ਭਾਰਤ-ਪਾਕਿਸਤਾਨ ਸਰਹੱਦ ’ਤੇ ਘੁਸਪੈਠੀਆ ਢੇਰ
12:45 PM May 24, 2025 IST
ਅਹਿਮਦਾਬਾਦ, 24 ਮਈ
ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਗੁਜਰਾਤ ਵਿੱਚ ਭਾਰਤ-ਪਾਕਿਸਤਾਨ ਕੋਮਾਂਤਰੀ ਸਰਹੱਦ ਤੋਂ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਗੋਲੀ ਢੇਰ ਕੀਤਾ ਹੈ। ਬੀਐੱਸਐੱਫ ਨੇ ਇੱਕ ਰਿਲੀਜ਼ ਵਿੱਚ ਕਿਹਾ ਕਿ ਸ਼ੁੱਕਰਵਾਰ ਰਾਤ ਨੂੰ ਬਨਾਸਕਾਂਠਾ ਵਿੱਚ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਤੋਂ ਬਾਅਦ ਸਰਹੱਦੀ ਵਾੜ ਵੱਲ ਵਧਦੇ ਇੱਕ ਸ਼ੱਕੀ ਵਿਅਕਤੀ ਨੂੰ ਅਲਰਟ ਬੀਐਸਐਫ ਜਵਾਨਾਂ ਨੇ ਦੇਖਿਆ। ਇਸ ਦੌਰਾਨ ਜਵਾਨਾਂ ਨੇ ਘੁਸਪੈਠੀਏ ਨੂੰ ਚੁਣੌਤੀ ਦਿੱਤੀ, ਪਰ ਉਹ ਅੱਗੇ ਵਧਦਾ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਗੋਲੀਬਾਰੀ ਕਰਨੀ ਪਈ ਅਤੇ ਘੁਸਪੈਠੀਏ ਨੂੰ ਮੌਕੇ 'ਤੇ ਹੀ ਮਾਰ ਦਿੱਤਾ ਗਿਆ।- ਪੀਟੀਆਈ
Advertisement
Advertisement