਚ ਲੰਘੇ 40 ਸਾਲ ਤੋਂ ਪੁਰਾਣੀ ਗਲੀ ਕਿਸੇ ਰਾਜਸੀ ਧਿਰ ਵੱਲੋਂ ਨਹੀਂ ਬਣਵਾਈ ਗਈ, ਜਿਸ ਨੂੰ ਬਣਾਉਣ ਦੀ ਸ਼ੁਰੂਆਤ ਅੱਜ ਪਿੰਡ ਦੇ ਇੱਕ ਆਦਮੀ ਵੱਲੋਂ ਕੀਤੀ ਗਈ। ਇਸ ਮੌਕੇ ਪਿੰਡ ਦੇ ਬਾਸ਼ਿੰਦਿਆਂ ਵੱਲੋਂ ‘ਆਪ’ ਦੇ ਹਲਕਾ ਇਚਾਰਜ ਅਤੇ ਚੇਅਰਮੈਨ ਬਲਬੀਰ ਸਿੰਘ ਪੰਨੂ ਦੇ ਯਤਨਾ ਦੀ ਵਡਿਆਈ ਕੀਤੀ।
ਇਸ ਦੌਰਾਨ ਪਿੰਡ ਦੇ ਮੋਹਤਬਰ ਗੁਰਪ੍ਰਗਟ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਦੀ ਚਿਰੋਕਣੀ ਮੰਗ ਸੀ, ਜੋ ਹੁਣ ਪੂਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਬਰਸਾਤਾਂ ਦੇ ਦਿਨਾਂ ਦੌਰਾਨ ਪਿੰਡ ਦੇ ਲੋਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਮੌਕੇ ਗੁਰਅਵਤਾਰ ਸਿੰਘ ਬਿੱਲਾ, ਪੰਚ ਧਰਮਜੀਤ ਸਿੰਘ, ਪੰਚ ਕੁਲਦੀਪ ਸਿੰਘ, ਸਾਬਕਾ ਸਰਪੰਚ ਬੁੱਧ ਸਿੰਘ, ਬਲਬੀਰ ਸਿੰਘ ਮਰੜ, ਇੰਦਰਜੀਤ ਸਿੰਘ ਕਾਹਲੋਂ, ਮੁਖਤਾਰ ਮਸੀਹ, ਲੱਖਾ ਮਸੀਹ, ਛਿੰਦਾ ਮਸੀਹ ਮਿਸਤਰੀ, ਦਲਜੀਤ ਸਿੰਘ ਨੰਬਰਦਾਰ ਅਤੇ ਬਿਕਰਮਜੀਤ ਸਿੰਘ ਬਿੱਕਾ ਆਦਿ ਮੌਜੂਦ ਸਨ।

Advertisement
Advertisement
Author Image

Advertisement