ਮਹਿੰਗਾਈ ਦਰ ਵੱਧ ਕੇ 5.49 ਫੀਸਦੀ ਪੁੱਜੀ
07:12 PM Oct 14, 2024 IST
ਨਵੀਂ ਦਿੱਲੀ, 14 ਅਕਤੂਬਰ
Retail inflation rises to 5.49 pc: ਦੇਸ਼ ਵਿਚ ਖਰਾਬ ਮੌਸਮ ਤੇ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਕਾਰਨ ਸਤੰਬਰ ਵਿਚ ਮਹਿੰਗਾਈ ਵੱਧ ਕੇ 5.49 ਫੀਸਦੀ ’ਤੇ ਪੁੱਜ ਗਈ ਹੈ। ਇਸ ਤੋਂ ਪਹਿਲਾਂ ਵਾਲੇ ਮਹੀਨੇ ਅਗਸਤ ਵਿਚ ਮਹਿੰਗਾਈ ਦਰ 3.65 ਫੀਸਦੀ ਸੀ। ਦੱਸਣਾ ਬਣਦਾ ਹੈ ਕਿ ਮਹਿੰਗਾਈ ਦਾ ਪੱਧਰ ਪਿਛਲੇ ਨੌਂ ਮਹੀਨਿਆਂ ਵਿਚੋਂ ਇਸ ਮਹੀਨੇ ਸਭ ਤੋਂ ਜ਼ਿਆਦਾ ਹੈ। ਪਿਛਲੇ ਕੁਝ ਸਮੇਂ ਤੋਂ ਸਬਜ਼ੀਆਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ, ਇਸ ਤੋਂ ਇਲਾਵਾ ਦੁੱਧ, ਮੀਟ ਤੇ ਮੱਛੀ ਦੀਆਂ ਕੀਮਤਾਂ ਵਿਚ ਵੀ ਵਾਧਾ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਮਹਿੰਗਾਈ ਦਰ ਵਧਣ ਦਾ ਵੱਡਾ ਕਾਰਨ ਖਾਣ ਪੀਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਵਧਣ ਨਾਲ ਸਬੰਧਤ ਹੁੰਦਾ ਹੈ।
Advertisement
Advertisement