ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਬਜ਼ੀਆਂ ਤੇ ਤੇਲ ਕੀਮਤਾਂ ’ਚ ਗਿਰਾਵਟ ਨਾਲ ਮਹਿੰਗਾਈ ਘਟੀ

08:16 PM Sep 17, 2024 IST

ਨਵੀਂ ਦਿੱਲੀ, 17 ਸਤੰਬਰ

Advertisement

ਦੇਸ਼ ਭਰ ਵਿਚ ਸਬਜ਼ੀਆਂ ਅਤੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਉਣ ਕਾਰਨ ਮਹਿੰਗਾਈ ਘੱਟ ਗਈ ਹੈ ਜੋ ਅਗਸਤ ਵਿੱਚ ਚਾਰ ਮਹੀਨਿਆਂ ਦੇ ਹੇਠਲੇ ਪੱਧਰ 1.31 ਫੀਸਦੀ ’ਤੇ ਆ ਗਈ ਹੈ। ਦੂਜੇ ਪਾਸੇ ਭਾਵੇਂ ਪਿਆਜ਼ ਅਤੇ ਆਲੂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ ਪਰ ਮਹਿੰਗਾਈ ਦਰ ਫੇਰ ਵੀ ਘੱਟ ਗਈ ਹੈ। ਇਹ ਦੱਸਣਾ ਬਣਦਾ ਹੈ ਕਿ ਮਈ ’ਚ ਥੋਕ ਮਹਿੰਗਾਈ ਦਰ 3.43 ਫੀਸਦੀ ਦੇ ਉੱਚ ਪੱਧਰ ’ਤੇ ਪੁੱਜ ਗਈ ਸੀ। ਇਸ ਤੋਂ ਬਾਅਦ ਜੁਲਾਈ ’ਚ ਮਹਿੰਗਾਈ ਦਰ 2.04 ਫੀਸਦੀ ਹੋ ਗਈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ਵਿੱਚ ਮਹਿੰਗਾਈ ਦਰ (-) 0.46 ਫੀਸਦੀ ਸੀ। ਵਣਜ ਅਤੇ ਉਦਯੋਗ ਮੰਤਰਾਲੇ ਨੇ ਕਿਹਾ ਕਿ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਜੁਲਾਈ ਵਿਚ 3.45 ਫੀਸਦੀ ਦੇ ਮੁਕਾਬਲੇ ਅਗਸਤ ਵਿਚ 3.11 ਫੀਸਦੀ ਰਹੀ। ਆਲੂ ਅਤੇ ਪਿਆਜ਼ ਦੀ ਮਹਿੰਗਾਈ ਦਰ ਅਗਸਤ ’ਚ ਕ੍ਰਮਵਾਰ 77.96 ਫੀਸਦੀ ਅਤੇ 65.75 ਫੀਸਦੀ ਰਹੀ। ਆਈਸੀਆਰਏ ਦੇ ਸੀਨੀਅਰ ਅਰਥ ਸ਼ਾਸਤਰੀ ਰਾਹੁਲ ਅਗਰਵਾਲ ਨੇ ਕਿਹਾ ਕਿ ਹਾਲਾਂਕਿ ਸਾਉਣੀ ਦੀ ਬਿਜਾਈ ਠੀਕ ਰਹੀ ਹੈ ਪਰ ਚਾਲੂ ਮਹੀਨੇ ਵਿੱਚ ਵਾਧੂ ਮੀਂਹ ਪੈਣ ਕਾਰਨ ਸੰਭਾਵਤ ਤੌਰ ’ਤੇ ਸਾਉਣੀ ਦੀ ਵਾਢੀ ਵਿੱਚ ਦੇਰੀ ਹੋ ਸਕਦੀ ਹੈ। ਪੀਟੀਆਈ

 

Advertisement

Advertisement