ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੋਕਾਂ ’ਤੇ ਮਹਿੰਗਾਈ ਦੀ ਮਾਰ: ਦੇਸ਼ ਦੇ ਬਾਜ਼ਾਰਾਂ ’ਚ ਟਮਾਟਰ ਨੇ ‘ਸੈਂਕੜਾ’ ਮਾਰਿਆ

08:03 PM Jun 29, 2023 IST

ਨਵੀਂ ਦਿੱਲੀ, 27 ਜੂਨ

Advertisement

ਦੇਸ਼ ਭਰ ਦੇ ਬਾਜ਼ਾਰਾਂ ‘ਚ ਟਮਾਟਰ ਦੀ ਕੀਮਤ 10-20 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 80-100 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਇਸ ਦਾ ਕਾਰਨ ਟਮਾਟਰ ਪੈਦਾਵਾਰ ਵਾਲੇ ਇਲਾਕਿਆਂ ‘ਚ ਲੂ ਤੇ ਭਾਰੀ ਮੀਂਹ ਹੈ। ਇਸ ਸਾਲ ਕਈ ਕਾਰਨਾਂ ਕਰਕੇ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਟਮਾਟਰ ਹੇਠ ਰਕਬਾ ਵੀ ਘੱਟ ਲਿਆਂਦਾ ਗਿਆ ਸੀ। ਦਿੱਲੀ ‘ਚ ਟਮਾਟਰ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਪਿਛਲੇ ਦੋ-ਤਿੰਨ ਦਿਨਾਂ ਤੋਂ ਇਸ ਦੀ ਕੀਮਤ ਅਚਾਨਕ ਵਧ ਗਈ ਹੈ। ਕੀਮਤਾਂ ਵਿੱਚ ਅਚਾਨਕ ਵਾਧਾ ਭਾਰੀ ਬਾਰਿਸ਼ ਕਾਰਨ ਹੋਇਆ ਹੈ। ਮੀਂਹ ਨੇ ਟਮਾਟਰਾਂ ਨੂੰ ਤਬਾਹ ਕਰ ਦਿੱਤਾ ਹੈ। ਦੱਖਣੀ ਰਾਜ ਕਰਨਾਟਕ ਅਤੇ ਇਸ ਦੀ ਰਾਜਧਾਨੀ ਬੰਗਲੌਰ ਵਿੱਚ ਵੀ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ, ਕਿਉਂਕਿ ਲਗਾਤਾਰ ਮੀਂਹ ਨੇ ਫਸਲ ਨੂੰ ਨੁਕਸਾਨ ਪਹੁੰਚਾਇਆ ਹੈ। ਬੰਗਲੌਰ ਦੇ ਬਾਜ਼ਾਰ ਵਿੱਚ ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਯੂਪੀ ਦੇ ਕਾਨਪੁਰ ਬਾਜ਼ਾਰ ਵਿੱਚ ਹਫ਼ਤਾ ਪਹਿਲਾਂ 40 ਤੋਂ 50 ਰੁਪਏ ਕਿਲੋ ਵਿਕਣ ਵਾਲਾ ਟਮਾਟਰ ਹੁਣ 100 ਰੁਪਏ ਕਿਲੋ ਵਿਕ ਰਿਹਾ ਹੈ, ਜਦੋਂਕਿ ਦਿੱਲੀ ਵਿੱਚ 80 ਰੁਪਏ ਕਿਲੋ ਵਿਕ ਰਿਹਾ ਹੈ।

Advertisement
Advertisement
Tags :
‘ਸੈਂਕੜਾ’ਟਮਾਟਰਬਾਜ਼ਾਰਾਂਮਹਿੰਗਾਈਮਾਰਿਆਲੋਕਾਂ
Advertisement