ਗਿਆਨਵਾਪੀ: ਪ੍ਰਸ਼ਾਸਨ ਨੇ ਜੱਜ ਦੇ ਭਰਾ ਨੂੰ ਸੁਰੱਖਿਆ ਮੁਹੱਈਆ ਕਰਵਾਈ
01:26 PM Dec 03, 2023 IST
ਸ਼ਾਹਜਹਾਨਪੁਰ (ਉੱਤਰ ਪ੍ਰਦੇਸ਼): 3 ਦਸੰਬਰ
ਇਥੇ ਤਾਇਨਾਤ ਸਿਵਲ ਜੱਜ (ਸੀਨੀਅਰ ਡਵੀਜ਼ਨ) ਦਿਨੇਸ਼ ਕੁਮਾਰ ਨੂੰ ਪ੍ਰਸ਼ਾਸਨ ਨੇ ਸੁਰੱਖਿਆ ਮੁਹੱਈਆ ਕਰਵਾਈ ਹੈ। ਦਿਨੇਸ਼ ਕੁਮਾਰ ਦੇ ਵੱਡੇ ਭਰਾ ਰਵੀ ਕੁਮਾਰ ਦਿਵਾਕਰ ਨੇ ਵਾਰਾਣਸੀ ’ਚ ਗਿਆਨਵਾਪੀ ਮਾਮਲੇ ਦੀ ਸੁਣਵਾਈ ਕੀਤੀ ਸੀ। ਐਸਪੀ ਅਸ਼ੋਕ ਕੁਮਾਰ ਮੀਣਾ ਨੇ ਦੱਸਿਆ ਕਿ ਸ਼ਾਹਜਹਾਂਪੁਰ ’ਚ ਤਾਇਨਾਤ ਜੱਜ ਦਿਨੇਸ਼ ਕੁਮਾਰ ਨੇ ਪੱਤਰ ਲਿਖ ਕੇ ਸੁਰੱਖਿਆ ਦੀ ਮੰਗ ਕੀਤੀ ਸੀ। ਕੁਝ ਦਿਨ ਪਹਿਲਾਂ ਉਨ੍ਹਾਂ ਦੇ ਘਰ ਕੋਲ ਇਕ ਪੀਐਫਆਈ ਦਾ ਏਜੰਟ ਵੀ ਫੜਿਆ ਗਿਆ ਸੀ।
Advertisement
Advertisement