ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੜ੍ਹਾਂ ਦੇ ਝੰਬੇ ਲੋਕਾਂ ’ਤੇ ਮਹਿੰਗਾਈ ਦੀ ਮਾਰ

08:43 AM Jul 13, 2023 IST
ਪਾਇਲ ਮੰਡੀ ’ਚ ਦੁਕਾਨ ’ਤੇ ਸਜੀਆਂ ਹੋਈਆਂ ਸਬਜ਼ੀਆਂ। ਫੋਟੋ: ਜੱਗੀ

ਪੱਤਰ ਪ੍ਰੇਰਕ
ਪਾਇਲ, 12 ਜੁਲਾਈ
ਕਈ ਦਨਿਾਂ ਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਸਬਜ਼ੀਆਂ ਦੇ ਭਾਅ ਅਸਮਾਨੀ ਛੂਹਣ ਲੱਗੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪੰਜਾਬ ਅਤੇ ਹਿਮਾਚਲ ਅੰਦਰ ਪਏ ਭਾਰੀ ਮੀਹਾਂ ਕਾਰਨ ਸਬਜ਼ੀਆਂ ਖੇਤਾਂ ਵਿੱਚ ਪਾਣੀ ਜਮ੍ਹਾਂ ਹੋਣ ਕਾਰਨ ਗਲ ਸੜ ਗਈਆਂ ਹਨ, ਹਿਮਾਚਲ ’ਚੋਂ ਸਬਜ਼ੀਆਂ ਆਉਣੀਆਂ ਬੰਦ ਹੋ ਗਈਆਂ ਹਨ ਕਿਉਂਕਿ ਸੜਕਾਂ ਬੁਰੀ ਤਰ੍ਹਾਂ ਟੁੱਟਣ ਕਾਰਨ ਟਰਾਂਸਪੋਰਟ ਬੰਦ ਹੋ ਗਈ ਹੈ। ਜੇਕਰ ਸਬਜ਼ੀਆਂ ਦੇ ਭਾਅ ਦੀ ਗੱਲ ਕਰੀਏ ਤਾਂ ਤਿੰਨ ਚਾਰ ਗੁਣਾ ਭਾਅ ਵੱਧ ਚੁੱਕੇ ਹਨ ਗਰੀਬ ਬੰਦੇ ਦਾ ਸਬਜ਼ੀ ਖਰੀਦਣ ਦਾ ਕੋਈ ਹੱਜ ਨਹੀਂ। ਪਾਇਲ ਮੰਡੀ ਦੇ ਸਬਜ਼ੀ ਵਿਕਰੇਤਾ ਦੇ ਦੱਸਣ ਮੁਤਾਬਿਕ ਟਮਾਟਰ 160-180 ਰੁ, ਸਿਮਲਾ ਮਿਰਚ 120 ਰੁਪਏ, ਅਰਬੀ 60 ਰੁਪਏ, ਲਸਣ 150 ਰੁਪਏ, ਗੁਆਰਾ ਫਲੀ 60 ਰੁਪਏ, ਹਰੀ ਮਿਰਚ 60 ਰੁਪਏ, ਕੱਦੂ 40 ਰੁਪਏ ਤੇ ਪੇਠਾ ਵੀ 40 ਰੁਪਏ ਕਿਲੋ ਵਿੱਕ ਰਿਹਾ ਹੈ। ਬਲਵੀਰ ਸਿੰਘ ਧਮੋਟ ਨੇ ਕਿਹਾ ਕਿ ਅੱਤ ਦੀ ਮਹਿੰਗਾਈ ਹੋਣ ਕਰਕੇ ਸਬਜ਼ੀਆਂ ਗਰੀਬ ਪਰਿਵਾਰਾਂ ਦੇ ਖਰੀਦ ਕਰਨ ਦੇ ਵੱਸ ’ਚੋਂ ਬਾਹਰ ਹੋ ਗਈਆਂ ਹਨ।

Advertisement

Advertisement
Tags :
ਹੜ੍ਹਾਂਝੰਬੇਮਹਿੰਗਾਈਲੋਕਾਂ
Advertisement