For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਦੀਆਂ ਸਾਰੀਆਂ ਸੀਟਾਂ ਜਿੱਤੇਗੀ ਇਨੈਲੋ: ਚੌਟਾਲਾ

07:31 AM Apr 02, 2024 IST
ਹਰਿਆਣਾ ਦੀਆਂ ਸਾਰੀਆਂ ਸੀਟਾਂ ਜਿੱਤੇਗੀ ਇਨੈਲੋ  ਚੌਟਾਲਾ
ਡੱਬਵਾਲੀ ਵਿੱਚ ਅਭੈ ਸਿੰਘ ਚੌਟਾਲਾ ਦਾ ਸਨਮਾਨ ਕਰਦੇ ਹੋਏ ਪਾਰਟੀ ਆਗੂ।
Advertisement

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 1 ਅਪਰੈਲ
ਇਨੈਲੋ ਦੇ ਕੌਮੀ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਭਾਜਪਾ ਨੇ ਨਵੀਨ ਜਿੰਦਲ ਨੂੰ ਈਡੀ ਅਤੇ ਕਥਿਤ ਕੋਲ ਘੁਟਾਲੇ ਦਾ ਖੌਫ਼ ਵਿਖਾ ਕੇ ਕੁਰੂਕੇਸ਼ਤਰ ਤੋਂ ਉਮੀਦਵਾਰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਜਿੰਦਲ ਪਰਿਵਾਰ ਤਾਂ ਰਾਜਨੀਤੀ ਤੋਂ ਦੂਰ ਰਹਿ ਕੇ ਆਪਣੇ ਕਾਰੋਬਾਰ ’ਤੇ ਧਿਆਨ ਦੇਣਾ ਚਾਹੁੰਦਾ ਸੀ। ਸ੍ਰੀ ਚੌਟਾਲਾ ਅੱਜ ਡੱਬਵਾਲੀ ਵਿੱਚ ਇਨੈਲੋ ਦੀ ਵਿਸ਼ਾਲ ਵਰਕਰ ਮੀਟਿੰਗ ਨੂੰ ਸੰਬੋਧਨ ਕਰ ਰਹੇ ਹਨ। ਵੱਡੀ ਤਦਾਦ ’ਚ ਪੁੱਜੇ ਵਰਕਰਾਂ ਕਾਰਨ ਮੀਟਿੰਗ ਜਲਸੇ ਦਾ ਰੂਪ ਧਾਰ ਗਈ। ਇਸ ਦੌਰਾਨ ਅਭੈ ਚੌਟਾਲਾ ਨੇ ਕਿਹਾ ਕਿ ਭਾਜਪਾ ਨੇ ਨਵੀਂ ਲਿਆਂਦੀ ਮਸ਼ੀਨ ’ਚ ਅਜਿਹਾ ਗੰਗਾ ਜਲ ਪਾ ਰੱਖਿਆ ਹੈ ਜਿਸ ਵਿੱਚ ਧੋਣ ਨਾਲ ਸਿਆਸੀ ਵਿਅਕਤੀਆਂ ਦੇ ਸਾਰੇ ਦਾਗ ਸਾਫ਼ ਹੋ ਜਾਂਦੇ ਹਨ। ਉਨ੍ਹਾਂ ਕਾਂਗਰਸ ’ਤੇ ਸ਼ਬਦੀ ਨਿਸ਼ਾਨੇ ਲਗਾਉਂਦੇ ਕਿਹਾ ਕਿ ਇਸ ਪਾਰਟੀ ਕੋਲ ਜਥੇਬੰਦਕ ਢਾਂਚਾ ਹੀ ਨਹੀਂ ਹੈ। ਉਨ੍ਹਾਂ ਭਾਜਪਾ ਉਮੀਦਵਾਰ ਅਸ਼ੋਕ ਤੰਵਰ ’ਤੇ ਦਲਬਦਲੀ ਦੇ ਮਾਹਰ ਆਗੂ ਦੱਸਦੇ ਕਿਹਾ ਕਿ ਸਿਰਸਾ ਲੋਕ ਸਭਾ ’ਤੇ ਭਾਜਪਾ ਦੀ ਜ਼ਮਾਨਤ ਜ਼ਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਨੈਲੋ ਦੇ ਲੋਕ ਸਭਾ ਉਮੀਦਵਾਰ ਨੂੰ ਹਰਿਆਣਾ ’ਚ ਇਨੈਲੋ ਸਰਕਾਰ ਬਣਾਉਣ ਲਈ ਵੱਡੇ ਫ਼ਰਕ ਨਾਲ ਜਿਤਾਉਣਾ ਹੈ। ਅਭੈ ਚੌਟਾਲਾ ਨੇ ਜਲਸੇ ’ਚ ਵਰਕਰਾਂ ਨੂੰ ਇਨੈਲੋ ਉਮੀਦਵਾਰ ਨੂੰ ਵੋਟ ਤੇ ਹਮਾਇਤ ਦੇ ਇਲਾਵਾ ਰੁਪਏ ਵੀ ਇਕੱਠੇ ਕਰਕੇ ਦੇਣ ਦਾ ਸੱਦਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਡਾ. ਸੀਤਾ ਰਾਮ, ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਕਰੀਵਾਲਾ, ਸੀਨੀਅਰ ਆਗੂ ਸੰਦੀਪ ਚੌਧਰੀ, ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਗੰਗਾ, ਕੁਲਦੀਪ ਜੰਮੂ, ਸੰਦੀਪ ਗਰਗ, ਵਿਨੋਦ ਅਰੋੜਾ, ਸੁਰੇਸ਼ ਸੋਨੀ, ਅਜਨੀਸ਼ ਕੈਨੇਡੀ ਤੇ ਕੁਲਦੀਪਕ ਸਹਾਰਨ ਨੇ ਵੀ ਸੰਬੋਧਨ ਕੀਤਾ।।
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਇਨੈਲੋ ਦੇ ਜਨਰਲ ਸਕੱਤਰ ਅਤੇ ਏਲਨਾਬਾਦ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਕਾਲਾਂਵਾਲੀ ਦੀ ਅਨਾਜ ਮੰਡੀ ’ਚ ਵਰਕਰ ਮੀਟਿੰਗ ਕੀਤੀ। ਅਭੈ ਸਿੰਘ ਚੌਟਾਲਾ ਨੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇਨੈਲੋ ਹਰਿਆਣਾ ਦੀਆਂ ਸਾਰੀਆਂ ਦਸ ਸੀਟਾਂ ਜਿੱਤੇਗੀ। ਇਸ ਮੌਕੇ ਸਾਬਕਾ ਵਿਧਾਇਕ ਡਾ. ਸੀਤਾ ਰਾਮ, ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਕਰੀਵਾਲਾ ਤੇ ਜਸਵੀਰ ਸਿੰਘ ਜੱਸਾ ਆਦਿ ਹਾਜ਼ਰ ਸਨ।

Advertisement

ਦੁਕਾਨਦਾਰਾਂ ਦੇ ਧਰਨੇ ਵਿੱਚ ਪੁੱਜੇ ਅਭੈ ਚੌਟਾਲਾ

ਮੀਟਿੰਗ ਮਗਰੋਂ ਅਭੈ ਸਿੰਘ ਚੌਟਾਲਾ ਅੱਜ ਬੰਦ ਰਾਹਾਂ ਖਿਲਾਫ਼ ਸਿਲਵਰ ਜੁਬਲੀ ਚੌਕ ’ਤੇ ਦੁਕਾਨਦਾਰਾਂ ਦੇ ਧਰਨੇ ਵਿੱਚ ਪੁੱਜੇ। ਅਭੈ ਸਿੰਘ ਨੇ ਆਪਣੇ ਰਵਾਇਤੀ ਅੰਦਾਜ਼ ਵਿੱਚ ਚਿਤਾਵਨੀ ਦਿੱਤੀ ਕਿ ਸਰਕਾਰ ਨੇ ਬੇਵਜ੍ਹਾ ਰਾਹਬੰਦੀ ਕਰਕੇ ਸ਼ਹਿਰ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਜੇਕਰ 6 ਅਪਰੈਲ ਤੱਕ ਸਰਕਾਰ ਨੇ ਡੱਬਵਾਲੀ ਦੇ ਰਸਤੇ ਨਾ ਖੋਲ੍ਹੇ ਤਾਂ ਉਹ ਖੁਦ 7 ਨੂੰ ਸਾਰੇ ਰਸਤੇ ਖੋਲ੍ਹਣਗੇ।

Advertisement
Author Image

Advertisement
Advertisement
×