inflation declined: ਮਹਿੰਗਾਈ ਦਰ ਅਪਰੈਲ ਵਿੱਚ ਘੱਟ ਕੇ 3.16 ਫੀਸਦੀ ਹੋਈ
ਨਵੀਂ ਦਿੱਲੀ, 13 ਮਈ
inflation declined to a nearly 6-year low of 3.16 per cent in April, ਪ੍ਰਚੂਨ ਮਹਿੰਗਾਈ ਦਰ ਅਪਰੈਲ ਵਿੱਚ ਘੱਟ ਕੇ 3.16 ਫੀਸਦੀ ਹੋ ਗਈ ਜੋ ਜੁਲਾਈ 2019 ਤੋਂ ਬਾਅਦ ਸਭ ਤੋਂ ਘੱਟ ਦਰ ਹੈ। ਇਸ ਤੋਂ ਪਹਿਲਾਂ ਮਾਰਚ ਵਿਚ ਮਹਿੰਗਾਈ ਦਰ 3.34 ਫੀਸਦੀ ਹੈ। ਇਸ ਤੋਂ ਪਹਿਲਾਂ ਆਰਬੀਆਈ ਨੇ ਸਾਲ 2025-26 ਵਿੱਚ ਮਹਿੰਗਾਈ ਦਰ 4 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਹਸੀ। ਆਰਬੀਆਈ ਅਨੁਸਾਰ ਪਹਿਲੀ ਤਿਮਾਹੀ ਵਿੱਚ ਇਹ ਦਰ 3.6 ਪ੍ਰਤੀਸ਼ਤ, ਦੂਜੇ ਵਿਚ 3.9 ਪ੍ਰਤੀਸ਼ਤ, ਤੀਸਰੀ ਵਿਚ 3.8 ਫੀਸਦੀ ਅਤੇ ਚੌਥੀ ਵਿਚ 4.4 ਫੀਸਦੀ ਰਹਿਣ ਦਾ ਅਨੁਮਾਨ ਕੀਤਾ ਗਿਆ ਸੀ। ਇਸ ਵਾਰ ਮਹਿੰਗਾਈ ਦਰ ਵਿਚ ਕਮੀ ਸਬਜ਼ੀਆਂ, ਫਲਾਂ, ਦਾਲਾਂ ਅਤੇ ਹੋਰ ਪ੍ਰੋਟੀਨ ਨਾਲ ਭਰਪੂਰ ਵਸਤੂਆਂ ਦੀਆਂ ਕੀਮਤਾਂ ਵਿੱਚ ਗਿਰਾਵਟ ਆਉਣ ਕਾਰਨ ਹੋਈ ਹੈ ਜੋ 6 ਸਾਲ ਦੇ ਹੇਠਲੇ ਪੱਧਰ ’ਤੇ ਆ ਗਈ ਹੈ। ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ਆਧਾਰਿਤ ਮਹਿੰਗਾਈ ਮਾਰਚ ਵਿੱਚ 3.34 ਫੀਸਦੀ ਅਤੇ ਅਪਰੈਲ 2024 ਵਿੱਚ 4.83 ਫੀਸਦੀ ਸੀ। ਇਹ ਜੁਲਾਈ 2019 ਵਿੱਚ 3.15 ਫੀਸਦੀ ਸੀ। ਪਿਛਲੇ ਸਾਲ ਖ਼ੁਰਾਕੀ ਵਸਤਾਂ, ਖ਼ਾਸਕਰ ਸਬਜ਼ੀਆਂ ਦੀਆਂ ਕੀਮਤਾਂ ਵਧਣ ਕਰ ਕੇ ਖ਼ੁਰਾਕੀ ਵਸਤਾਂ ਦੀ ਮਹਿੰਗਾਈ ਦਰ ਵਿਚ ਜ਼ੋਰਦਾਰ ਇਜ਼ਾਫ਼ਾ ਹੋਇਆ ਸੀ। ਇਹ ਜਾਣਕਾਰੀ ਸਰਕਾਰੀ ਵੇਰਵਿਆਂ ਵਿਚ ਦਿੱਤੀ ਗਈ ਹੈ।